ਬੰਗਲਾਦੇਸ਼ ''ਚ ਪਹਿਲੀ ਸਮਲਿੰਗੀ ਕੇਂਦਰੀ ਕੌਂਸਲ ਪ੍ਰਧਾਨ ਦੀ ਨਿਯੁਕਤੀ

Tuesday, Nov 30, 2021 - 04:31 PM (IST)

ਬੰਗਲਾਦੇਸ਼ ''ਚ ਪਹਿਲੀ ਸਮਲਿੰਗੀ ਕੇਂਦਰੀ ਕੌਂਸਲ ਪ੍ਰਧਾਨ ਦੀ ਨਿਯੁਕਤੀ

ਢਾਕਾ (ਯੂ.ਐਨ.ਆਈ.): ਬੰਗਲਾਦੇਸ਼ ਦੇ ਝੇਨੈਦਾ ਜ਼ਿਲ੍ਹੇ ਦੇ ਕਾਲੀਗੰਜ ਦੇ ਤ੍ਰਿਲੋਚਨਪੁਰ ਖੇਤਰ ਵਿਚ ਪਹਿਲੀ ਸਮਲਿੰਗੀ ਨਜ਼ਰੁਲ ਇਸਲਾਮ ਰਿਤੂ ਨੂੰ ਯੂਨੀਅਨ ਕੌਂਸਲ ਪ੍ਰਧਾਨ ਦੇ ਅਹੁਦੇ ਲਈ ਚੁਣਿਆ ਗਿਆ ਹੈ। ਰਿਤੂ ਪਹਿਲੀ ਸਮਲਿੰਗੀ ਹੈ ਜੋ ਬੰਗਲਾਦੇਸ਼ ਦੀ ਕੇਂਦਰੀ ਕੌਂਸਲ ਚੋਣਾਂ ਵਿੱਚ ਬਤੌਰ ਪ੍ਰਧਾਨ ਚੁਣੀ ਗਈ ਹੈ। ਇਸ ਤੋਂ ਪਹਿਲਾਂ ਝੇਨੈਦਾ ਦੇ ਕੋਚੰਦਪੁਰ ਉਪ-ਜ਼ਿਲੇ ਤੋਂ ਪਿੰਕੀ ਖਾਤੂਨ ਨੂੰ ਸਮਲਿੰਗੀ ਭਾਈਚਾਰੇ ਤੋਂ ਪਹਿਲੀ ਉਪ ਪ੍ਰਧਾਨ ਚੁਣਿਆ ਗਿਆ ਸੀ। ਸ਼ਾਹਿਦਾ ਬੇਗਮ ਖੁਲਨਾ ਜ਼ਿਲੇ ਦੀ ਮਗੂਰਾਘੋਨਾ ਪ੍ਰੀਸ਼ਦ ਤੋਂ ਇਸ ਭਾਈਚਾਰੇ ਤੋਂ ਚੁਣੀ ਗਈ ਪਹਿਲੀ ਮੈਂਬਰ ਸੀ।

 ਪੜ੍ਹੋ ਇਹ ਅਹਿਮ ਖਬਰ- ਸਿੱਖਸ ਆਫ ਅਮੈਰਿਕਾ ਨੇ ਮੈਰੀਲੈਂਡ ਸੈਨੇਟਰ ਕਿਰਸ ਵੈਨ ਹੌਲੇਨ ਨਾਲ ਸਿੱਖ ਭਾਈਚਾਰੇ ਦੇ ਮੁੱਦੇ ਕੀਤੇ ਸਾਂਝੇ (ਤਸਵੀਰਾਂ)

ਬੰਗਲਾਦੇਸ਼ ਦੀ ਸਰਕਾਰ ਨੇ 2014 ਵਿੱਚ ਸਮਲਿੰਗੀ ਭਾਈਚਾਰੇ ਨੂੰ ਅਧਿਕਾਰਤ ਮਾਨਤਾ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੋਟ ਪਾਉਣ ਅਤੇ ਚੋਣਾਂ ਵਿੱਚ ਖੜ੍ਹੇ ਹੋਣ ਦਾ ਅਧਿਕਾਰ ਮਿਲਿਆ। ਸਮਲਿੰਗੀ ਲੋਕਾਂ ਦੇ ਹਿੱਤ ਵਿੱਚ ਕਦਮ ਚੁੱਕਦਿਆਂ ਸਰਕਾਰ ਨੇ 2021 ਦੇ ਬਜਟ ਵਿੱਚ ਇਸ ਭਾਈਚਾਰੇ ਦੇ ਲੋਕਾਂ ਨੂੰ ਨੌਕਰੀਆਂ ਦੇਣ ਲਈ ਸੰਸਥਾਵਾਂ ਨੂੰ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ ਸੀ, ਨਾਲ ਹੀ ਦੇਸ਼ ਵਿੱਚ 7000 ਤੋਂ ਵੱਧ ਲੋਕਾਂ ਨੂੰ ਮਹੀਨਾਵਾਰ ਭੱਤਾ ਵੀ ਦਿੱਤਾ ਜਾ ਰਿਹਾ ਹੈ। ਇਹ ਭਾਈਚਾਰਾ ਸਮਾਜ ਵਿੱਚ ਲਗਾਤਾਰ ਵਿਤਕਰੇ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਇਨ੍ਹਾਂ ਨੂੰ ਦੇਸ਼ ਵਿੱਚ ਵੱਖਰਾ ਸਮਝਿਆ ਜਾਂਦਾ ਹੈ ਅਤੇ ਉਹ ਹਾਸ਼ੀਏ ’ਤੇ ਹਨ। 


author

Vandana

Content Editor

Related News