Bangladesh : ਹਿੰਸਾ ''ਚ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੇ ਪਰਿਵਾਰਾਂ ਨੇ ਨੌਕਰੀਆਂ ਸਮੇਤ 11 ਨੁਕਾਤੀ ਮੰਗਾਂ ਰੱਖੀਆਂ

Wednesday, Aug 07, 2024 - 07:04 AM (IST)

Bangladesh : ਹਿੰਸਾ ''ਚ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੇ ਪਰਿਵਾਰਾਂ ਨੇ ਨੌਕਰੀਆਂ ਸਮੇਤ 11 ਨੁਕਾਤੀ ਮੰਗਾਂ ਰੱਖੀਆਂ

ਢਾਕਾ : ਬੰਗਲਾਦੇਸ਼ ਵਿਚ ਮੰਗਲਵਾਰ ਨੂੰ ਪ੍ਰਦਰਸ਼ਨਾਂ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਛੇਤੀ ਹੀ ਬਣਨ ਵਾਲੀ ਅੰਤਰਿਮ ਸਰਕਾਰ ਅੱਗੇ ਨੌਕਰੀਆਂ ਅਤੇ ਮੁੜ ਵਸੇਬੇ ਸਮੇਤ 11 ਨੁਕਾਤੀ ਮੰਗਾਂ ਰੱਖੀਆਂ ਹਨ। ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ਵਿਚ ਅੰਤਰਿਮ ਸਰਕਾਰ ਦਾ ਗਠਨ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਵਿਚ ਮੰਗਲਵਾਰ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਮਰਨ ਵਾਲਿਆਂ ਦੀ ਗਿਣਤੀ 440 ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਪ੍ਰਦਰਸ਼ਨਕਾਰੀ ਸਨ।

ਇਹ ਵੀ ਪੜ੍ਹੋ : ਘਰ ਖ਼ਰੀਦਣ ਵਾਲਿਆਂ ਨੂੰ ਵੱਡੀ ਰਾਹਤ, ਪ੍ਰਾਪਰਟੀ ਟੈਕਸ ਪ੍ਰਸਤਾਵ 'ਚ ਬਦਲਾਅ ਕਰ ਸਕਦੀ ਹੈ ਕੇਂਦਰ ਸਰਕਾਰ

ਰਾਖਵਾਂਕਰਨ ਵਿਰੋਧੀ ਅੰਦੋਲਨ ਦੌਰਾਨ ਜ਼ਖ਼ਮੀ ਹੋਏ ਅਤੇ ਮਾਰੇ ਗਏ ਵਿਅਕਤੀਆਂ ਦੇ ਸਬੰਧ ਵਿਚ ਬਣਾਈ ਗਈ ਕਮੇਟੀ ਦੇ ਕਨਵੀਨਰ ਹਾਰੂਨ-ਉਰ ਰਸ਼ੀਦ ਦੇ ਦਸਤਖ਼ਤਾਂ ਵਾਲੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਜ਼ਖ਼ਮੀ ਹੋਏ ਅਤੇ ਮਾਰੇ ਗਏ ਵਿਦਿਆਰਥੀਆਂ, ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਦੇ ਪਰਿਵਾਰਾਂ ਬਾਰੇ ਸਹੀ ਅੰਕੜੇ ਹਨ। 

ਢਾਕਾ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅੰਦੋਲਨ ਵਿਚ ਮਾਰੇ ਗਏ ਲੋਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਲਈ 11-ਨੁਕਾਤੀ ਮੰਗਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਘੱਟ ਉਮਰ ਦੇ ਆਧਾਰ 'ਤੇ ਪੋਸਟ-ਗ੍ਰੈਜੂਏਸ਼ਨ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ 2,000-3,000 ਟਕਾ (ਬੰਗਲਾਦੇਸ਼ੀ ਕਰੰਸੀ) ਹਰ ਮਹੀਨੇ ਅਨੁਦਾਨ ਦੇਣਾ, ਨੌਕਰੀ ਦੇ ਇੱਛੁਕ ਲੋਕਾਂ ਨੂੰ 3,000 ਟਕਾ ਬੇਰੁਜ਼ਗਾਰੀ ਭੱਤਾ ਦੇਣਾ ਅਤੇ ਪ੍ਰਭਾਵਿਤ ਪਰਿਵਾਰਾਂ ਦਾ ਛੇਤੀ ਮੁੜ-ਵਸੇਬਾ ਕਰਨਾ ਸ਼ਾਮਲ ਹਨ। ਮੰਗਾਂ ਵਿਚ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨੂੰ ਸਿੱਧੇ ਸਰਕਾਰੀ ਵਜ਼ੀਫ਼ੇ ਦੇਣ ਅਤੇ ਸ਼ੇਖ ਹਸੀਨਾ ਪਰਿਵਾਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਦੇ ਨਾਂ ’ਤੇ ਸਥਾਪਿਤ ਵਿੱਦਿਅਕ ਅਦਾਰਿਆਂ ਦੇ ਨਾਂ ਬਦਲਣ ਦੀ ਵੀ ਮੰਗ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Sandeep Kumar

Content Editor

Related News