ਨਵੇਂ ਸਾਲ 'ਤੇ ਪੰਜਾਬੀ-ਕੈਨੇਡੀਅਨ ਜੋੜੇ ਨੂੰ ਮਿਲਿਆ ਖਾਸ ਤੋਹਫਾ

01/02/2018 3:17:45 PM

ਬ੍ਰਿਟਿਸ਼ ਕੋਲੰਬੀਆ— ਦੋ ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਗਏ ਪੰਜਾਬੀ ਜੋੜੇ ਦੇ ਘਰ ਨਵੇਂ ਸਾਲ ਮੌਕੇ ਲੱਛਮੀ ਆਈ ਹੈ। ਇਹ ਜੋੜਾ ਪਹਿਲੀ ਜਨਵਰੀ ਦੀ ਰਾਤ ਨੂੰ ਇਕ ਪਿਆਰੀ ਜਿਹੀ ਬੱਚੀ ਦੇ ਮਾਂ-ਬਾਪ ਬਣਿਆ। ਬ੍ਰਿਟਿਸ਼ ਕੋਲੰਬੀਆ 'ਚ ਇਹ ਪਹਿਲੀ ਬੱਚੀ ਹੈ ਜਿਸ ਦਾ ਜਨਮ ਨਵੇਂ ਸਾਲ ਚੜ੍ਹਦਿਆਂ ਹੀ ਹੋਇਆ ਹੈ ਅਤੇ ਜਨਮ ਮਗਰੋਂ ਹੀ ਬੱਚੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾ ਗਈਆਂ। ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। 

PunjabKesari
ਬੱਚੀ ਦੇ ਪਿਤਾ ਹਰਦੀਪ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਰੀ ਮੈਮੋਰੀਅਲ ਹਸਪਤਾਲ 'ਚ 12 ਵੱਜ ਕੇ 9 ਸਕਿੰਟ 'ਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਨਿੱਝਰ ਨੇ ਬੱਚੀ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਡਾਕਟਰਾਂ ਨੇ ਕਿਹਾ ਸੀ ਕਿ 24 ਦਸੰਬਰ ਨੂੰ ਮਨਪ੍ਰੀਤ ਬੱਚੇ ਨੂੰ ਜਨਮ ਦੇਵੇਗੀ ਪਰ ਬੱਚੀ ਦਾ ਜਨਮ ਪਹਿਲੀ ਜਨਵਰੀ ਨੂੰ ਹੋਇਆ। ਉਨ੍ਹਾਂ ਕਿਹਾ ਕਿ ਕ੍ਰਿਸਮਿਸ ਦੀ ਥਾਂ ਉਨ੍ਹਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫਾ ਮਿਲਿਆ ਹੈ। ਸਿੱਖ ਪਰਿਵਾਰ ਨਾਲ ਸੰਬੰਧਤ ਹੋਣ ਕਾਰਨ ਜੋੜਾ ਬੱਚੀ ਦਾ ਨਾਂ ਗੁਰਦੁਆਰਾ ਸਾਹਿਬ ਜਾ ਕੇ ਰਖਵਾਏਗਾ। ਉਨ੍ਹਾਂ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਨਵੇਂ ਸਾਲ 'ਤੇ ਉਨ੍ਹਾਂ ਘਰ ਲੱਛਮੀ ਨੇ ਪੈਰ ਪਾਇਆ ਹੈ। ਇਹ ਉਨ੍ਹਾਂ ਦੀ ਪਹਿਲੀ ਬੱਚੀ ਹੈ ਤੇ ਇਸ ਦਾ ਭਾਰ 8 ਪੌਂਡ 7 ਓਨਸ ਹੈ।


Related News