PM ਸ਼ੇਖ ਹਸੀਨਾ ਨੇ ਬੰਗਲਾਦੇਸ਼ ਦੇ ਰਾਸ਼ਟਰਪਿਤਾ ਸ਼ੇਖ ਮੁਜਾਬਿਰ ਨੂੰ 45ਵੀਂ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ
Sunday, Aug 16, 2020 - 05:39 PM (IST)
ਢਾਕਾ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸ਼ਨੀਵਾਰ ਨੂੰ ਬੰਗਲਾਦੇਸ਼ ਦੇ ਸੰਸਥਾਪਕ ਰਾਸ਼ਟਰਪਿਤਾ ਬੰਗਬੰਧੁ ਸ਼ੇਖ ਮੁਜੀਬੁਰ ਰਹਿਮਾਨ ਨੂੰ ਉਨ੍ਹਾਂ ਦੀ ਸ਼ਹਾਦਤ ਦੀ 45ਵੀਂ ਬਰਸੀ 'ਤੇ ਸ਼ਰਧਾਂਜਲੀ ਦਿੱਤੀ। ਸੂਬਾ ਪੱਧਰੀ ਪ੍ਰੋਗਰਾਮ ਵਿਚ ਹਿੱਸਾ ਲੈਣ ਪਹੁੰਚੀ ਪ੍ਰਧਾਨ ਮੰਤਰੀ ਨੇ ਰਾਜਧਾਨੀ ਦੇ ਧਾਨਮੰਡੀ ਰੋਡ ਨੰਬਰ 32 ਵਿਚ ਬੰਗਬੰਧੁ ਮੈਮੋਰੀਅਲ ਮਿਊਜ਼ੀਅਮ ਦੇ ਸਾਹਮਣੇ ਬੰਗਬੰਧੁ ਤਸਵੀਰ 'ਤੇ ਫੁੱਲ ਅਰਪਣ ਕਰਕੇ ਬੰਗਲਾਦੇਸ਼ ਦੀ ਅਜ਼ਾਦੀ ਦੇ ਵਾਸਤੁਕਾਰ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਬਾਅਦ ਪ੍ਰਧਾਨ ਮੰਤਰੀ ਨੇ ਕੁੱਝ ਸਮੇਂ ਲਈ ਮਹਾਨ ਨੇਤਾ ਪ੍ਰਤੀ ਮੋਨ ਪ੍ਰਗਟ ਕੀਤਾ। ਇਸ ਦਿਨ ਨੂੰ ਰਾਸ਼ਟਰੀ ਸੋਗ ਦਿਨ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ।
ਬੰਗਲਾਦੇਸ਼ ਹੱਥਿਆਰਬੰਦ ਬਲਾਂ ਦੀ ਇਕ ਟੁਕੜੀ ਨੇ ਸ਼ੇਖ ਮੁਜੀਬੁਰ ਦੀ ਪ੍ਰਤਿਮਾ ਨੂੰ ਸਲਾਮੀ ਦਿੱਤੀ ਅਤੇ ਮਾਤਮੀ ਧੁੰਨ ਵਜਾਈ। ਦੱਸ ਦੇਈਏ ਕਿ ਸ਼ੇਖ ਮੁਜੀਬੁਰ ਰਹਿਮਾਨ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ। 17 ਅਪ੍ਰੈਲ 1971 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਤੇ 15 ਅਗਸਤ 1975 ਨੂੰ ਉਨ੍ਹਾਂ ਦਾ ਕਤਲ ਕੀਤੇ ਜਾਣ ਤੱਕ ਉਹ ਇਸ ਅਹੁਦੇ 'ਤੇ ਬਣੇ ਸਨ। ਉਨ੍ਹਾਂ ਨੂੰ ਬੰਗਲਾਦੇਸ਼ ਦੀ ਆਜ਼ਾਦੀ ਦੀ ਪ੍ਰੇਰਕ ਸ਼ਕਤੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ “ਬੰਗਬੰਧੁ (ਬੰਗਾਲ ਦਾ ਦੋਸਤ) ਦੀ ਪਦਵੀ ਦਿੱਤੀ ਗਈ। ਉਥੇ ਹੀ ਉਨ੍ਹਾਂ ਦੀ ਧੀ ਸ਼ੇਖ ਹਸੀਨਾ ਬੰਗਲਾਦੇਸ਼ ਦੀ ਮੌਜੂਦਾ ਪ੍ਰਧਾਨ ਮੰਤਰੀ ਹੈ ।