ਬੰਗਲਾਦੇਸ਼ ਨੇ Durga Puja ਲਈ ਜਨਤਕ ਛੁੱਟੀਆਂ ਦਾ ਕੀਤਾ ਐਲਾਨ
Tuesday, Oct 08, 2024 - 03:21 PM (IST)
ਢਾਕਾ (ਏਐਨਆਈ): ਬੰਗਲਾਦੇਸ਼ ਸਰਕਾਰ ਨੇ ਦੇਸ਼ ਵਿੱਚ ਦੁਰਗਾ ਪੂਜਾ ਦੇ ਜਸ਼ਨ ਲਈ ਛੁੱਟੀਆਂ ਜੋੜਨ ਦਾ ਐਲਾਨ ਕੀਤਾ ਹੈ। ਮੁੱਖ ਸਲਾਹਕਾਰ ਮੁਹੰਮਦ ਯੂਨਸ ਦੇ ਡਿਪਟੀ ਪ੍ਰੈਸ ਸਕੱਤਰ ਅਬੁਲ ਕਲਾਮ ਆਜ਼ਾਦ ਨੇ ਏ.ਐਨ.ਆਈ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਬੰਗਲਾਦੇਸ਼, ਜੋ ਲਗਭਗ 9 ਪ੍ਰਤੀਸ਼ਤ ਹਿੰਦੂ ਆਬਾਦੀ ਦਾ ਘਰ ਹੈ, ਨੇ ਹਾਲ ਹੀ ਵਿੱਚ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ 'ਤੇ ਹਮਲੇ ਦੇਖੇ ਸਨ ਜਦੋਂ ਇਸ ਸਾਲ ਅਗਸਤ ਦੇ ਸ਼ੁਰੂ ਵਿੱਚ ਬੰਗਲਾਦੇਸ਼ ਵਿੱਚ ਵਿਦਿਆਰਥੀ ਪ੍ਰਦਰਸ਼ਨ ਹਿੰਸਕ ਹੋ ਗਏ ਸਨ। ਵਾਧੂ ਛੁੱਟੀਆਂ ਦਾ ਐਲਾਨ ਘੱਟ ਗਿਣਤੀ ਸਮੂਹ ਵੱਲੋਂ 8 ਨੁਕਾਤੀ ਮੰਗ ਜਾਰੀ ਕੀਤੇ ਜਾਣ ਤੋਂ ਬਾਅਦ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਪਹਿਲਾਂ ਮੰਦਰ 'ਤੇ ਕਬਜ਼ਾ, ਫਿਰ 'ਬਾਬਰੀ ਮਸਜਿਦ' 'ਚ ਤਬਦੀਲ
ਆਜ਼ਾਦ ਨੇ ਏ.ਐਨ.ਆਈ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ,"ਰਵਾਇਤੀ ਤੌਰ 'ਤੇ ਦੁਰਗਾ ਪੂਜਾ ਲਈ ਬੰਗਲਾਦੇਸ਼ ਵਿੱਚ ਇੱਕ ਦਿਨ ਦੀ ਛੁੱਟੀ ਹੁੰਦੀ ਸੀ ਪਰ ਇਸ ਵਾਰ ਦੋ ਜਨਤਕ ਛੁੱਟੀਆਂ ਹੋਣਗੀਆਂ ਅਤੇ ਇਸ ਨੂੰ ਵੀਕੈਂਡ ਦੇ ਦੋ ਦਿਨਾਂ ਵਿੱਚ ਜੋੜਿਆ ਜਾਵੇਗਾ। ਇਸ ਲਈ ਕੁੱਲ ਮਿਲਾ ਕੇ ਦੁਰਗਾ ਪੂਜਾ ਮੌਕੇ 'ਤੇ ਬੰਗਲਾਦੇਸ਼ ਵਿੱਚ ਕੁੱਲ 4 ਦਿਨਾਂ ਦੀਆਂ ਛੁੱਟੀਆਂ ਮਨਾਈਆਂ ਜਾਣਗੀਆਂ।” ਉਨ੍ਹਾਂ ਨੇ ਦੱਸਿਆ ਕੀਤਾ ਕਿ ਵਾਧੂ ਛੁੱਟੀ ਦਾ ਵਾਧਾ ਅੱਜ ਜਾਰੀ ਕੀਤੇ ਗਏ ਕਾਰਜਕਾਰੀ ਹੁਕਮ ਰਾਹੀਂ ਕੀਤਾ ਜਾਵੇਗਾ। ਆਜ਼ਾਦ ਨੇ ਕਿਹਾ, "ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਬੰਗਲਾਦੇਸ਼ ਵਿੱਚ 5 ਅਗਸਤ ਦੇ ਬਦਲਾਅ ਤੋਂ ਬਾਅਦ ਹਾਲ ਹੀ ਦੇ ਹਮਲਿਆਂ ਤੋਂ ਪ੍ਰਭਾਵਿਤ ਹੋਏ ਸਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।