ਨਾਈਜੀਰੀਆ ''ਚ ਹਮਲਾਵਰਾਂ ਨੇ ਕੀਤੀ 30 ਲੋਕਾਂ ਦੀ ਹੱਤਿਆ

02/16/2020 5:36:05 PM

ਕਾਨੋ(ਨਾਈਜੀਰੀਆ)- ਉੱਤਰ-ਪੱਛਮੀ ਨਾਈਜੀਰੀਆ ਦੇ ਇਕ ਇਲਾਕੇ ਵਿਚ ਹਥਿਆਰਬੰਦ ਗਿਰੋਹਾਂ ਨੇ ਦੋ ਪਿੰਡਾ ਵਿਚ ਹਮਲਾ ਕਰਕੇ 30 ਤੋਂ ਵਧੇਰੇ ਲੋਕਾਂ ਦੀ ਹੱਤਿਆ ਕਰ ਦਿੱਤੀ। ਮੋਟਰਸਾਈਕਲ ਸਵਾਰ ਦਰਜਨਾਂ ਹਥਿਆਰਬੰਦ ਹਮਲਾਵਰਾਂ ਨੇ ਕਟਸੀਨਾ ਸੂਬੇ ਵਿਚ ਸੌਵਾ ਤੇ ਦਨਕਰ ਪਿੰਡਾਂ ਵਿਚ ਸ਼ੁੱਕਰਵਾਰ ਨੂੰ ਉਥੋਂ ਦੇ ਨਿਵਾਸੀਆਂ 'ਤੇ ਗੋਲੀਬਾਰੀ ਕੀਤੀ ਤੇ ਮਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਕਟਸੀਨਾ ਦੇ ਪੁਲਸ ਬੁਲਾਰੇ ਨੇ ਕਿਹਾ ਕਿ ਹਮਲਾਵਰਾਂ ਨੇ ਸੌਵਾ ਵਿਚ 21 ਤੇ ਦਨਕਰ ਵਿਚ 9 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿਚ ਜ਼ਿਆਦਾਤਰ ਬਜ਼ੁਰਗ ਤੇ ਬੱਚੇ ਸ਼ਾਮਲ ਸਨ, ਜੋ ਭੱਜ ਨਹੀਂ ਸਕੇ। ਹਮਲੇ ਤੋਂ ਬਾਅਦ ਇਲਾਕੇ ਵਿਚ ਤਾਇਨਾਤ ਪੁਲਸ ਤੇ ਸੁਰੱਖਿਆ ਕਰਮਚਾਰੀਆਂ ਨੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕਾਂ ਦੇ ਸੋਗ ਸਮਾਗਮ ਵਿਚ ਸ਼ਾਮਲ ਇਕ ਸਥਾਨਕ ਨੇਤਾ ਨੇ ਏ.ਐਫ.ਪੀ. ਨੂੰ ਦੱਸਿਆ ਕਿ ਮੈਂ ਅੱਜ ਆਪਣੀ ਜ਼ਿੰਦਗੀ ਵਿਚ ਅਜਿਹੀ ਤਬਾਹੀ ਕਦੇ ਨਹੀਂ ਦੇਖੀ। ਰਾਸ਼ਟਰਪਤੀ ਮੁਹਮੰਦ ਬੁਹਾਰੀ ਦੇ ਗ੍ਰਹਿ ਸਕੱਤਰ ਕਟਸੀਨਾ ਵਿਚ ਪੇਂਡੂਆਂ ਨੂੰ ਪਸੂ ਚੋਰ ਤੇ ਅਗਵਾਕਾਰ ਗਿਰੋਹ ਅਕਸਰ ਆਪਣਾ ਨਿਸ਼ਾਨਾ ਬਣਾਉਂਦੇ ਰਹੇ ਹਨ।


Baljit Singh

Content Editor

Related News