'ਬੁਲਬੁਲ' ਕਾਰਨ ਪੱਛਮੀ ਬੰਗਾਲ 'ਚ ਭਾਰੀ ਮੀਂਹ, ਇਕ ਦੀ ਮੌਤ

11/09/2019 9:56:05 PM

ਢਾਕਾ— ਬੰਗਲਾਦੇਸ਼ 'ਚ 'ਬੁਲਬੁਲ' ਤੂਫਾਨ ਕਾਰਨ ਭਾਰੀ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਹੈ। ਸਥਾਨਕ ਮੀਡੀਆ ਵਲੋਂ ਮਿਲੀ ਜਾਣਕਾਰੀ ਮੁਤਾਬਕ ਸ਼ੁਰੂਆਤੀ ਤੂਫਾਨ ਵਿਚ ਹੀ ਇਕ ਵਿਅਕਤੀ ਦੀ ਮੌਤ ਹੋ ਗਈ ਹੈ।  ਇਸ ਤੋਂ ਪਹਿਲਾਂ ਬੰਗਲਾਦੇਸ਼ੀ ਅਧਿਕਾਰੀਆਂ ਨੇ ਨਿਚਲੇ ਤੱਟੀ ਪਿੰਡਾਂ ਤੇ ਟਾਪੂਆਂ ਤੋਂ ਕਰੀਬ 18 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦਾ ਹੁਕਮ ਦਿੱਤਾ ਸੀ। ਦੇਸ਼ 'ਚ ਸ਼ਨੀਵਾਰ ਨੂੰ ਬੇਹੱਦ ਸ਼ਕਤੀਸ਼ਾਲੀ ਚੱਕਰਵਾਤ ਦੇ ਦਸਤਕ ਦੇਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ। ਆਪਦਾ ਪ੍ਰਬੰਧਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਜ਼ਾਰਾਂ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਕੈਂਪਾਂ 'ਚ ਲਿਜਾਇਆ ਗਿਆ ਹੈ।

10 ਦੱਖਣੀ ਤੱਟੀ ਜ਼ਿਲਿਆਂ 'ਚ ਲੋਕਾਂ ਤੋਂ ਸਥਾਨ ਖਾਲੀ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਨ੍ਹਾਂ ਦੇ ਚੱਕਰਵਾਤੀ ਤੂਫਾਨ 'ਬੁਲਬੁਲ' ਦੇ ਜ਼ਿਆਦਾ ਲਪੇਟ 'ਚ ਆਉਣ ਦੀ ਸੰਭਾਵਨਾ ਹੈ। ਆਪਦਾ ਮੰਤਰਾਲੇ ਦੇ ਸਕੱਤਰ ਸ਼ਾਹ ਕਮਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਤੱਕ ਤਿੰਨ ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲਿਜਾਇਆ ਗਿਆ ਹੈ ਤੇ ਸਾਡੀ ਸੰਵੇਦਨਸ਼ੀਲ ਖੇਤਰਾਂ ਤੋਂ 18 ਲੱਖ ਲੋਕਾਂ ਨੂੰ ਸੁਰੱਖਿਅਤ ਕੈਂਪਾਂ 'ਚ ਲਿਜਾਣ ਦੀ ਯੋਜਨਾ ਹੈ। ਉਨ੍ਹਾਂ ਨੇ ਦੱਸਿਆ ਕਿ ਫੌਜ ਦੀਆਂ ਟੁਕੜੀਆਂ ਨੂੰ ਬੁਲਾਇਆ ਗਿਆ ਹੈ। ਮੌਸਮ ਵਿਭਾਗ ਦੇ ਤਾਜ਼ਾ ਬੁਲੇਟਿਨ 'ਚ ਕਿਹਾ ਗਿਆ ਹੈ ਕਿ 'ਬੁਲਬੁਲ' ਬੰਗਲਾਦੇਸ਼ ਦੇ ਮਾਂਗਲਾ ਬੰਦਰਗਾਹ ਤੋਂ 280 ਕਿਲੋਮੀਟਰ ਦੱਖਣ-ਪੱਛਮ 'ਚ ਸਥਿਤ ਹੈ। ਆਪਦਾ ਪ੍ਰਬੰਧਨ ਤੇ ਰਾਹਤ ਮੰਤਰੀ ਇਨਾਮੁਰ ਰਹਿਮਾਨ ਨੇ ਢਾਕਾ 'ਚ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਤੁਫਾਨ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ। ਰਹਿਮਾਨ ਨੇ ਦੱਸਿਆ ਕਿ ਕਰੀਬ 56 ਹਜ਼ਾਰ ਬਚਾਅ ਕਰਮਚਾਰੀਆਂ ਨੂੰ ਬਚਾਅ ਕਾਰਜ 'ਤੇ ਲਾਇਆ ਗਿਆ ਹੈ।


Baljit Singh

Content Editor

Related News