ਗੋਰਖਧੰਧਾ : ਭਾਰਤੀ ਪਾਸਪੋਰਟ ''ਤੇ ਵਿਦੇਸ਼ਾਂ ਦੀ ਯਾਤਰਾ ਕਰ ਰਹੇ ਬੰਗਲਾਦੇਸ਼ੀ ਨਾਗਰਿਕ

Monday, Feb 22, 2021 - 09:44 PM (IST)

ਇੰਟਰਨੈਸ਼ਨਲ ਡੈਸਕ-ਬੰਗਲਾਦੇਸ਼ੀ ਨਾਗਰਿਕਾਂ ਵੱਲੋਂ ਭਾਰਤੀ ਪਾਸਪੋਰਟ 'ਤੇ ਵਿਦੇਸ਼ ਜਾਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਹ ਗੋਰਖਧੰਧਾ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਪਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ। ਜਾਣਕਾਰੀ ਮੁਤਾਬਕ ਸਾਈਬਰ ਪੁਲਸ ਨੇ ਹੈਦਰਾਬਾਦ ਦੀ ਰਾਜਧਾਨੀ ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲੇ 'ਚ ਫਰਜ਼ੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਬਣਾਉਣ ਵਾਲੇ ਬੰਗਲਾਦੇਸ਼ੀ ਨਾਗਰਿਕਾਂ ਦੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ -ਪੈਰਿਸ 'ਚ FATF ਹੈੱਡਕੁਆਰਟਰ ਦੇ ਬਾਹਰ ਪਾਕਿ ਵਿਰੁੱਧ ਪ੍ਰਦਰਸ਼ਨ, ਬਲੈਕਲਿਸਟ ਕਰਨ ਦੀ ਚੁੱਕੀ ਮੰਗ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗਿਰੋਹ 'ਚ ਹੋਰ ਕਿੰਨੇ ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ ਚੇਨਈ ਏਅਰਪੋਰਟ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਯਾਤਰੀਆਂ ਦੇ ਪਾਸਪੋਰਟ ਨੂੰ ਸਕੈਨ ਕਰਦੇ ਸਮੇਂ ਤਿਰੂਪੁਰ ਦੇ ਰਹਿਣ ਵਾਲੇ ਸੋਲੀਮਨ (29) ਦਾ ਪਾਸਪੋਰਟ ਨਕਲੀ ਪਾਏ ਜਾਣ 'ਤੇ ਉਸ ਨੂੰ ਹਿਰਾਸਤ 'ਚ ਲੈ ਲਿਆ।

ਇਹ ਵੀ ਪੜ੍ਹੋ -ਨੇਪਾਲ ਨੇ ਭਾਰਤ ਤੋਂ ਕੋਰੋਨਾ ਵੈਕਸੀਨ ਦੀਆਂ 10 ਲੱਖ ਖੁਰਾਕਾਂ ਦੀ ਖੇਪ ਕੀਤੀ ਪ੍ਰਾਪਤ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਤਾ ਚੱਲਿਆ ਕਿ ਬੰਗਲਾਦੇਸ਼ੀ ਨਾਗਰਿਕ ਸੋਲੀਮਨ ਦੀ ਫਲਾਈਟ ਟਿਕਟ ਰੱਦ ਕਰ ਦਿੱਤੀ ਗਈ। ਜਾਂਚ ਤੋਂ ਪਤਾ ਚੱਲਿਆ ਕਿ ਉਸ ਦਾ ਮੂਲ ਨਾਂ ਮਿਆਕ ਹੈ ਅਤੇ ਉਹ ਬੰਗਲਾਦੇਸ਼ ਦਾ ਨਾਗਰਿਕ ਹੈ। ਖੁਫੀਆ ਅਧਿਕਾਰੀ ਇਹ ਪਤਾ ਲਾਉਣ ਲਈ ਪੁੱਛ-ਗਿੱਛ ਕਰ ਰਹੇ ਹਨ ਕਿ ਉਸ ਦੇ ਕਿਸੇ ਅੱਤਵਾਦੀ ਸੰਗਠਨ ਨਾਲ ਸੰਬੰਧ ਹਨ ਜਾਂ ਨਹੀਂ। ਉਸ ਤੋਂ ਪੁੱਛ-ਗਿੱਛ ਕੀਤੀ ਜਾ ਰੀ ਹੈ ਕਿ ਉਹ ਕਦੋਂ ਅਤੇ ਕਿਵੇਂ ਭਾਰਤ 'ਚ ਦਾਖਲ ਹੋਇਆ ਅਤੇ ਕਦੋਂ ਤੱਕ ਉਹ ਤਿਰੂਪੁਰ 'ਚ ਰਿਹਾ। ਮਿਆਕ ਨੂੰ ਕੇਂਦਰੀ ਅਪਰਾਧ ਸ਼ਾਖਾ ਦੇ ਪਾਸਪੋਰਟ ਵਿੰਗ ਨੂੰ ਸੌਂਪ ਦਿੱਤਾ ਗਿਆ ਅਤੇ ਅਗੇ ਦੀ ਜਾਂਚ ਜਾਰੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News