ਬਲੋਚ ਲੋਕਾਂ ਨੇ ਪਾਕਿਸਤਾਨ ਨੂੰ ਦਿਖਾਇਆ ਸ਼ੀਸ਼ਾ, ਭਾਰਤ ਨੂੰ ਕੀਤੀ ਸਾਥ ਦੇਣ ਦੀ ਅਪੀਲ
Wednesday, Aug 14, 2019 - 05:28 PM (IST)

ਲੰਡਨ— 14 ਅਗਸਤ ਨੂੰ ਬਲੋਚਿਸਤਾਨ ਦੀ ਆਜ਼ਾਦੀ ਦੇ ਲਈ ਸ਼ੁਰੂ ਹੋਈ ਫ੍ਰੀ ਬਲੋਚਿਸਤਾਨ ਮੂਵਮੈਂਟ ਨੇ ਲੰਡਨ 'ਚ ਇਕ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਨੂੰ ਬਲੋਚ ਦੀ ਆਜ਼ਾਦੀ ਦੇ ਦਿਨ ਦੇ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਇਕ ਵਾਰ ਫਿਰ ਬਲੋਚਿਸਤਾਨ ਦੀ ਆਜ਼ਾਦੀ ਦੀ ਮੰਗ ਉੱਠੀ ਹੈ। ਦਿਲਚਸਪ ਗੱਲ ਹੈ ਕਿ ਜਿਸ ਤਰ੍ਹਾਂ ਨਾਲ ਪਾਕਿਸਤਾਨ, ਕਸ਼ਮੀਰ ਦੇ ਮੁੱਦੇ 'ਤੇ ਰੌਲਾ ਪਾ ਰਿਹਾ ਹੈ, ਲੋਕ ਉਸ ਦਾ ਜਵਾਬ ਬਲੋਚਿਸਤਾਨ ਨਾਲ ਦੇ ਰਹੇ ਹਨ। ਸੋਸ਼ਲ ਮੀਡਆ 'ਤੇ ਪਾਕਿਸਤਾਨ ਨੂੰ ਲੋਕਾਂ ਨੇ ਜਮ ਕੇ ਬਲੋਚਿਸਤਾਨ ਮੁੱਦੇ 'ਤੇ ਫਟਕਾਰਿਆ ਹੈ ਤੇ ਉਥੇ ਹੀ ਪਾਕਿਸਤਾਨ ਨੇ ਉਨ੍ਹਾਂ ਨੂੰ ਦੋਹਰੇ ਮਾਪਦੰਡ ਰੱਖਣ ਵਾਲੇ ਕਰਾਰ ਦਿੱਤਾ ਹੈ।
Balochistan is NOT Pakistan
— #GauravPradhan 🇮🇳 (@DrGPradhan) August 14, 2019
Pakistan illegally occupied Balochistan and butchered 1000s of innocent Balouch youth, Kids and Raped women
Pakistan army is not a professional army it is a gang of rapiest#BalochistanSolidarityDay pic.twitter.com/54NEa9Vt33
ਭਾਰਤ ਸਾਡੇ ਨਾਲ ਖੜ੍ਹਾ ਹੋਵੇ
ਇਕ ਯੂਜ਼ਰ ਨੇ ਕਿਹਾ ਕਿ ਭਾਰਤ, ਬਲੋਚਿਸਤਾਨ ਦੇ ਨਾਲ ਖੜ੍ਹਾ ਹੋ ਜਾਵੇ। ਉਥੇ ਹੀ ਦੂਜੇ ਯੂਜ਼ਰ ਨੇ ਕਿਹਾ ਕਿ ਪਾਕਿਸਤਾਨ ਹਜ਼ਾਰਾਂ ਬਲੋਚ ਨੌਜਵਾਨਾਂ, ਬੱਚਿਆਂ ਨੂੰ ਮਾਰ ਰਿਹਾ ਹੈ ਤੇ ਔਰਤਾਂ ਦਾ ਰੇਪ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਖਿਲਾਫ ਬਲੋਚਿਸਤਾਨ ਦੇ ਲੋਕਾਂ ਨੇ ਦੁਨੀਆ ਭਰ 'ਚ ਵਿਰੋਧ ਪ੍ਰਦਰਸ਼ਨ ਕੀਤੇ। ਕਈ ਬਲੋਚ ਲੋਕਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ, ਚੀਨ ਤੇ ਦੂਜੇ ਦੇਸ਼ਾਂ ਨੂੰ ਆਪਣੀ ਸਰਹੱਦ 'ਚ ਆਉਣ ਦੀ ਮਨਜ਼ੂਰੀ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਿਹਾ ਹੈ। ਲੰਡਨ 'ਚ ਫ੍ਰੀ ਬਲੋਚਿਸਤਾਨ ਮੂਵਮੈਂਟ ਵਲੋਂ ਇਕ ਸੈਮੀਨਾਰ ਦਾ ਆਯੋਜਨ ਹੋਇਆ। ਪਾਕਿਸਤਾਨ ਦੀ ਆਜ਼ਾਦੀ ਦੇ ਮੌਕੇ ਆਯੋਜਿਤ ਇਸ ਸੈਮੀਨਾਰ 'ਚ ਬਲੋਚ ਤੋਂ ਇਲਾਵਾ ਗੈਰ ਬਲੋਚ ਲੋਕ ਵੀ ਸ਼ਾਮਲ ਸਨ। ਇਹ ਸਾਰੇ ਸਿਆਸੀ ਦਲਾਂ ਨਾਲ ਜੁੜੇ ਲੋਕ ਸਨ।
#Pakistan forcefully annexed #Balochistan against the wishes of the people of the province in 1947. Today as the country celebrates its independence day, let's remind them that #India stands with #Balochs.#BalochistanSolidarityDay #BalochistanIsNotPakistan pic.twitter.com/udnApw4zGF
— NooriBadat (@NooriBadat) August 14, 2019
ਚੀਨ 'ਤੇ ਵੀ ਲਾਏ ਦੋਸ਼
ਮੀਟਿੰਗ ਦੌਰਾਨ ਖਾਨ ਆਫ ਕਲਾਤ ਮੀਰ ਸੁਲਤਾਨ ਦਾਉਦ ਨੇ ਬਲੋਚ ਦੇ ਨਵਾਬ 'ਤੇ ਦੋਸ਼ ਲਾਇਆ ਕਿ ਉਹ ਪਾਕਿਸਤਾਨ ਦੇ ਨਾਲ ਮਿਲ ਕੇ ਸਾਜ਼ਿਸ਼ ਰਚ ਰਹੇ ਹਨ ਤੇ ਬਲੋਚਿਸਤਾਨ ਦੀ ਹਕੂਮਤ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸੰਸਦ ਦੇ ਰਿਕਾਰਡ 'ਚ ਹੈ ਕਿ ਜਦੋਂ ਬਲੋਚਿਸਤਾਨ ਨੇ ਪਾਕਿਸਤਾਨ ਦੇ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲ ਹੀ 'ਚ ਬਲੋਚਿਸਤਾਨ ਲਿਬ੍ਰੇਸ਼ਨ ਆਰਮੀ ਨੂੰ ਅਮਰੀਕਾ ਨੇ ਅੱਤਵਾਦੀ ਸੰਗਠਨਾਂ ਦੀ ਲਿਸਟ 'ਚ ਸ਼ਾਮਲ ਕਰ ਲਿਆ ਹੈ। ਸੈਮੀਨਾਰ 'ਚ ਅਮਰੀਕਾ ਦੇ ਇਸ ਕਦਮ ਦੀ ਵੀ ਨਿੰਦਾ ਕੀਤੀ ਗਈ। ਬਲੋਚਿਸਤਾਨ, ਪਾਕਿਸਤਾਨ ਦੇ ਉਨ੍ਹਾਂ ਚਾਰ ਸੂਬਿਆਂ ਦਾ ਹਿੱਸਾ ਹੈ ਤੇ ਉਥੇ ਦਾ ਖੇਤਰਫਲ ਸਭ ਤੋਂ ਜ਼ਿਆਦਾ ਹੈ। ਬਲੋਚਿਸਤਾਨ 'ਚ ਕੁਦਰਤੀ ਗੈਸ ਦਾ ਭੰਡਾਰ ਸਭ ਤੋਂ ਜ਼ਿਆਦਾ ਹੈ। ਪਾਕਿਸਤਾਨ ਦੇ ਲਈ ਗੈਸ ਦੀ ਲੋੜ ਪੂਰੀ ਕਰਨ 'ਚ ਇਹ ਪੂਰੀ ਤਰ੍ਹਾਂ ਸਮਰਥ ਹੈ। ਬਲੋਚਿਸਤਾਨ ਦੇ ਲੋਕਾਂ ਨੇ ਉਨ੍ਹਾਂ 'ਤੇ ਜਾਇਦਾਦ ਨੂੰ ਲੁੱਟਣ ਦਾ ਵੀ ਦੋਸ਼ ਲਾਇਆ ਹੈ।