ਬੰਗਲਾਦੇਸ਼ ਨੇ ਭਾਰਤ ਨਾਲ ਲੱਗਦੀ ਸਰਹੱਦ ''ਚ ਨੈੱਟਵਰਕ ਸੇਵਾ ਕੀਤੀ ਬਹਾਲ

01/01/2020 7:28:18 PM

ਢਾਕਾ- ਬੰਗਲਾਦੇਸ਼ ਨੇ ਭਾਰਤ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿਚ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਮੋਬਾਇਲ ਨੈੱਟਵਰਕ ਬੰਦ ਕਰਨ ਦੇ ਆਪਣੇ ਫੈਸਲੇ ਨੂੰ ਦੋ ਦਿਨ ਬਾਅਦ ਵਾਪਸ ਲੈ ਲਿਆ ਹੈ। ਬੰਗਲਾਦੇਸ਼ ਟੈਲੀਕਮਿਯੂਨਿਕੇਸ਼ਨ ਰੈਗੂਲੇਟਰੀ ਕਮਿਸ਼ਨ ਨੇ ਐਤਵਾਰ ਨੂੰ ਕਰੀਬ 2 ਹਜ਼ਾਰ ਟ੍ਰਾਂਸੀਵਰਾਂ ਬੰਦ ਕਰਨ ਦਾ ਹੁਕਮ ਦਿੱਤਾ ਸੀ। ਇਸ ਨਾਲ 32 ਜ਼ਿਲਿਆਂ ਦੇ ਇਕ ਕਰੋੜ ਲੋਕ ਪ੍ਰਭਾਵਿਤ ਹੋ ਗਏ। ਇਹਨਾਂ ਖੇਤਰਾਂ ਦੀ ਸਰਹੱਦ ਭਾਰਤ ਤੇ ਮਿਆਂਮਾ ਨਾਲ ਲੱਗਦੀ ਹੈ। ਸਰਕਾਰ ਦਾ ਇਹ ਹੁਕਮ ਭਾਰਤ ਦੀ ਸੰਸਦ ਵਲੋਂ ਵਿਵਾਦਿਤ ਸੋਧ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਆਇਆ ਸੀ। ਇਸ ਨਾਲ ਢਾਕਾ ਦੇ ਲੋਕਾਂ ਵਿਚ ਚਿੰਤਾ ਵਧ ਗਈ ਸੀ ਕਿ ਭਾਰਤ ਤੋਂ ਲੋਕ ਵਾਪਸ ਭੇਜੇ ਜਾ ਸਕਦੇ ਹਨ।


Baljit Singh

Content Editor

Related News