ਬੰਗਲਾਦੇਸ਼: 6 ਸਾਲਾਂ ''ਚ ਬੱਚਿਆਂ ਦੀ ਕੁਪੋਸ਼ਣ ਦਰ ''ਚ ਹੋਇਆ ਜ਼ਿਕਰਯੋਗ ਸੁਧਾਰ

02/25/2020 1:51:46 PM

ਕਾਠਮੰਡੂ- ਬੱਚਿਆਂ ਦੇ ਕੁਪੋਸ਼ਣ ਮਾਮਲੇ ਵਿਚ ਹੁਣ ਬੰਗਲਾਦੇਸ਼ ਨੇ ਖੁਦ ਨੂੰ ਪਹਿਲਾਂ ਤੋਂ ਬਹਿਤਰ ਬਣਾ ਲਿਆ ਹੈ। ਕੁਪੋਸ਼ਣ ਦੀ ਦਰ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਪਿਛਲੇ 6 ਸਾਲਾਂ ਵਿਚ ਬੰਗਲਾਦੇਸ਼ ਵਿਚ ਇਹ ਦਰ ਤਕਰੀਬਨ 14 ਫੀਸਦੀ ਘੱਟ ਹੋਈ ਹੈ। ਬੰਗਲਾਦੇਸ਼ ਨੇ ਬੱਚਿਆਂ ਦੀ ਸਿਹਤ, ਸਿੱਖਿਆ, ਸਾਫ-ਸਫਾਈ ਤੋਂ ਲੈ ਕੇ ਪਾਣੀ ਤੇ ਸੈਨੀਟੇਸ਼ਨ ਮਾਮਲਿਆਂ ਵਿਚ ਬਹੁਤ ਸੁਧਾਰ ਕੀਤਾ ਹੈ।

ਯੂਨੀਸੇਫ ਤੇ ਬੰਗਲਾਦੇਸ਼ ਬਿਊਰੋ ਆਫ ਸਟੈਟਿਸਟਿਕਸ (ਬੀ.ਬੀ.ਐਸ.) ਨੇ ਇਕ ਰਿਪੋਰਟ ਜਾਰੀ ਕਰਦੇ ਹੋਏ ਸੋਮਵਾਰ ਨੂੰ ਦੱਸਿਆ ਕਿ ਬੰਗਲਾਦੇਸ਼ ਵਿਚ 2013 ਵਿਚ ਜਿਥੇ ਕੁਪੋਸ਼ਣ ਦੀ ਦਰ 42 ਫੀਸਦੀ ਸੀ, ਉਹ 2019 ਵਿਚ ਘੱਟ ਕੇ 28 ਫੀਸਦੀ ਰਹਿ ਗਈ। ਇਥੋਂ ਤੱਕ ਕਿ ਪਿਛਲੇ 30 ਸਾਲਾਂ ਵਿਚ ਇਥੇ ਬੱਚਿਆਂ ਦੀ ਮੌਤ ਦਰ ਵਿਚ ਵੀ ਖਾਸੀ ਕਮੀ ਆਈ ਹੈ।

ਮਲਟਿਪਲ ਇੰਨਡੀਕੇਟਰ ਕਲਸਟਰ ਸਰਵੇ (ਐਮ.ਆਈ.ਸੀ.ਐਸ.) ਵਲੋਂ ਕੀਤੇ ਗਏ ਇਸ ਸਰਵੇਖਣ ਵਿਚ ਇਕ ਖਾਸ ਤੱਥ ਹੋਰ ਸਾਹਮਣੇ ਆਇਆ ਹੈ ਕਿ ਹੁਣ ਬੰਗਲਾਦੇਸ਼ ਵਿਚ ਪੀਣ ਦੇ ਸਾਫ ਪਾਣੀ ਦੀ ਸਮੱਸਿਆ ਘੱਟ ਹੋਈ ਹੈ, ਸਾਫ ਸੁਥਰੇ ਪਖਾਨਿਆਂ ਦੀ ਗਿਣਤੀ ਵਧੀ ਹੈ ਤੇ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਵਧੀ ਹੈ। ਇਹ ਸਰਵੇ ਦੇਸ਼ ਦੇ ਸਾਰੇ 64 ਜ਼ਿਲਿਆਂ ਦੇ ਕਰੀਬ 61,242 ਘਰਾਂ ਵਿਚ ਗੱਲਬਾਤ ਤੋਂ ਬਾਅਦ ਕੀਤਾ ਗਿਆ ਹੈ।


Baljit Singh

Content Editor

Related News