ਬੰਗਲਾਦੇਸ਼ 'ਚ ਵਧੇ ਕੋਰੋਨਾ ਮਾਮਲੇ, 5 ਮਈ ਤੱਕ ਵਧਿਆ ਲਾਕਡਾਊਨ

04/23/2020 2:23:18 PM

ਢਾਕਾ (ਬਿਊਰੋ): ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਬੰਗਲਾਦੇਸ਼ ਨੇ ਵੀ ਲਾਕਡਾਊਨ ਲਗਾਇਆ ਹੋਇਆ ਹੈ।ਇਸ ਦੌਰਾਨ ਸਥਾਨਕ ਮੀਡੀਆ ਵੱਲੋਂ ਜਾਣਕਾਰੀ ਮਿਲੀ ਹੈ ਕਿ ਦੇਸ਼ ਵਿਚ ਕੋਵਿਡ-19 ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਦੇਸ਼ਪੱਧਰੀ ਲਾਕਡਾਊਨ 5 ਮਈ ਤੱਕ ਵਧਾ ਦਿੱਤਾ ਹੈ। ਕਰੀਬ 16 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 3,772 ਹੋ ਗਈ ਹੈ ਜਦਕਿ ਹੁਣ ਤੱਕ 120 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹਨਾਂ ਵਿਚੋਂ 92 ਲੋਕਾਂ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਵਿਦਿਆਰਥੀਆਂ ਲਈ ਟਰੂਡੋ ਨੇ ਕੀਤਾ ਵਿੱਤੀ ਮਦਦ ਦਾ ਐਲਾਨ

ਬੰਗਲਾਦੇਸ਼ ਪ੍ਰਸ਼ਾਸਨ ਨੇ ਲੋਕ ਪ੍ਰਸ਼ਾਸਨ ਮੰਤਰਾਲੇ ਦੇ ਰਾਜ ਮੰਤਰੀ ਫਰਹਾਦ ਹੁਸੈਨ ਦੇ ਹਵਾਲੇ ਨਾਲ ਕਿਹਾ ਹੈ ਕਿ ਛੁੱਟੀਆਂ ਨੂੰ 26 ਅਪ੍ਰੈਲ ਤੋਂ 5 ਮਈ ਤੱਕ ਵਧਾਇਆ ਜਾਵੇਗਾ। ਸਰਕਾਰ ਵੀਰਵਾਰ ਨੂੰ ਇਸ ਸੰਬੰਧ ਵਿਚ ਇਕ ਗਜਟ ਜਾਰੀ ਕਰੇਗੀ। ਭਾਵੇਂਕਿ ਮੰਤਰੀ ਨੇ ਕਿਹਾ ਕਿ 6 ਮਈ ਨੂੰ ਦੇਸ਼ ਦੇ ਘੱਟ ਗਿਣਤੀ ਬੌਧ ਭਾਈਚਾਰੇ ਦੇ ਧਾਰਮਿਕ ਸਮਾਰੋਹ ਜਾਂ ਬੌਧ ਪੁੰਨਿਆ ਦੀ ਛੁੱਟੀ ਦੇ ਕਾਰਨ ਇਕ ਸਰਕਾਰੀ ਛੁੱਟੀ ਵੀ ਹੈ। ਕੋਰੋਨਾ ਮਹਾਮਾਰੀ ਦੇ ਵਿਚ ਸਮਾਜਿਕ ਦੂਰੀ ਨੂੰ ਯਕੀਨੀ ਕਰਨ ਲਈ ਸਰਕਾਰ ਨੇ 26 ਮਾਰਚ  ਨੂੰ 10 ਦਿਨਾਂ ਦੀ ਸਧਾਰਨ ਛੁੱਟੀ ਐਲਾਨੀ ਸੀ। ਬਾਅਦ ਵਿਚ ਇਸ ਨੂੰ ਹੌਲੀ-ਹੌਲੀ 25 ਅਪ੍ਰੈਲ ਤੱਕ ਵਧਾ ਦਿੱਤਾ ਗਿਆ।
 


Vandana

Content Editor

Related News