ਖੈਬਰ ਪਖਤੂਨਖਵਾ ’ਚ ਬਰਫ਼ ਦੇ ਤੋਦੇ ਡਿੱਗਣ ਕਾਰਨ 9 ਮੌਤਾਂ
Saturday, Jan 24, 2026 - 02:59 AM (IST)
ਪਿਸ਼ਾਵਰ (ਭਾਸ਼ਾ) - ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ’ਚ ਸ਼ੁੱਕਰਵਾਰ ਨੂੰ ਇਕ ਘਰ ਦੇ ਬਰਫ ਦੇ ਤੋਦੇ ਡਿੱਗਣ ਦੀ ਲਪੇਟ ’ਚ ਆਉਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਡਿਪਟੀ ਕਮਿਸ਼ਨਰ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਹਾੜੀ ਚਿਤਰਾਲ ਜ਼ਿਲੇ ਦੇ ਡੋਮੇਲ ਖੇਤਰ ’ਚ ਵਾਪਰੀ ਇਸ ਘਟਨਾ ’ਚ ਇਕ ਬੱਚਾ ਜ਼ਖ਼ਮੀ ਵੀ ਹੋਇਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਜ਼ਖ਼ਮੀ ਬੱਚੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
