ਬੰਗਲਾਦੇਸ਼ ਛੇਤੀ ਸਰਹੱਦ ਪਾਰ ਦਰਿਆਵਾਂ ਦੇ ਪਾਣੀ ਦੀ ਵੰਡ 'ਤੇ ਭਾਰਤ ਨਾਲ ਕਰੇਗਾ ਗੱਲਬਾਤ

Wednesday, Sep 25, 2024 - 05:24 PM (IST)

ਢਾਕਾ (ਭਾਸ਼ਾ): ਬੰਗਲਾਦੇਸ਼ ਛੇਤੀ ਹੀ ਭਾਰਤ ਨਾਲ ਸਰਹੱਦ ਪਾਰ ਦਰਿਆਵਾਂ ਦੇ ਪਾਣੀ ਦੀ ਵੰਡ ਨੂੰ ਲੈ ਕੇ ਗੱਲਬਾਤ ਲਈ ਕਦਮ ਚੁੱਕੇਗਾ। ਅੰਤਰਿਮ ਸਰਕਾਰ ਦੇ ਇੱਕ ਸਲਾਹਕਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਅਤੇ ਬੰਗਲਾਦੇਸ਼ ਨੇ 2011 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਢਾਕਾ ਦੌਰੇ ਦੌਰਾਨ ਤੀਸਤਾ ਦੇ ਪਾਣੀ ਦੀ ਵੰਡ 'ਤੇ ਇੱਕ ਸਮਝੌਤੇ 'ਤੇ ਦਸਤਖ਼ਤ ਕਰਨੇ ਸਨ, ਪਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਰਾਜ ਵਿੱਚ ਪਾਣੀ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਇਸ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ 10 ਪੰਜਾਬੀਆਂ ’ਤੇ ਲੱਗੇ ਡਾਕਾ ਮਾਰਨ ਦੇ ਦੋਸ਼, ਕੀਤੇ ਜਾ ਸਕਦੇ ਡਿਪੋਰਟ

ਸਰਕਾਰੀ ਬੀ.ਐੱਸ.ਐੱਸ. ਸਮਾਚਾਰ ਏਜੰਸੀ ਦੀ ਖ਼ਬਰ ਮੁਤਾਬਕ ਇੱਥੇ 'ਸਾਂਝੀਆਂ ਨਦੀਆਂ ਦੇ ਪਾਣੀ 'ਤੇ ਬੰਗਲਾਦੇਸ਼ ਦੀ ਨਿਰਪੱਖ ਹਿੱਸੇਦਾਰੀ' ਸਿਰਲੇਖ ਦੇ ਇੱਕ ਸੰਮੇਲਨ ਵਿੱਚ ਬੋਲਦਿਆਂ, ਜਲ ਸਰੋਤ ਸਲਾਹਕਾਰ ਸਈਦਾ ਰਿਜ਼ਵਾਨਾ ਹਸਨ ਨੇ ਕਿਹਾ ਕਿ ਬੰਗਲਾਦੇਸ਼ ਛੇਤੀ ਹੀ ਸਰਹੱਦ ਪਾਰ ਦਰਿਆਵਾਂ ਦੇ ਪਾਣੀ ਦੀ ਵੰਡ 'ਤੇ ਭਾਰਤ ਨਾਲ ਗੱਲਬਾਤ ਕਰਨ ਲਈ ਕਦਮ ਚੁੱਕੇਗਾ। ਉਨ੍ਹਾਂ ਕਿਹਾ ਕਿ ਗੱਲਬਾਤ ਲੋਕਾਂ ਦੀ ਰਾਇ ਤੋਂ ਬਾਅਦ ਕੀਤੀ ਜਾਵੇਗੀ ਅਤੇ ਗੱਲਬਾਤ ਦਾ ਨਤੀਜਾ ਲੋਕਾਂ ਨਾਲ ਸਾਂਝਾ ਕੀਤਾ ਜਾਵੇਗਾ। ਰਿਜ਼ਵਾਨਾ ਨੇ ਕਿਹਾ ਕਿ ਭਾਵੇਂ ਅੰਤਰਰਾਸ਼ਟਰੀ ਦਰਿਆਈ ਪਾਣੀਆਂ ਦੀ ਵੰਡ ਇੱਕ ਗੁੰਝਲਦਾਰ ਮੁੱਦਾ ਹੈ, ਪਰ ਜ਼ਰੂਰੀ ਸੂਚਨਾਵਾਂ ਦਾ ਅਦਾਨ-ਪ੍ਰਦਾਨ ਸਿਆਸੀ ਨਹੀਂ ਹੋਣਾ ਚਾਹੀਦਾ। 

ਪੜ੍ਹੋ ਇਹ ਅਹਿਮ ਖ਼ਬਰ-PM ਟਰੂਡੋ ਦੇ ਬਿਆਨ ਨੇ ਵਧਾਈ ਪੰਜਾਬੀ ਵਿਦਿਆਰਥੀਆਂ ਦੀ ਚਿੰਤਾ

ਉਨ੍ਹਾਂ ਕਿਹਾ ਕਿ ਕੋਈ ਦੇਸ਼ ਬਾਰਸ਼ ਦੇ ਅੰਕੜਿਆਂ ਅਤੇ ਨਦੀਆਂ ਵਿੱਚ ਬਣਤਰਾਂ ਦੀ ਸਥਿਤੀ ਬਾਰੇ ਜਾਣਕਾਰੀ ਚਾਹੁੰਦਾ ਹੈ ਅਤੇ ਅੰਕੜਿਆਂ ਦੇ ਆਦਾਨ-ਪ੍ਰਦਾਨ ਨਾਲ ਜਾਨ-ਮਾਲ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਸਲਾਹਕਾਰ ਰਿਜ਼ਵਾਨਾ ਨੇ ਕਿਹਾ ਕਿ ਕੋਈ ਵੀ ਦੇਸ਼ ਅਜਿਹੇ ਮੁੱਦਿਆਂ 'ਤੇ ਇਕਪਾਸੜ ਤੌਰ 'ਤੇ ਅੰਤਰਰਾਸ਼ਟਰੀ ਅਦਾਲਤ ਵਿਚ ਨਹੀਂ ਜਾ ਸਕਦਾ, ਸਗੋਂ ਦੋਵਾਂ ਦੇਸ਼ਾਂ ਨੂੰ ਉਥੇ ਜਾਣਾ ਚਾਹੀਦਾ ਹੈ। ਨਿਊਜ਼ ਏਜੰਸੀ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, “ਬਰਸਾਤ ਦੇ ਅੰਕੜਿਆਂ ਨੂੰ ਸਾਂਝਾ ਕਰਨਾ ਇੱਕ ਮਾਨਵਤਾਵਾਦੀ ਮੁੱਦਾ ਹੈ। ਜਾਨ ਬਚਾਉਣ ਲਈ ਜ਼ਰੂਰੀ ਡਾਟਾ ਦਿੱਤਾ ਜਾਣਾ ਚਾਹੀਦਾ ਹੈ।ਬੰਗਲਾਦੇਸ਼ ਦੇ ਦਾਅਵਿਆਂ ਨੂੰ ਸਪੱਸ਼ਟ ਅਤੇ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਜਾਵੇਗਾ।” ਸਲਾਹਕਾਰ ਨੇ ਦੇਸ਼ ਦੀਆਂ ਅੰਦਰੂਨੀ ਨਦੀਆਂ ਦੀ ਸੁਰੱਖਿਆ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਜੀਵਤ ਹਸਤੀਆਂ ਦੱਸਿਆ ਜਿਨ੍ਹਾਂ ਨੂੰ ਸਮੂਹਿਕ ਤੌਰ 'ਤੇ ਬਚਾਇਆ ਜਾਣਾ ਚਾਹੀਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕਿਹਾ ਸੀ ਕਿ ਅੰਤਰਿਮ ਸਰਕਾਰ ਲੰਬੇ ਸਮੇਂ ਤੋਂ ਲਟਕ ਰਹੀ ਤੀਸਤਾ ਜਲ-ਵੰਡ ਸੰਧੀ ਨੂੰ ਲੈ ਕੇ ਭਾਰਤ ਨਾਲ ਮਤਭੇਦਾਂ ਨੂੰ ਸੁਲਝਾਉਣ ਦੇ ਤਰੀਕੇ ਤਿਆਰ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News