ਸੜਕ ਤੋਂ ਫਿਸਲ ਕੇ ਤਾਲਾਬ ''ਚ ਡਿੱਗੀ ਬੱਸ, 17 ਯਾਤਰੀਆਂ ਦੀ ਮੌਤ, ਦਰਜਨ ਤੋਂ ਵਧੇਰੇ ਜ਼ਖ਼ਮੀ

07/22/2023 5:21:49 PM

ਢਾਕਾ (ਭਾਸ਼ਾ)- ਬੰਗਲਾਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਸ਼ਨੀਵਾਰ ਨੂੰ ਇੱਕ ਬੱਸ ਦੇ ਸੜਕ ਤੋਂ ਫਿਸਲ ਕੇ ਇੱਕ ਤਾਲਾਬ ਵਿੱਚ ਡਿੱਗਣ ਕਾਰਨ ਘੱਟੋ-ਘੱਟ 17 ਯਾਤਰੀਆਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਝਾਲਾਕਾਠੀ ਜ਼ਿਲ੍ਹੇ 'ਚ ਉਸ ਸਮੇਂ ਵਾਪਰਿਆ, ਜਦੋਂ 60 ਯਾਤਰੀਆਂ ਨੂੰ ਲੈ ਕੇ ਬੱਸ ਭੰਡਾਰੀਆ ਉਪ-ਜ਼ਿਲ੍ਹੇ ਤੋਂ ਦੱਖਣੀ-ਪੱਛਮੀ ਡਵੀਜ਼ਨ ਦੇ ਹੈੱਡਕੁਆਰਟਰ ਬਾਰੀਸਲ ਜਾ ਰਹੀ ਸੀ। ਉਸ ਨੇ ਦੱਸਿਆ ਕਿ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਜਿਸ ਤੋਂ ਬਾਅਦ ਬੱਸ ਫਿਸਲ ਕੇ ਛੱਪੜ ਵਿੱਚ ਜਾ ਡਿੱਗੀ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪੁਲਸ ਮੁਲਾਜ਼ਮ ਦੀ ਸ਼ੱਕੀ ਹਲਾਤਾਂ 'ਚ ਮੌਤ, ਸਿੰਗਾਪੁਰ ਦੇ ਗ੍ਰਹਿ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ, ''ਗੋਤਾਖੋਰਾਂ ਨੇ 17 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਪੁਲਸ ਕਰੇਨ ਦੀ ਮਦਦ ਨਾਲ ਬੱਸ ਨੂੰ ਤਾਲਾਬ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰੀ ਮੀਂਹ ਕਾਰਨ ਤਾਲਾਬ ਪਾਣੀ ਨਾਲ ਨੱਕੋ-ਨੱਕ ਭਰਿਆ ਹੋਇਆ ਹੈ।” ਪੁਲਸ ਸਬ-ਇੰਸਪੈਕਟਰ ਗੌਤਮ ਕੁਮਾਰ ਘੋਸ਼ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 8 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਬੱਸ ਅੰਦਰੋਂ ਹੋਰ ਲਾਸ਼ਾਂ ਮਿਲ ਸਕਦੀਆਂ ਹਨ।

ਇਹ ਵੀ ਪੜ੍ਹੋ: ਦੁਬਈ ਗਈ ਧੀ ਨੇ ਮਾਂ ਦੀ ਇੱਛਾ ਕੀਤੀ ਪੂਰੀ, 10 ਕਿਲੋ ਟਮਾਟਰ ਲੈ ਕੇ ਆਈ ਭਾਰਤ

20 ਹੋਰ ਯਾਤਰੀ ਝਾਲਾਕਾਠੀ ਦੇ ਮੁੱਖ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮੰਨਿਆ ਜਾ ਰਿਹਾ ਹੈ ਕਿ ਬੱਸ ਵਿੱਚ 65 ਯਾਤਰੀ ਸਵਾਰ ਸਨ। ਹਾਦਸੇ 'ਚ ਜ਼ਖ਼ਮੀ ਹੋਏ 35 ਸਾਲਾ ਯਾਤਰੀ ਰਸੇਲ ਮੁੱਲਾ ਨੇ ਕਿਹਾ, ''ਮੈਂ ਡਰਾਈਵਰ ਸੀਟ ਦੇ ਕੋਲ ਬੈਠਾ ਸੀ। ਡਰਾਈਵਰ ਸ਼ਾਇਦ ਬੱਸ ਚਲਾਉਂਦੇ ਸਮੇਂ ਸੁਚੇਤ ਨਹੀਂ ਸੀ।” ਉਨ੍ਹਾਂ ਕਿਹਾ ਕਿ ਡਰਾਈਵਰ ਲਗਾਤਾਰ ਆਪਣੇ ਸਹਾਇਕ ਨਾਲ ਗੱਲ ਕਰ ਰਿਹਾ ਸੀ ਅਤੇ ਉਸਨੂੰ ਬੱਸ ਵਿਚ ਹੋਰ ਯਾਤਰੀਆਂ ਨੂੰ ਸਵਾਰ ਕਰਨ ਲਈ ਕਹਿ ਰਿਹਾ ਸੀ। ਇਸ ਹਾਦਸੇ ਵਿੱਚ ਮੁੱਲਾ ਦੇ ਪਿਤਾ ਦੀ ਜਾਨ ਚਲੀ ਗਈ, ਜਦਕਿ ਉਸਦਾ ਭਰਾ ਅਜੇ ਲਾਪਤਾ ਹੈ।

ਇਹ ਵੀ ਪੜ੍ਹੋ: ਆਹਮੋ-ਸਾਹਮਣੇ ਦੀ ਟੱਕਰ ਮਗਰੋਂ ਬੱਸ ਅਤੇ ਟਰੱਕ ਨੂੰ ਲੱਗੀ ਅੱਗ, 6 ਲੋਕਾਂ ਦੀ ਦਰਦਨਾਕ ਮੌਤ, 53 ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News