ਬਹਿਰੀਨ ''ਚ ਸਵਦੇਸ਼ੀ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਤੱਕ 97 ਦੇਸ਼ਾਂ ''ਚ ਇਸਤੇਮਾਲ ਨੂੰ ਮਿਲੀ ਹਰੀ ਝੰਡੀ
Friday, Nov 12, 2021 - 11:33 PM (IST)
ਮਨਾਮਾ-ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਬਹਿਰੀਨ 'ਚ ਮਨਜ਼ੂਰੀ ਦੇ ਦਿੱਤੀ ਗਈ ਹੈ। ਬਹਿਰੀਨ ਦੇ ਨੈਸ਼ਨਲ ਹੈਲਥ ਰੈਗੂਲੇਟਰੀ ਅਥਾਰਿਟੀ ਨੇ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਹੈ। ਰਾਜਧਾਨੀ ਮਨਾਮਾ 'ਚ ਸਥਿਤ ਭਾਰਤੀ ਦੂਤਘਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬਹਿਰੀਨ ਨੂੰ ਲੈ ਕੇ ਹੁਣ ਤੱਕ 97 ਦੇਸ਼ਾਂ 'ਚ ਕੋਵੈਕਸੀਨ ਅਤੇ ਕੋਵਿਸ਼ੀਲਡ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ 'ਚ ਅਮਰੀਕਾ, ਆਸਟ੍ਰੇਲੀਆ, ਸਪੇਨ, ਫਰਾਸ, ਜਰਮਨੀ ਵਰਗੇ ਦੇਸ਼ ਸ਼ਾਮਲ ਹਨ। ਇਸ ਤਰ੍ਹਾਂ ਹੁਣ ਭਾਰਤੀਆਂ ਲਈ ਅੰਤਰਰਾਸ਼ਟਰੀ ਯਾਤਰਾ ਆਸਾਨ ਹੋ ਗਈ ਹੈ।
ਇਹ ਵੀ ਪੜ੍ਹੋ : ਫਰਾਂਸ : ਰਾਸ਼ਟਰਪਤੀ ਰਿਹਾਇਸ਼ 'ਚ ਕਥਿਤ ਬਲਾਤਕਾਰ ਨਾਲ ਸਬੰਧਿਤ ਮਾਮਲੇ ਦੀ ਜਾਂਚ ਜਾਰੀ
ਖਾੜ੍ਹੀ ਦੇਸ਼ ਦੇ ਨੈਸ਼ਨਲ ਹੈਲਥ ਰੈਗੂਲੇਟਰੀ ਅਥਾਰਿਟੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਕਿੰਗਡਮ ਆਫ ਬਹਿਰੀਨ ਦੇ ਨੈਸ਼ਨਲ ਹੈਲਥ ਰੈਗੂਲੇਟਰੀ ਅਥਾਰਿਟੀ (ਐੱਨ.ਐੱਚ.ਆਰ.ਏ.) ਨੇ ਅੱਜ ਭਾਰਤੀ ਮਲਟੀਨੈਸ਼ਨਲ ਬਾਇਓਤਕਨਾਲੋਜੀ ਕੰਪਨੀ, ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤੀ ਗਈ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਕੋਵੈਕਸੀਨ ਨੂੰ ਹਾਲ ਹੀ 'ਚ ਵਿਸ਼ਵ ਸਿਹਤ ਸੰਗਠਨ ਵੱਲੋਂ ਮਨਜ਼ੂਰ ਕੀਤਾ ਗਿਆ। ਇਸ ਤਰ੍ਹਾਂ ਇਹ ਬਹਿਰੀਨ 'ਚ 18 ਸਾਲ ਅਤੇ ਇਸ ਤੋਂ ਉੱਤੇ ਦੇ ਲੋਕਾਂ ਲਈ ਉਪਲਬੱਧ ਹੋਵੇਗੀ। ਇਹ ਇਕ ਇਨਐਕਟੀਵੇਟੇਡ ਵੈਕਸੀਨ ਹੈ। ਜ਼ਿਕਰਯੋਗ ਹੈ ਕਿ ਡਬਲਯੂ.ਐੱਚ.ਓ. ਨੇ ਹਾਲ ਹੀ 'ਚ ਵੈਕਸੀਨ ਨੂੰ ਆਪਣੀ ਮਨਜ਼ੂਰ ਕੀਤੀ ਗਈ ਵੈਕਸੀਨਾਂ 'ਚ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ : ਜੂਲੀਅਨ ਅਸਾਂਜੇ ਨੂੰ ਜੇਲ੍ਹ 'ਚ ਵਿਆਹ ਕਰਵਾਉਣ ਦੀ ਮਿਲੀ ਇਜਾਜ਼ਤ
ਡਬਲਯੂ.ਐੱਚ.ਓ. ਨੇ ਦਿੱਤੀ ਕੈਵਕਸੀਨ ਨੂੰ ਮਨਜ਼ੂਰੀ
ਦੱਸ ਦੇਈਏ ਕਿ ਡਬਲਯੂ.ਐੱਚ.ਓ. ਨੇ ਤਿੰਨ ਨਵੰਬਰ ਕੋਵੈਕਸੀਨ ਨੂੰ 'ਐਮਰਜੈਂਸੀ ਵਰਤੋਂ ਲਈ ਸੂਚੀਬੱਧ' (ਈ.ਯੂ.ਐੱਲ.) ਦਾ ਦਰਜਾ ਦੇ ਦਿੱਤਾ। ਇਸ ਤੋਂ ਪਹਿਲਾਂ ਡਬਲਯ.ਐੱਚ.ਓ. ਦੇ ਤਕਨੀਕੀ ਸਲਾਹਕਾਰ ਸਮੂਹ (ਟੀ.ਏ.ਜੀ.) ਨੇ ਇਸ ਦੀ ਸਿਫਾਰਿਸ਼ ਕੀਤੀ ਸੀ। ਡਬਲਯੂ.ਐੱਚ.ਓ. ਨੇ ਟਵੀਟ ਕੀਤਾ, ਡਬਲਯੂ.ਐੱਚ.ਓ. ਨੇ ਕੋਵੈਕਸੀਨ (ਭਾਰਤ ਬਾਇਓਟੈੱਕ ਵੱਲੋਂ ਵਿਕਸਿਤ) ਵੈਕਸੀਨ ਨੂੰ ਐਮਰਜੈਂਸੀ ਲਈ ਸੂਚੀਬੱਧ ਕੀਤਾ ਹੈ। ਇਸ ਤਰ੍ਹਾਂ ਕੋਵਿਡ-19 ਦੀ ਰੋਕਥਾਮ ਲਈ ਡਬਲਯੂ.ਐੱਚ.ਓ. ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੀ ਗਿਣਤੀ 'ਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਸਪਾਈਵੇਅਰ ਕੰਪਨੀ NSO ਸਮੂਹ ਦੇ ਭਵਿੱਖ ਦੇ CEO ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।