ਬੰਗਲਾਦੇਸ਼ ''ਚ ਹਿੰਦੂਆਂ ''ਤੇ ਕਹਿਰ ਬਰਕਰਾਰ: 9 ਦਿਨਾਂ ਤੋਂ ਲਾਪਤਾ ਹਿੰਦੂ ਵਿਦਿਆਰਥੀ ਦੀ ਨਦੀ ''ਚੋਂ ਮਿਲੀ ਲਾਸ਼

Wednesday, Jan 21, 2026 - 04:45 PM (IST)

ਬੰਗਲਾਦੇਸ਼ ''ਚ ਹਿੰਦੂਆਂ ''ਤੇ ਕਹਿਰ ਬਰਕਰਾਰ: 9 ਦਿਨਾਂ ਤੋਂ ਲਾਪਤਾ ਹਿੰਦੂ ਵਿਦਿਆਰਥੀ ਦੀ ਨਦੀ ''ਚੋਂ ਮਿਲੀ ਲਾਸ਼

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ 'ਤੇ ਹੋ ਰਹੇ ਲਗਾਤਾਰ ਹਮਲਿਆਂ ਦਰਮਿਆਨ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨੌਗਾਂਵ ਜ਼ਿਲ੍ਹੇ ਵਿੱਚ ਇੱਕ ਹਿੰਦੂ ਵਿਦਿਆਰਥੀ ਦੀ ਲਾਸ਼ ਨਦੀ ਵਿੱਚੋਂ ਬਰਾਮਦ ਹੋਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਸ਼ਨੀਵਾਰ ਨੂੰ ਨੌਗਾਂਵ ਸ਼ਹਿਰ ਦੇ ਕਾਲੀਤਲਾ ਸ਼ਮਸ਼ਾਨ ਘਾਟ ਦੇ ਨੇੜੇ ਨਦੀ ਵਿੱਚੋਂ ਇਹ ਲਾਸ਼ ਮਿਲੀ।

ਇਹ ਵੀ ਪੜ੍ਹੋ: ਟਰੰਪ ਦਾ 90ਵੀਂ ਵਾਰ ਦਾਅਵਾ: 'ਮੈਂ ਭਾਰਤ-ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਰੁਕਵਾ ਕੇ ਕਰੋੜਾਂ ਲੋਕਾਂ ਦੀ ਜਾਨ ਬਚਾਈ'

9 ਦਿਨਾਂ ਤੋਂ ਲਾਪਤਾ ਸੀ ਵਿਦਿਆਰਥੀ 

ਮ੍ਰਿਤਕ ਦੀ ਪਛਾਣ ਜ਼ਿਲ੍ਹੇ ਦੇ ਇੱਕ ਸਰਕਾਰੀ ਕਾਲਜ ਵਿੱਚ ਮੈਨੇਜਮੈਂਟ ਵਿਭਾਗ ਦੇ ਚੌਥੇ ਸਾਲ ਦੇ ਆਨਰਜ਼ ਵਿਦਿਆਰਥੀ 'ਅਭੀ' ਵਜੋਂ ਹੋਈ ਹੈ। ਅਭੀ ਬੋਗੁਰਾ ਜ਼ਿਲ੍ਹੇ ਦੇ ਆਦਮਦੀਘੀ ਉਪ-ਜ਼ਿਲ੍ਹੇ ਦੇ ਸੰਥਾਰ ਦਾ ਰਹਿਣ ਵਾਲਾ ਸੀ ਅਤੇ ਰਮੇਸ਼ ਚੰਦਰ ਦਾ ਪੁੱਤਰ ਸੀ। ਜਾਣਕਾਰੀ ਅਨੁਸਾਰ ਉਹ 11 ਜਨਵਰੀ ਨੂੰ ਆਪਣੇ ਘਰ ਤੋਂ ਨਿਕਲਿਆ ਸੀ ਅਤੇ ਪਿਛਲੇ 9 ਦਿਨਾਂ ਤੋਂ ਲਾਪਤਾ ਸੀ।

ਇਹ ਵੀ ਪੜ੍ਹੋ: ਵਿਆਹ ਟੁੱਟਣ ਤੋਂ ਪਹਿਲਾਂ ਮਿਲਦੇ ਨੇ ਇਹ 5 ਸੰਕੇਤ! ਨਾ ਕਰੋ ਨਜ਼ਰਅੰਦਾਜ਼

ਪਰਿਵਾਰ ਨੇ ਕੱਪੜਿਆਂ ਤੋਂ ਕੀਤੀ ਪਛਾਣ 

ਸੋਸ਼ਲ ਮੀਡੀਆ 'ਤੇ ਲਾਸ਼ ਮਿਲਣ ਦੀ ਖ਼ਬਰ ਫੈਲਣ ਤੋਂ ਬਾਅਦ ਅਭੀ ਦਾ ਪਰਿਵਾਰ ਨਦੀ ਕਿਨਾਰੇ ਪਹੁੰਚਿਆ। ਪਰਿਵਾਰਕ ਮੈਂਬਰਾਂ ਨੇ ਕੱਪੜਿਆਂ ਦੇ ਰੰਗ ਦੀ ਮਦਦ ਨਾਲ ਲਾਸ਼ ਦੀ ਪਛਾਣ ਕੀਤੀ। ਅਭੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਧਰ 'ਤੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਕਾਫੀ ਭਾਲ ਕੀਤੀ ਸੀ ਅਤੇ ਆਦਮਦੀਘੀ ਪੁਲਸ ਸਟੇਸ਼ਨ ਵਿੱਚ ਜਨਰਲ ਡਾਇਰੀ ਵੀ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚੋਂ 26 ਲੱਖ ਪ੍ਰਵਾਸੀ ਡਿਪੋਰਟ ! ਟਰੰਪ ਨੇ ਪਹਿਲੇ ਸਾਲ ਦੇ ਰਿਪੋਰਟ ਕਾਰਡ 'ਚ ਗਿਣਵਾਈਆਂ ਉਪਲਬਧੀਆਂ

ਮੌਤ ਦੇ ਕਾਰਨਾਂ 'ਤੇ ਉੱਠੇ ਸਵਾਲ 

ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਅਜੇ ਤੱਕ ਮੌਤ ਦੇ ਸਹੀ ਕਾਰਨਾਂ ਬਾਰੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਪਰਿਵਾਰ ਅਤੇ ਸਥਾਨਕ ਲੋਕਾਂ ਵੱਲੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਸਿਰਫ਼ ਇੱਕ ਹਾਦਸਾ ਨਹੀਂ ਬਲਕਿ ਕੋਈ ਸਾਜ਼ਿਸ਼ ਹੋ ਸਕਦੀ ਹੈ।

ਇਹ ਵੀ ਪੜ੍ਹੋ: ਪਟੜੀ 'ਤੇ ਆ ਡਿੱਗੀ ਕੰਧ ! ਉੱਤੋਂ ਆ ਗਈ ਸਵਾਰੀਆਂ ਨਾਲ ਭਰੀ ਟਰੇਨ, 2 ਦਿਨਾਂ 'ਚ ਦੂਜੇ ਹਾਦਸੇ ਨਾਲ ਕੰਬਿਆ ਸਪੇਨ

ਪੁਲਸ ਦੀ ਕਾਰਵਾਈ 

ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਥਾਨਕ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਆਟੋਪਸੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਬੰਗਲਾਦੇਸ਼ ਵਿੱਚ ਹਿੰਦੂ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਦੀ ਹੱਤਿਆ ਦੀਆਂ ਖ਼ਬਰਾਂ ਲਗਾਤਾਰ ਵਧ ਰਹੀਆਂ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀਆਂ ਦੀ No Entry ! 'ਟਰੰਪ ਰਾਜ' 'ਚ 8000 ਵਿਦਿਆਰਥੀਆਂ ਦੇ ਵੀਜ਼ੇ ਰੱਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News