ਵੀਜ਼ਾ ਨਾ ਮਿਲਣ ''ਤੇ ਭੜਕੇ ਬੰਗਲਾਦੇਸ਼ੀ... ਭਾਰਤੀ ਵੀਜ਼ਾ ਕੇਂਦਰ ਦੇ ਬਾਹਰ ਕੀਤਾ ਪ੍ਰਦਰਸ਼ਨ
Monday, Aug 26, 2024 - 07:20 PM (IST)

ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਭਾਰਤੀ ਵੀਜ਼ਾ ਕੇਂਦਰ ਦੇ ਬਾਹਰ ਇੱਕ ਵੱਡੀ ਭੀੜ ਭਾਰਤ ਵੱਲੋਂ ਵੀਜ਼ਾ ਜਾਰੀ ਨਾ ਕੀਤੇ ਜਾਣ ਦਾ ਵਿਰੋਧ ਕਰ ਰਹੀ ਹੈ। 13 ਅਗਸਤ ਤੋਂ ਢਾਕਾ ਵਿੱਚ ਭਾਰਤੀ ਵੀਜ਼ਾ ਕੇਂਦਰ ਨੇ ਆਪਣੀਆਂ ਸੇਵਾਵਾਂ ਨੂੰ ਸੀਮਤ ਕਰ ਦਿੱਤਾ ਹੈ, ਨਤੀਜੇ ਵਜੋਂ ਲਗਭਗ 19,000 ਭਾਰਤੀ ਨਾਗਰਿਕ ਇਸ ਸਮੇਂ ਬੰਗਲਾਦੇਸ਼ ਵਿੱਚ ਫਸੇ ਹੋਏ ਹਨ।
ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ, ਬੰਗਲਾਦੇਸ਼ ਦੇ ਕੱਟੜਪੰਥੀ ਸਮੂਹਾਂ ਨੇ ਭਾਰਤੀ ਵੀਜ਼ਾ ਕੇਂਦਰ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਗਰੁੱਪਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਵੀਜ਼ਾ ਲੈਣ ਵਿੱਚ ਦਿੱਕਤ ਆ ਰਹੀ ਹੈ, ਜਿਸ ਕਾਰਨ ਉਹ ਨਾਰਾਜ਼ ਹਨ। ਇੱਕ ਮਹਿਲਾ ਅਧਿਕਾਰੀ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਦੀ ਮੌਜੂਦਗੀ ਤੋਂ ਬਹੁਤ ਡਰ ਗਈ ਸੀ।
ਇਸ ਸਥਿਤੀ ਪੂਰੀ ਦੁਨੀਆ ਨੂੰ ਹੈਰਾਨ ਕਰ ਦੇਣ ਵਾਲੀ ਹੈ ਤੇ ਪ੍ਰਦਰਸ਼ਨਕਾਰੀ ਵੀਜ਼ਾ ਨਾ ਦੇਣ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਇਨ੍ਹਾਂ ਸਮੂਹਾਂ ਨੇ ਭਾਰਤ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ।