ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਪਹਿਲੀ ''ਮਹਿਲਾ ਜੱਜ'' ਬਣੇਗੀ ਆਇਸ਼ਾ ਮਲਿਕ
Friday, Jan 07, 2022 - 10:10 AM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਨਿਆਂਇਕ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਜੱਜ ਦੇ ਰੂਪ ਵਿਚ ਜਸਟਿਸ ਆਇਸ਼ਾ ਮਲਿਕ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਜਸਟਿਸ ਆਇਸ਼ਾ ਪਾਕਿਸਤਾਨ ਦੇ ਨਿਆਂਇਕ ਇਤਿਹਾਸ ਵਿਚ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਹੋਵੇਗੀ। ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੇ ਪਾਕਿਸਤਾਨੀ ਨਿਆਂਇਕ ਕਮਿਸ਼ਨ ਨੇ ਬਹੁਮਤ (ਚਾਰ ਦੇ ਮੁਕਾਬਲੇ ਪੰਜ ਵੋਟਾਂ) ਦੇ ਆਧਾਰ 'ਤੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਹੁਣ ਸੰਸਦੀ ਕਮੇਟੀ ਉਨ੍ਹਾਂ ਦੇ ਨਾਂ 'ਤੇ ਵਿਚਾਰ ਕਰੇਗੀ। ਆਮ ਤੌਰ 'ਤੇ ਸੰਸਦੀ ਕਮੇਟੀ ਨਿਆਂਇਕ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰਦੀ ਹੈ।
ਇੱਥੇ ਦੱਸ ਦਈਏ ਕਿ ਪਾਕਿਸਤਾਨ ਦੇ ਨਿਆਂਇਕ ਕਮਿਸ਼ਨ ਨੇ ਵੀਰਵਾਰ ਨੂੰ ਜਸਟਿਸ ਆਇਸ਼ਾ ਮਲਿਕ ਨੂੰ ਦੇਸ਼ ਦੀ ਸਰਬ ਉੱਚ ਅਦਾਲਤ ਦੇ ਜੱਜ ਦੇ ਰੂਪ ਵਿਚ ਤਰੱਕੀ ਦੇਣ ਦੀ ਮਨਜ਼ਰੂੀ ਦੇ ਦਿੱਤੀ। ਹਾਵਰਡ ਲਾਅ ਸਕੂਲ ਤੋਂ ਐੱਲ.ਐੱਲ.ਐੱਮ. ਗ੍ਰੈਜੁਏਟ, ਨਿਆਂਮੂਰਤੀ ਆਇਸ਼ਾ ਮਲਿਕ 2012 ਵਿਚ ਲਾਹੌਰ ਹਾਈ ਕੋਰਟ ਵਿਚ ਜੱਜ ਦੇ ਰੂਪ ਵਿਚ ਤਰੱਕੀ ਹੋਣ ਤੋਂ ਪਹਿਲਾਂ ਇਕ ਪ੍ਰਮੁੱਖ ਕਾਰਪੋਰੇਟ ਅਤੇ ਵਪਾਰਕ ਕਾਨੂੰਨ ਫਰਮ ਵਿਚ ਹਿੱਸੇਦਾਰ ਸੀ। ਉੱਥੇ ਆਪਣੀ ਤਰੱਕੀ ਦੌਰਾਨ ਉਹ ਪਿਛਲੇ 20 ਸਾਲਾਂ ਵਿਚ ਲਾਹੌਰ ਹਾਈ ਕੋਰਟ ਦੀ ਪਹਿਲੀ ਮਹਿਲਾ ਜੱਜ ਸੀ। ਉਹ ਆਪਣੇ ਅਨੁਸ਼ਾਸਨ ਅਤੇ ਅਖੰਡਤਾ ਲਾਈ ਮਸ਼ਹੂਰ ਹੈ। ਉਸ ਨੇ ਕਈ ਪ੍ਰਮੁੱਖ ਸੰਵਿਧਾਨਕ ਮੁੱਦਿਆਂ 'ਤੇ ਫ਼ੈਸਲੇ ਲਏ ਹਨ, ਜਿਸ ਵਿਚ ਚੋਣਾਂ ਵਿਚ ਜਾਇਦਾਦ ਦਾ ਐਲਾਨ, ਗੰਨਾ ਉਤਪਾਦਕਾਂ ਨੂੰ ਭੁਗਤਾਨ ਅਤੇ ਪਾਕਿਸਤਾਨ ਵਿਚ ਅੰਤਰਰਾਸ਼ਟਰੀ ਵਿਚੋਲਗੀ ਨੂੰ ਲਾਗੂ ਕਰਨਾ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਕਾਰੋਬਾਰੀ ਜੋਗਿੰਦਰ ਸਿੰਘ ਨੇ ਲੋੜਵੰਦਾਂ ਲਈ ਚਲਾਏ ਕਈ ਪ੍ਰਾਜੈਕਟ
ਜਾਣੋ ਆਇਸ਼ਾ ਮਲਿਕ ਬਾਰੇ
ਆਇਸ਼ਾ ਨੇ ਆਪਣੀ ਮੁੱਢਲੀ ਸਿੱਖਿਆ ਪੈਰਿਸ ਅਤੇ ਨਿਊਯਾਰਕ ਦੇ ਸਕੂਲਾਂ ਤੋਂ ਕੀਤੀ ਅਤੇ ਪਾਕਿਸਤਾਨ ਦੇ ਕਰਾਚੀ ਗ੍ਰਾਮਰ ਸਕੂਲ ਤੋਂ ਸਕੂਲ ਦੀ ਪੜ੍ਹਾਈ ਕੀਤੀ। ਉਸ ਨੇ ਸਰਕਾਰੀ ਕਾਲਜ ਆਫ਼ ਕਾਮਰਸ ਐਂਡ ਇਕਨਾਮਿਕਸ, ਕਰਾਚੀ ਤੋਂ ਕਾਮਰਸ ਵਿੱਚ ਬੈਚਲਰ ਦੀ ਡਿਗਰੀ ਵੀ ਲਈ।ਉਸਨੇ ਆਪਣੀ ਮੁਢਲੀ ਕਾਨੂੰਨੀ ਸਿੱਖਿਆ ਪਾਕਿਸਤਾਨ ਕਾਲਜ ਆਫ਼ ਲਾਅ, ਲਾਹੌਰ ਤੋਂ ਪੂਰੀ ਕੀਤੀ। ਬਾਅਦ ਵਿੱਚ ਉਸ ਨੇ ਹਾਰਵਰਡ ਲਾਅ ਸਕੂਲ ਅਤੇ ਕੈਮਬ੍ਰਿਜ, ਮੈਸੇਚਿਉਸੇਟਸ ਤੋਂ ਆਪਣੀ ਐਲਐਲਐਮ ਕੀਤੀ।ਆਇਸ਼ਾ ਦੀ ਮੁੱਖ ਅਕਾਦਮਿਕ ਪ੍ਰਾਪਤੀ ਨੂੰ ਦੇਖਦੇ ਹੋਏ, ਉਸ ਨੂੰ ਉਸ ਦੀ ਯੋਗਤਾ ਲਈ ਲੰਡਨ ਐਚ. ਗਾਇਮਨ ਫੈਲੋ 1998-1999 ਲਈ ਨਾਮਜ਼ਦ ਕੀਤਾ ਗਿਆ ਸੀ। ਆਇਸ਼ਾ ਵਿਆਹੁਤਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ।
ਨੋਟ-ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।