ਬੰਗਲਾਦੇਸ਼ ਟ੍ਰਿਬਿਊਨਲ ਸਾਬਕਾ PM ਹਸੀਨਾ ਦੀ ਗ੍ਰਿਫਤਾਰੀ ਸਬੰਧੀ ਪੁਲਸ ਤੋਂ ਲਵੇਗਾ ਜਾਣਕਾਰੀ

Monday, Nov 18, 2024 - 01:06 PM (IST)

ਬੰਗਲਾਦੇਸ਼ ਟ੍ਰਿਬਿਊਨਲ ਸਾਬਕਾ PM ਹਸੀਨਾ ਦੀ ਗ੍ਰਿਫਤਾਰੀ ਸਬੰਧੀ ਪੁਲਸ ਤੋਂ ਲਵੇਗਾ ਜਾਣਕਾਰੀ

ਢਾਕਾ (ਏਜੰਸੀ)- ਬੰਗਲਾਦੇਸ਼ ਵਿੱਚ ਇੱਕ ਵਿਸ਼ੇਸ਼ ਟ੍ਰਿਬਿਊਨਲ ਸੋਮਵਾਰ ਨੂੰ ਪੁਲਸ ਤੋਂ ਇਸ ਬਾਰੇ ਜਾਣਕਾਰੀ ਮੰਗੇਗਾ ਕਿ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਅਹੁਦੇ ਤੋਂ ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਗ੍ਰਿਫਤਾਰ ਕਰਨ ਲਈ ਕੀ ਕਦਮ ਚੁੱਕੇ ਹਨ, ਜਿਨ੍ਹਾਂ 'ਤੇ ਕੁੱਝ ਮਹੀਨੇ ਪਹਿਲਾਂ ਹੋਏ  ਪ੍ਰਦਰਸ਼ਨਾਂ ਵਿੱਚ ਸੈਂਕੜੇ ਲੋਕਾਂ ਦੀ ਮੌਤ ਦੇ ਦੋਸ਼ ਹਨ। ਹਸੀਨਾ ਇੱਥੇ ਵਿਦਿਆਰਥੀਆਂ ਦੀ ਅਗਵਾਈ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ 5 ਅਗਸਤ ਨੂੰ ਬੰਗਲਾਦੇਸ਼ ਛੱਡ ਕੇ ਭਾਰਤ ਪਹੁੰਚੀ ਸੀ ਅਤੇ ਉਦੋਂ ਤੋਂ ਉਹ ਉਥੇ ਜਲਾਵਤਨ ਵਿਚ ਰਹਿ ਰਹੀ ਹੈ। ਢਾਕਾ ਸਥਿਤ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ 17 ਅਕਤੂਬਰ ਨੂੰ ਹਸੀਨਾ ਅਤੇ ਸਾਬਕਾ ਕੈਬਨਿਟ ਮੰਤਰੀ, ਸਲਾਹਕਾਰ ਅਤੇ ਫੌਜੀ ਅਤੇ ਸਿਵਲ ਅਧਿਕਾਰੀਆਂ ਸਮੇਤ 45 ਹੋਰਾਂ ਲਈ ਵਾਰੰਟ ਜਾਰੀ ਕੀਤਾ ਸੀ। ਦੇਸ਼ ਵਿੱਚ ਇਸ ਵੇਲੇ ਅੰਤਰਿਮ ਸਰਕਾਰ ਹੈ ਜਿਸ ਦੇ ਮੁਖੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮੁਹੰਮਦ ਯੂਨਸ ਹਨ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪੰਕਜ ਲਾਂਬਾ ਦੀ ਭਾਲ 'ਚ ਜੁਟੀ ਲੰਡਨ ਪੁਲਸ, ਤਸਵੀਰ ਕੀਤੀ ਜਾਰੀ

ਟ੍ਰਿਬਿਊਨਲ ਵਿਚ ਵਕੀਲ ਬੀ. ਐੱਮ. ਸੁਲਤਾਨ ਮਹਿਮੂਦ ਮੁਤਾਬਕ ਸੋਮਵਾਰ ਨੂੰ ਘੱਟੋ-ਘੱਟ 14 ਲੋਕ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਹੋਣਗੇ, ਜਿਨ੍ਹਾਂ 'ਚ ਇਕ ਸਾਬਕਾ ਕਾਨੂੰਨ ਮੰਤਰੀ ਅਤੇ ਹਸੀਨਾ ਦੇ ਨਿੱਜੀ ਖੇਤਰ ਦਾ ਇਕ ਸਲਾਹਕਾਰ ਅਤੇ ਕਾਰੋਬਾਰੀ ਸ਼ਾਮਲ ਹੈ। ਟ੍ਰਿਬਿਊਨਲ ਅਧਿਕਾਰੀਆਂ ਨੇ ਕਿਹਾ ਕਿ 6 ਹੋਰ ਲੋਕ ਬੁੱਧਵਾਰ ਨੂੰ ਪੇਸ਼ ਹੋਣਗੇ। ਇਸ ਮਾਮਲੇ 'ਚ ਘੱਟੋ-ਘੱਟ 20 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਟ੍ਰਿਬਿਊਨਲ ਇਸ ਸਬੰਧ ਵਿਚ ਹਸੀਨਾ ਅਤੇ ਹੋਰ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਵਿਚ ਹੋਈ ਪ੍ਰਗਤੀ ਬਾਰੇ ਪਲਿਸ ਤੋਂ ਜਾਣਕਾਰੀ ਲਵੇਗਾ। ਟ੍ਰਿਬਿਊਨਲ ਦੇ ਮੁੱਖ ਵਕੀਲ ਨੇ ਹਸੀਨਾ ਨੂੰ ਗ੍ਰਿਫ਼ਤਾਰ ਕਰਨ ਲਈ ਦੇਸ਼ ਦੇ ਪੁਲਸ ਮੁਖੀ ਰਾਹੀਂ ਇੰਟਰਪੋਲ ਤੋਂ ਮਦਦ ਮੰਗੀ ਹੈ। ਯੂਨਸ ਨੇ ਐਤਵਾਰ ਨੂੰ ਰਾਸ਼ਟਰ ਦੇ ਨਾਮ ਆਪਣੇ ਸੰਦੇਸ਼ 'ਚ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਭਾਰਤ ਤੋਂ ਹਸੀਨਾ ਦੀ ਹਵਾਲਗੀ ਦੀ ਮੰਗ ਕਰੇਗਾ।

ਇਹ ਵੀ ਪੜ੍ਹੋ: UK ਦੀ ਸੰਸਦ ’ਚ ਸਿੱਖ ਨੇ ਰਚਿਆ ਇਤਿਹਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News