ਬਹਾਮਾਸ ''ਚ ਤੂਫਾਨ ਕਾਰਨ 2,500 ਲੋਕ ਲਾਪਤਾ : ਰਿਪੋਰਟ

09/12/2019 10:36:14 AM

ਫਰੀਲੈਂਡ— ਕੈਰੇਬੀਆਈ ਦੇਸ਼ ਬਹਾਮਾਸ 'ਚ ਬੀਤੇ ਦਿਨੀਂ ਆਏ ਤੂਫਾਨ ਨੇ ਜਨ-ਜੀਵਨ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਇਸ ਕਾਰਨ ਹੁਣ ਤਕ ਬਹੁਤ ਸਾਰੇ ਲੋਕ ਲਾਪਤਾ ਹਨ। ਸਰਕਾਰੀ ਰਿਪੋਰਟ ਮੁਤਾਬਕ ਕੁੱਲ 2,500 ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਜਾਰੀ ਹੋਈ ਰਿਪੋਰਟ 'ਚ ਕਿਹਾ ਗਿਆ ਕਿ ਉਹ ਇਕ ਵਾਰ ਫਿਰ ਜਾਂਚ ਕਰ ਰਹੇ ਹਨ ਕਿ ਲਾਪਤਾ ਲੋਕ ਕਿਸੇ ਸੁਰੱਖਿਆ ਸੈਂਟਰ ਜਾਂ ਸ਼ੈਲਟਰ ਹੋਮ 'ਚ ਤਾਂ ਨਹੀਂ ਹਨ।  

PunjabKesari

ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਦੱਸਿਆ ਕਿ ਹਜ਼ਾਰਾਂ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਹਨ।  50 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਗ੍ਰਾਂਡ ਬਹਾਮਾ ਅਤੇ ਅਬੈਕੋ ਟਾਪੂ 'ਚ ਅਜੇ ਵੀ ਬਚਾਅ ਕਾਰਜ ਜਾਰੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਲਬੇ ਹੇਠੋਂ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। 76,000 ਲੋਕ ਬੇਘਰ ਹੋ ਗਏ ਹਨ।

PunjabKesari

ਗ੍ਰੈਂਡ ਬਹਾਮਾ 'ਚ ਅਜੇ ਵੀ ਕਈ ਘਰ ਬਿਨਾਂ ਬੱਤੀ ਦੇ ਗੁਜ਼ਾਰਾ ਕਰ ਰਹੇ ਹਨ। ਹੁਣ ਮੁੜ ਇਸ ਖੇਤਰ 'ਚ ਗਰਮੀ ਵਧ ਗਈ ਹੈ ਤੇ ਬਿਨਾਂ ਬੱਤੀ ਦੇ ਲੋਕਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਇੱਥੇ ਜੋ ਨੁਕਸਾਨ ਹੋਇਆ ਹੈ, ਉਸ ਨੂੰ ਭਰਨਾ ਬਹੁਤ ਮੁਸ਼ਕਲ ਹੈ।


Related News