ਬੰਗਲਾਦੇਸ਼: ਫੇਸਬੁੱਕ ''ਤੇ ਫੈਲੀ ਅਫਵਾਹ ''ਤੇ ਭੜਕੇ ਕੱਟੜਪੰਥੀ, ਹਿੰਦੂਆਂ ਦੇ ਘਰਾਂ ''ਚ ਭੰਨ-ਤੋੜ ਤੇ ਅੱਗਜ਼ਨੀ

Monday, Nov 02, 2020 - 05:58 PM (IST)

ਬੰਗਲਾਦੇਸ਼: ਫੇਸਬੁੱਕ ''ਤੇ ਫੈਲੀ ਅਫਵਾਹ ''ਤੇ ਭੜਕੇ ਕੱਟੜਪੰਥੀ, ਹਿੰਦੂਆਂ ਦੇ ਘਰਾਂ ''ਚ ਭੰਨ-ਤੋੜ ਤੇ ਅੱਗਜ਼ਨੀ

ਢਾਕਾ (ਬਿਊਰੋ): ਬੰਗਲਾਦੇਸ਼ ਵਿਚ ਕੱਟੜਪੰਥੀਆਂ ਦੀ ਭੀੜ ਨੇ ਫਰਾਂਸ ਦਾ ਸਮਰਥਨ ਕਰਨ 'ਤੇ ਕੋਮਿਲਾ ਵਿਚ ਹਿੰਦੂ ਭਾਈਚਾਰੇ ਦੇ ਕਈ ਲੋਕਾਂ ਦੇ ਘਰਾਂ ਵਿਚ ਭੰਨ-ਤੋੜ ਕਰਨ ਦੇ ਬਾਅਦ ਅੱਗ ਲਗਾ ਦਿੱਤੀ। ਇਹਨਾਂ ਲੋਕਾਂ ਦਾ ਦੋਸ਼ ਹੈਕਿ ਇਕ ਸਥਾਨਕ ਹਿੰਦੂ ਨੇ ਫੇਸਬੁੱਕ 'ਤੇ ਫਰਾਂਸ ਦਾ ਵਿਰੋਧ ਕਰਨ ਵਾਲੀ ਇਕ ਪੋਸਟ ਨੂੰ ਲੈਕੇ ਕਥਿਤ ਤੌਰ 'ਤੇ ਨਕਰਾਤਮਕ ਟਿੱਪਣੀ ਕੀਤੀ ਸੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ। ਬੰਗਲਾਦੇਸ਼ ਵਿਚ ਪਹਿਲਾਂ ਤੋਂ ਹੀ ਫਰਾਂਸ ਦੇ ਵਿਰੋਧ ਵਿਚ ਰੋਜ਼ ਵੱਡੀ ਗਿਣਤੀ ਵਿਚ ਲੋਕ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ।

ਦਹਿਸ਼ਤ ਦਾ ਮਾਹੌਲ
ਬੰਗਲਾਦੇਸ਼ ਦੇ ਸਥਾਨਕ ਮੀਡੀਆ ਢਾਕਾ ਟ੍ਰਿਬਿਊਨਲ ਦੇ ਮੁਤਾਬਕ, ਐਤਵਾਰ ਦੁਪਹਿਰ ਕੋਮਿਲਾ ਦੇ ਮੁਰਾਦਨਗਰ ਉਪਜ਼ਿਲ੍ਹਾ ਦੇ ਤਹਿਤ ਕੋਰਬਨਪੁਰ ਪਿੰਡ ਵਿਚ ਇਹ ਵਾਰਦਾਤ ਹੋਈ। ਜਿਸ ਦੇ ਬਾਅਦ ਉੱਥੋਂ ਦੇ ਹਿੰਦੂ ਭਾਈਚਾਰੇ ਵਿਚ ਦਹਿਸ਼ਤ ਦਾ ਮਾਹੌਲ ਹੈ। ਦੰਗਾ ਕਰਨ ਵਾਲਿਆਂ ਨੇ ਸਥਾਨਕ ਯੂਨੀਅਨ ਪਰੀਸ਼ਦ ਦੇ ਪ੍ਰਧਾਨ ਬਨਕੁਮਾਰ ਸ਼ਿਵ ਦੇ ਦਫਤਰ ਅਤੇ ਕੁਮੈਂਟ ਕਰਨ ਦੇ ਕਥਿਤ ਦੋਸ਼ੀ ਸ਼ੰਕਰ ਦੇਵਨਾਥ ਦੇ ਘਰ ਵਿਚ ਅੱਗ ਲਗਾ ਦਿੱਤੀ। ਇੰਨਾ ਹੀ ਨਹੀਂ ਉਹਨਾਂ ਨੇ ਇੱਥੇ ਘੱਟੋ-ਘੱਟ 10 ਹਿੰਦੂ ਪਰਿਵਾਰਾਂ 'ਤੇ ਹਮਲੇ ਵੀ ਕੀਤੇ।

ਪੜ੍ਹੋ ਇਹ ਅਹਿਮ ਖਬਰ- ਪ੍ਰਿਅੰਕਾ ਨੇ ਨਿਊਜ਼ੀਲੈਂਡ 'ਚ ਗੱਡੇ ਝੰਡੇ, ਮੰਤਰੀ ਬਣਨ ਵਾਲੀ ਭਾਰਤੀ ਮੂਲ ਦੀ ਪਹਿਲੀ ਬੀਬੀ ਬਣੀ

ਫਰਾਂਸ ਦਾ ਕੀਤਾ ਸੀ ਸਮਰਥਨ
ਸਥਾਨਕ ਲੋਕਾਂ ਦੇ ਹਵਾਲੇ ਨਾਲ ਢਾਕਾ ਟ੍ਰਿਬਿਊਨਲ ਨੇ ਲਿਖਿਆ ਹੈ ਕਿ ਸ਼ਨੀਵਾਰ ਨੂੰ ਪਿੰਡ ਦੇ ਇਕ ਸਥਾਨਕ ਵਿਅਕਤੀ ਸ਼ੰਕਰ ਦੇਵਨਾਥ ਨੇ ਫਰਾਂਸ ਨਾਲ ਸਬੰਧਤ ਇਕ ਫੇਸਬੁੱਕ ਪੋਸਟ 'ਤੇ ਟਿੱਪਣੀ ਕੀਤੀ ਸੀ। ਇਸ ਪੋਸਟ ਵਿਚ ਪੈਗੰਬਰ ਮੁਹੰਮਦ ਦਾ ਕਾਰਟੂਨ ਪ੍ਰਕਾਸ਼ਿਤ ਕਰਨ 'ਤੇ ਫਰਾਂਸ ਦਾ ਵਿਰੋਧ ਕਰਨ ਦੀ ਗੱਲ ਕਹੀ ਗਈ ਸੀ। ਦੋਸ਼ ਹੈ ਕਿ ਸ਼ੰਕਰ ਦੇਵਨਾਥ ਨੇ ਆਪਣੇ ਕੁਮੈਂਟ ਵਿਚ ਫਰਾਂਸ ਦਾ ਸਮਰਥਨ ਕਰਨ ਅਤੇ ਪੈਗੰਬਰ ਮੁਹੰਮਦ ਦੇ ਕਾਰਟੂਨ ਦਾ ਸਮਰਥਨ ਕੀਤਾ ਸੀ।

ਪੁਲਸ ਨੇ ਭੇਜਿਆ ਜੇਲ੍ਹ
ਪੁਲਸ ਨੇ ਅੱਗਜ਼ਨੀ ਦੀ ਘਟਨਾ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਭਾਵੇਂਕਿ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਪੁਲਸ ਨੇ ਸ਼ੰਕਰ ਦੇਵਨਾਥ ਅਤੇ ਇਕ ਹੋਰ ਦੋਸ਼ੀ ਅਨਿਕ ਭੌਮਿਕ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਕੋਮਿਲਾ ਦੇ ਵਧੀਕ ਪੁਲਸ ਅਧਿਕਾਰੀ (ਏ.ਐੱਸ.ਪੀ.)  ਡੀ.ਐੱਸ.ਬੀ. ਅਜੀਮੁਲ ਅਹਿਸਨ ਨੇ ਕਿਹਾ ਕਿ ਕੋਰਬਨਪੁਰ ਪਿੰਡ ਦੇ ਸਥਾਨਕ ਲੋਕਾਂ ਦੇ ਇਕ ਸਮੂਹ ਨੇ ਸਥਾਨਕ ਸੰਘ ਪਰੀਸ਼ਦ ਦੇ ਪ੍ਰਧਾਨ ਬਨਕੁਮਾਰ ਸ਼ਿਵ, ਸੰਕਰ ਦੇਵਨਾਥ ਦੇਘਰ 'ਤੇਹਮਲਾ ਕੀਤਾ ਅਤੇ ਕਈ ਹੋਰ ਹਿੰਦੂ ਧਰਮ ਘਰਾਂ ਵਿਚ ਭੰਨ-ਤੋੜ ਕੀਤੀ।


author

Vandana

Content Editor

Related News