ਬੰਗਲਾਦੇਸ਼ ''ਚ ਪੋਰਨੋਗ੍ਰਾਫੀ ਅਤੇ ਗੈਂਬਲਿੰਗ ਵੈਬਸਾਈਟਾਂ ''ਤੇ ਪਾਬੰਦੀ

02/19/2019 9:56:59 AM

ਢਾਕਾ (ਵਾਰਤਾ)— ਬੰਗਲਾਦੇਸ਼ ਦੀ ਸਰਕਾਰ ਨੇ ਦੇਸ਼ ਵਿਚ ਕਰੀਬ 2 ਹਜ਼ਾਰ ਪੋਰਨੋਗ੍ਰਾਫੀ ਅਤੇ ਜੂਏ ਦੀਆਂ ਵੈਬਸਾਈਟਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਬੰਗਲਾਦੇਸ਼ ਸੰਚਾਰ ਰੈਗੂਲੇਟਰੀ ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਦੇਸ਼ ਦੇ ਹਾਈਕੋਰਟ ਦੇ ਹਾਲ ਵਿਚ ਦਿੱਤੇ ਗਏ ਆਦੇਸ਼ 'ਤੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਹੋਰ 55 ਪੋਰਨੋਗ੍ਰਾਫੀ ਵੈਬਸਾਈਟਾਂ 'ਤੇ ਪਾਬੰਦੀ ਲਗਾਈ ਗਈ ਜਦਕਿ ਇਕ ਦਿਨ ਪਹਿਲਾਂ 176 ਜੂਏ ਵਾਲੀਆਂ ਸਾਈਟਾਂ 'ਤੇ ਪਾਬੰਦੀ ਲਗਾਈ ਗਈ ਸੀ। 

ਅਧਿਕਾਰੀਆਂ ਮੁਤਾਬਕ ਕਮਿਸ਼ਨ ਪਹਿਲਾਂ ਹੀ ਇਸ ਤਰ੍ਹਾਂ ਦੀਆਂ 1523 ਵੈਬਸਾਈਟਾਂ ਨੂੰ ਪਾਬੰਦੀਸ਼ੁਦਾ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਨਵੰਬਰ ਵਿਚ ਹਾਈਕੋਰਟ ਦੇ ਨਿਰਦੇਸ਼ ਜਾਰੀ ਹੋਣ ਦੇ ਬਾਅਦ ਸਰਕਾਰ ਨੇ ਇੰਟਰਨੈੱਟ ਪੋਰਨੋਗ੍ਰਾਫੀ, ਕੈਸੀਨੋ ਗੇਮ ਅਤੇ ਹੋਰ ਜੂਏ ਵਾਲੀਆਂ ਵੈਬਸਾਈਟਾਂ ਨੂੰ ਬੰਦ ਕਰਨ ਦੀ ਮੁਹਿੰਮ ਚਲਾਈ ਹੈ।


Vandana

Content Editor

Related News