ਨੋਟਾਂ ਰਾਹੀਂ ਕਰੋਨਾ ਵਾਇਰਸ ਫੈਲਣ ਦਾ ਖਦਸ਼ਾ, ਬੈਂਕਾਂ ਵਲੋਂ ਚੁੱਕਿਆ ਜਾ ਰਿਹੈ ਇਹ ਕਦਮ

02/16/2020 7:49:09 PM

ਬੀਜਿੰਗ (ਏਜੰਸੀ)- ਕਰੋਨਾ ਵਾਇਰਸ ਨੇ ਚੀਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਅਰਥਵਿਵਸਥਾ ਨੂੰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਸਕੂਲ, ਕਾਲਜ, ਮਾਲਸ ਸਭ ਬੰਦ ਪਏ ਹਨ। ਲੋਕ ਘਰਾਂ ਵਿਚ ਕੈਦ ਹਨ। ਪਾਲਤੂ ਜਾਨਵਰਾਂ ਨੂੰ ਮਲਟੀਸਟੋਰੀ ਬਿਲਡਿੰਗਸ ਵਿਚ ਰਹਿਣ ਵਾਲੇ ਉਥੋਂ ਸੁੱਟ ਰਹੇ ਹਨ। ਵੁਹਾਨ ਅਤੇ ਹੁਬੇਈ ਸੂਬਾ ਹੁਣ ਤੱਕ ਇਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਨ। ਪ੍ਰਸ਼ਾਸਨ ਨੇ ਹਰ ਤਰ੍ਹਾਂ ਨਾਲ ਕਰੋਨਾ ਵਾਇਰਸ ਨੂੰ ਰੋਕਣ ਦੀ ਦਿਸ਼ਾ ਵਿਚ ਕਦਮ ਵੀ ਚੁੱਕੇ ਹਨ ਪਰ ਉਸ ਤੋਂ ਬਾਅਦ ਵੀ ਹੁਣ ਤੱਕ ਇਸ 'ਤੇ ਪੂਰੀ ਤਰ੍ਹਾਂ ਨਾਲ ਰੋਕ ਨਹੀਂ ਲੱਗ ਸਕੀ ਹੈ। ਚੀਨ 'ਚੋਂ ਨਿਕਲ ਕੇ ਕਰੋਨਾ ਹੁਣ ਦੁਨੀਆ ਦੇ ਕਈ ਹੋਰ ਦੇਸ਼ਾਂ ਵਿਚ ਫੈਲ ਚੁੱਕਾ ਹੈ। ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਹੁਣ ਚੀਨ ਨੇ ਇਕ ਨਵਾਂ ਕੰਮ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਜੋ ਬੈਂਕਨੋਟ ਇਸਤੇਮਾਲ ਕੀਤੇ ਜਾ ਚੁੱਕੇ ਹਨ ਅਤੇ ਬੈਂਕ ਪਹੁੰਚ ਗਏ ਹਨ ਉਨ੍ਹਾਂ ਨੂੰ ਬੈਂਕ ਵਿਚ ਹੀ ਰੱਖ ਕੇ ਕੀਟਾਣੂੰ ਰਹਿਤ ਕੀਤਾ ਜਾ ਰਿਹਾ ਹੈ, ਉਸ ਤੋਂ ਬਾਅਦ ਉਸ ਨੂੰ ਚਲਨ ਵਿਚ ਰੱਖਿਆ ਜਾ ਰਿਹਾ ਹੈ। ਡੇਲੀਮੇਲ ਦੀ ਰਿਪੋਰਟ ਮੁਤਾਬਕ ਬੈਂਕ ਚੀਨ ਵਿਚ ਚੱਲਣ ਵਾਲੀ ਕਰੰਸੀ ਯੁਆਨ ਨੂੰ ਕੀਟਾਣੂਰਹਿਤ ਕਰਨ ਲਈ ਪਰਾਬੈਂਗਣੀ ਪ੍ਰਕਾਸ਼ ਅਤੇ ਹਾਈ ਬਲੱਡਪ੍ਰੈਸਰ ਦੀ ਵਰਤੋਂ ਕਰ ਰਹੇ ਹਨ, ਫਿਰ ਉਹ ਉਸ ਨੂੰ 14 ਦਿਨਂ ਲਈ ਨਕਦੀ ਨੂੰ ਸੀਲ ਕਰਕੇ ਵੱਖ ਰੱਖਦੇ ਹਨ, ਉਸ ਤੋਂ ਬਾਅਦ ਉਸ ਨੂੰ ਚਲਣ ਵਿਚ ਵਾਪਸ ਪਾ ਰਹੇ ਹਨ। ਇਸ ਪੂਰੀ ਪ੍ਰਕਿਰਿਆ ਦੀ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ।

ਯਾਦ ਰਹੇ ਕਿ ਜਨਵਰੀ ਮਹੀਨੇ ਦੇ ਅਖੀਰ ਵਿਚ ਵੁਹਾਨ ਵਿਚ ਕਰੋਨਾ ਵਾਇਰਸ ਦੇ ਮਰੀਜ਼ ਮਿਲਣੇ ਸ਼ੁਰੂ ਹੋਏ ਸਨ। ਉਸ ਤੋਂ ਬਾਅਦ ਉਥੋਂ ਦੀ ਮਾਰਕੀਟ 'ਤੇ ਤਾਲਾਬੰਦੀ ਦਾ ਐਲਾਨ ਕੀਤਾ ਗਿਆ। ਜਿਮਨੇਜ਼ਿਅਮ ਅਤੇ ਸਟੇਡੀਅਮ ਹਸਪਤਾਲ ਵਿਚ ਤਬਦੀਲ ਕਰ ਦਿੱਤੇ ਗਏ। ਆਲਮ ਇਹ ਹੋ ਗਿਆ ਕਿ ਚੀਨ ਵਿਚ ਚਿਹਰੇ ਨੂੰ ਢੱਕਣ ਲਈ ਮਾਸਕ ਤੱਕ ਘੱਟ ਪੈ ਗਏ। ਦੁਕਾਨਦਾਰ ਮਾਸਕ ਨੂੰ ਬਲੈਕ ਕਰਨ ਲੱਗੇ। ਚੀਨੀ ਸਰਕਾਰ ਨੇ ਮਾਸਕ ਆਦਿ ਬਣਾਉਣ ਵਾਲੀਆਂ ਕੰਪਨੀਆਂ ਤੋਂ ਉਤਪਾਦਨ ਡਬਲ ਕਰਕੇ ਮਾਸਕ ਮੁਹੱਈਆ ਕਰਵਾਉਣ ਲਈ ਕਿਹਾ। ਇਸ ਦੌਰਾਨ ਇਨ੍ਹਾਂ ਸ਼ਹਿਰਾਂ ਵਿਚ ਰਹਿਣ ਵਾਲੇ ਲੋਕ ਹੋਰ ਤਰ੍ਹਾਂ ਦੀਆਂ ਚੀਜਾਂ ਦੀ ਵਰਤੋਂ ਕਰਕੇ ਉਸ ਨੂੰ ਮਾਸਕ ਬਣਾ ਰਹੇ ਸਨ। ਉਹ ਉਸ ਦਾ ਇਸਤੇਮਾਲ ਕਰ ਰਹੇ ਸਨ। ਸਰਕਾਰ ਨੇ ਕਦਮ ਚੁੱਕਦੇ ਹੋਏ ਹੋਰ ਇਮਾਰਤਾਂ ਵਿਚ ਟਿਸ਼ੂ ਪੇਪਰ ਮਸ਼ੀਨਾਂ ਸਥਾਪਿਤ ਕੀਤੀਆਂ, ਜਿਸ ਨਾਲ ਲੋਕ ਉਸ ਦਾ ਇਸਤੇਮਾਲ ਕਰ ਸਕਣ। 
ਇਸੇ ਤਰ੍ਹਾਂ ਨਾਲ ਪਬਲਿਕ ਟਰਾਂਸਪੋਰਟ ਕੰਪਨੀਆਂ ਨੂੰ ਆਪਣੀਆਂ ਕਾਰਾਂ ਨੂੰ ਰੋਜ਼ਾਨਾ ਸਾਫ-ਸਫਾਈ ਅਤੇ ਕੀਟਾਣੂੰ ਰਹਿਤ ਕਰਨ ਤੋਂ ਬਾਅਦ ਹੀ ਸੜਕ 'ਤੇ ਚਲਾਉਣ ਲਈ ਕਿਹਾ ਗਿਆ ਜਿਸ ਨਾਲ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਚੀਨ ਦੇ ਕੇਂਦਰੀ ਬੈਂਕ ਦੇ ਡਿਪਟੀ ਗਵਰਨਰ ਫੈਨ ਯੁਫੇਈ ਨੇ ਕਿਹਾ ਕਿ ਬੈਂਕਾਂ ਨੂੰ ਕਿਹਾ ਕਿ ਜਦੋਂ ਵੀ ਸੰਭਵ ਹੋਵੇ ਉਹ ਗਾਹਕਾਂ ਨੂੰ ਨਵੇਂ ਬੈਂਕਨੋਟ ਮੁਹੱਈਆ ਕਰਵਾਉਣ ਜਿਸ ਨਾਲ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਚੀਨ ਵਿਚ ਕੇਂਦਰੀ ਬੈਂਕ ਨੇ ਹੁਬੇਈ ਸੂਬੇ ਵਿਚ ਚਾਰ ਅਰਬ ਨਵੇਂ ਯੁਆਨ ਨੋਟ ਜਾਰੀ ਕਰਵਾਏ ਹਨ, ਇਨ੍ਹਾਂ ਨੋਟਾਂ ਨੂੰ  ਐਮਰਜੈਂਸੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਵੇਂ ਨੋਟ ਕਰੋਨਾ ਵਾਇਰਸ ਦੇ ਕੀਟਾਣੂੰ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਨੋਟ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਕਿੰਨੇ ਕਾਮਯਾਬ ਹੋਣਗੇ ਫਿਲਹਾਲ ਨਹੀਂ ਕਿਹਾ ਜਾ ਸਕਦਾ ਹੈ ਪਰ ਕੁਝ ਨਾ ਕੁਝ ਮਦਦ ਜ਼ਰੂਰ ਮਿਲੇਗੀ। ਸਰਕਾਰ ਵਲੋਂ ਵੀ ਇਸ ਬਾਰੇ ਅਪੀਲ ਕੀਤੀ ਗਈ ਹੈ ਕਿ ਉਹ ਮਕਦ ਕਰੰਸੀ ਦਾ ਘੱਟੋ-ਘੱਟ ਇਸਤੇਮਾਲ ਕਰਨ। ਹੋ ਸਕਦਾ ਹੈ ਕਿ ਉਹ ਨਕਦੀ ਦੇ ਇਸਤੇਮਾਲ ਨਾਲ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਜਾਣ। ਜੇਕਰ ਆਨਲਾਈਨ ਦੀ ਵਰਤੋਂ ਕਰੋਗੇ ਤਾਂ ਇਸ ਤੋਂ ਬਚਾਅ ਹੋਵੇਗਾ। ਇਕ ਨੋਟ ਕਿਨ੍ਹਾਂ-ਕਿਨ੍ਹਾਂ ਹੱਥਾਂ ਤੋ ਹੁੰਦੇ ਹੋਏ ਤੁਹਾਡੇ ਕੋਲ ਪਹੁੰਚਦਾ ਹੈ। ਇਸ ਬਾਰੇ ਕਿਸੇ ਨੂੰ ਨਹੀਂ ਪਤਾ ਹੁੰਦਾ। ਇਸ ਕਾਰਨ ਸਾਵਧਾਨੀ ਜ਼ਰੂਰੀ ਹੈ। ਫਿਲਹਾਲ ਬੈਂਕ ਆਪਣੇ ਪੱਧਰ 'ਤੇ ਨੋਟਾਂ ਤੋਂ ਕੀਟਾਣੂੰਆਂ ਨੂੰ ਹਟਾਉਣ ਲਈ ਕੰਮ ਕਰ ਰਿਹਾ ਹੈ।
 


Sunny Mehra

Content Editor

Related News