ਗੰਜੇ ਮਰਦਾਂ ਨੂੰ ਕੋਰੋਨਾ ਵਾਇਰਸ ਦਾ ਖਤਰਾ ਵੱਧ : ਮਾਹਰ

06/07/2020 11:20:01 AM

ਵਾਸ਼ਿੰਗਟਨ – ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਲੈ ਕੇ ਵਿਗਿਆਨੀਆਂ ਨੇ ਕਿਹਾ ਹੈ ਕਿ ਗੰਜੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਨਾਲ ਖਤਰਾ ਵੱਧ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਮੌਤ ਦਾ ਖਦਸ਼ਾ ਵੀ ਵੱਧ ਹੋ ਸਕਦਾ ਹੈ। ਇਸ ਮਾਮਲੇ ’ਚ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਲ ਝੜਨ ਦੇ ਪਿੱਛੇ ਐਂਡ੍ਰੋਜਨ ਹਾਰਮੋਨ ਜਿੰਮਵਾਰ ਹੁੰਦੇ ਹਨ। ਕੋਰੋਨਾ ਵਾਇਰਸ ਦੇ ਕਈ ਸਭ ਤੋਂ ਖਰਾਬ ਮਾਮਲਿਆਂ ’ਚ ਇਸ ਹਾਰਮੋਨ ਦਾ ਸਬੰਧ ਪਾਇਆ ਗਿਆ ਹੈ।

ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਖੋਜ ਦੇ ਮੁਖੀ ਲੇਖਕ ਕਾਰਲੋਸ ਵੈਂਬੀਅਰ ਨੇ ਬ੍ਰਿਟਿਸ਼ ਟੈਲੀਗ੍ਰਾਫ ਨੂੰ ਕਿਹਾ ਕਿ ਅਸੀਂ ਅਸਲ ’ਚ ਅਜਿਹਾ ਸਮਝਦੇ ਹਾਂ ਕਿ ਗੰਜਾਪਨ ਕੋਰੋਨਾ ਦੇ ਗੰਭੀਰ ਖਤਰੇ ਦਾ ਸੰਕੇਤ ਦੇ ਸਕਦਾ ਹੈ। ਇਸ ਤੋਂ ਪਹਿਲਾਂ ਕਈ ਅੰਕੜਿਆਂ ਤੋਂ ਇਹ ਪਤਾ ਲੱਗਾ ਸੀ ਕਿ ਕੋਰੋਨਾ ਨਾਲ ਬੀਮਾਰ ਹੋਣ ਵਾਲੇ ਮਰਦਾਂ ਦੀ ਮੌਤ ਦਾ ਖਦਸ਼ਾ ਔਰਤਾਂ ਦੇ ਮੁਕਾਬਲੇ ਵੱਧ ਹੁੰਦਾ ਹੈ।

ਗੰਜੇ ਲੋਕਾਂ ’ਚ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਪ੍ਰੋਫੈਸਰ ਵੈਂਬੀਅਰ ਨੇ ਕਿਹਾ ਕਿ ਸਾਨੂੰ ਲਗਦਾ ਹੈ ਕਿ ਐਂਡ੍ਰੋਜਨ ਸਰੀਰ ’ਚ ਵਾਇਰਸ ਦੀ ਐਂਟਰੀ ਲਈ ਗੇਟਵੇ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਸਪੇਨ ’ਚ ਇਸ ਨੂੰ ਲੈ ਕੇ ਦੋ ਸਟੱਡੀ ਕੀਤੀ। ਦੋਹਾਂ ਸਟੱਡੀ ’ਚ ਇਹ ਗੱਲ ਸਾਹਮਣੇ ਆਈ ਕਿ ਹਸਪਤਾਲ ’ਚ ਦਾਖਲ ਹੋਣ ਵਾਲੇ ਕੋਰੋਨਾ ਪੀੜਤਾਂ ’ਚ ਗੰਜੇ ਲੋਕਾਂ ਨੂੰ ਅਨੁਪਾਤ ਵੱਧ ਹੈ।

ਜਾਣਕਾਰੀ ਮੁਤਾਬਕ ਇਸ ਸਟੱਡੀ ਨੂੰ ਅਮਰੀਕਨ ਅਕੈਡਮੀ ਡਰਮੋਟਾਲਿਜੀ ਜਨਰਲ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਸਪੇਨ ’ਚ ਹੀ ਕੀਤੀ ਇਕ ਹੋਰ ਸਟੱਡੀ ’ਚ ਦੇਖਿਆ ਗਿਆ ਕਿ ਕੋਰੋਨਾ ਦੇ 41 ਮਰੀਜਾਂ ’ਚ 71 ਫੀਸਦੀ ਅਜਿਹੇ ਸਨ ਜੋ ਗੰਜੇ ਸਨ। ਇਸ ਸਟੱਡੀ ਤੋਂ ਸਪੱਸ਼ਟ ਹੈ ਕਿ ਗੰਜੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਬਚਣ ਲਈ ਵੱਧ ਚੌਕਸੀ ਦੀ ਲੋੜ ਹੈ।


Lalita Mam

Content Editor

Related News