ਬੰਗਲਾਦੇਸ ''ਚ ਚੱਕਰਵਾਤ ''ਬੁਲਬੁਲ'' ਦੇ ਪਹੁੰਚਣ ਦਾ ਖਦਸ਼ਾ, ਚਿਤਾਵਨੀ ਜਾਰੀ

Saturday, Nov 09, 2019 - 12:05 PM (IST)

ਬੰਗਲਾਦੇਸ ''ਚ ਚੱਕਰਵਾਤ ''ਬੁਲਬੁਲ'' ਦੇ ਪਹੁੰਚਣ ਦਾ ਖਦਸ਼ਾ, ਚਿਤਾਵਨੀ ਜਾਰੀ

ਢਾਕਾ (ਭਾਸ਼ਾ): ਬੰਗਾਲ ਦੀ ਖਾੜੀ ਵਿਚ ਇਕ ਸ਼ਕਤੀਸ਼ਾਲੀ ਤੂਫਾਨ ਦੇ ਬੰਗਲਾਦੇਸ਼ ਦੇ ਦੱਖਣ-ਪੱਛਮ ਅਤੇ ਦੱਖਣੀ ਤੱਟ 'ਤੇ ਪਹੁੰਚਣ ਦੇ ਖਦਸ਼ਾ ਹੈ। ਇਸ ਖਦਸ਼ੇ ਦੇ ਮੱਦੇਨਜ਼ਰਉੱਥੇ ਅਧਿਕਾਰੀਆਂ ਨੇ 50,000 ਵਾਲੰਟੀਅਰਾਂ ਨੂੰ ਤਿਆਰ ਰਹਿਣ ਲਈ ਕਿਹਾ ਹੈ। ਰਾਜਧਾਨੀ ਢਾਕਾ ਵਿਚ ਮੌਸਮ ਦਫਤਰ ਨੇ ਸ਼ਨੀਵਾਰ ਸਵੇਰੇ ਸਭ ਤੋਂ ਗੰਭੀਰ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ।

ਚੱਕਰਵਾਤ 'ਬੁਲਬੁਲ' ਦੇ ਸ਼ਨੀਵਾਰ ਸ਼ਾਮ ਨੂੰ ਤੱਟ 'ਤੇ ਪਹੁੰਚਣ ਦਾ ਖਦਸ਼ਾ ਹੈ। ਆਫਤ ਪ੍ਰਬੰਧਨ ਮੰਤਰੀ ਇਨਾਮੁਲ ਹੱਕ ਨੇ ਕਿਹਾ ਕਿ 13 ਤੱਟੀ ਜ਼ਿਲਿਆਂ ਵਿਚ ਸਰਕਾਰੀ ਦਫਤਰਾਂ ਨੇ ਕੰਮਕਾਜ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਨੇ ਚਟਪਿੰਡ ਸਮੇਤ ਦੇਸ਼ ਦੀਆਂ ਮੁੱਖ ਬੰਦਰਗਾਹਾਂ ਵਿਚ ਸਾਰੀਆਂ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਹਜ਼ਾਰਾਂ ਕੈਪਾਂ ਨੂੰ ਖੋਲ੍ਹਿਆ ਗਿਆ ਹੈ।  


author

Vandana

Content Editor

Related News