ਕੈਨੇਡਾ : ਬੀ. ਸੀ. ਸੂਬੇ ਦੇ ਲੋਕਾਂ ਲਈ ਕੋਵਿਡ-19 ਨੂੰ ਲੈ ਕੇ ਵੱਡੀ ਰਾਹਤ

06/11/2020 3:07:29 PM

ਵਿਕਟੋਰੀਆ— ਬੁੱਧਵਾਰ ਤੱਕ ਲਗਾਤਾਰ ਪੰਜਵੇਂ ਦਿਨ ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ ਕੋਵਿਡ-19 ਯਾਨੀ ਕੋਰੋਨਾ ਵਾਇਰਸ ਕਾਰਨ ਕੋਈ ਮੌਤ ਦਰਜ ਨਹੀਂ ਹੋਈ ਹੈ। ਹਾਲਾਂਕਿ, ਸੂਬੇ 'ਚ 12 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇੱਥੇ ਕੁੱਲ ਸੰਕ੍ਰਮਿਤ ਲੋਕਾਂ ਦੀ ਗਿਣਤੀ 2,680 'ਤੇ ਪਹੁੰਚ ਗਈ ਹੈ, ਜਦੋਂ ਕਿ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ ਬੀ. ਸੀ. 'ਚ ਕੁੱਲ 167 ਮੌਤਾਂ ਹੋਈਆਂ ਹਨ। ਇਸ ਦੀ ਜਾਣਕਾਰੀ ਸੂਬਾ ਸਿਹਤ ਅਧਿਕਾਰੀਆਂ ਨੇ ਦਿੱਤੀ।

ਇਸ ਸਮੇਂ ਬੀ. ਸੀ. 'ਚ 185 ਮਾਮਲੇ ਸਰਗਮ ਹਨ, ਜਿਨ੍ਹਾਂ 'ਚੋਂ 12 ਮੌਜੂਦਾ ਸਮੇਂ ਹਸਪਤਾਲ 'ਚ ਜ਼ੇਰੇ ਇਲਾਜ ਹਨ ਅਤੇ 4 ਵਿਅਕਤੀ ਗੰਭੀਰ ਦੇਖਭਾਲ 'ਚ ਹਨ। ਇਸ ਤੋਂ ਇਲਾਵਾ ਬਾਕੀ ਘਰਾਂ 'ਚ ਠੀਕ ਹੋ ਰਹੇ ਹਨ।ਸਿਹਤ ਅਧਿਕਾਰੀ ਡਿਕਸ ਅਤੇ ਹੈਨਰੀ ਨੇ ਕਿਹਾ ਕਿ ਸੂਬੇ 'ਚ ਨਵਾਂ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਮਾਮਲਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਭਰ 'ਚ ਹੁਣ ਤੱਕ ਕੁੱਲ ਮਿਲਾ ਕੇ 97,125 ਮਾਮਲੇ ਦਰਜ ਹੋਏ ਹਨ। ਸਭ ਤੋਂ ਵੱਧ ਮਾਮਲੇ ਕਿਊਬਿਕ ਅਤੇ ਓਂਟਾਰੀਓ 'ਚ ਹਨ, ਜਿਸ ਮਗਰੋਂ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਹਨ। ਕਿਊਬਿਕ 'ਚ ਹੁਣ ਤੱਕ 53,341, ਓਂਟਾਰੀਓ 'ਚ 31,341 ਅਤੇ ਅਲਬਰਟਾ 'ਚ 7,276 ਕੋਵਿਡ-19 ਮਾਮਲੇ ਦਰਜ ਹੋ ਚੁੱਕੇ ਹਨ। ਉੱਥੇ ਹੀ, ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ 5,081 ਇਕੱਲੇ ਕਿਊਬਿਕ 'ਚ ਹੋਈਆਂ ਹਨ, ਓਂਟਾਰੀਓ 'ਚ ਮ੍ਰਿਤਕਾਂ ਦੀ ਗਿਣਤੀ 2,475 'ਤੇ ਪਹੁੰਚ ਚੁੱਕੀ ਹੈ। ਉੱਥੇ ਹੀ, ਬੀ. ਸੀ. 'ਚ 2,328 ਲੋਕ ਜੋ ਕੋਰੋਨਾ ਪਾਜ਼ੀਟਿਵ ਸਨ ਉਹ ਵੀ ਹੁਣ ਠੀਕ ਹੋ ਗਏ ਹਨ।


Sanjeev

Content Editor

Related News