ਬੈਸਟ ਸੈੱਲਰ 'Rich Dad, Poor Dad' ਦੇ ਲੇਖਕ ਰਾਬਰਟ ਕਿਓਸਕੀ ਹੋਏ 1 ਬਿਲੀਅਨ ਡਾਲਰ ਦੇ ਕਰਜ਼ਦਾਰ!

Saturday, Jan 06, 2024 - 01:03 AM (IST)

ਬੈਸਟ ਸੈੱਲਰ 'Rich Dad, Poor Dad' ਦੇ ਲੇਖਕ ਰਾਬਰਟ ਕਿਓਸਕੀ ਹੋਏ 1 ਬਿਲੀਅਨ ਡਾਲਰ ਦੇ ਕਰਜ਼ਦਾਰ!

ਇੰਟਰਨੈਸ਼ਨਲ ਡੈਸਕ- ਬੈਸਟ ਸੈੱਲਰ ਬੁੱਕ 'ਰਿਚ ਡੈਡ ਪੁਅਰ ਡੈਡ' ਦੇ ਲੇਖਕ ਰਾਬਰਟ ਕਿਓਸਕੀ ਨੇ ਇਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ 1.2 ਬਿਲੀਅਨ ਡਾਲਰ ਦੇ ਕਰਜ਼ੇ ਹੇਠ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਕਰਜ਼ੇ ਦੀ ਬਹੁਤੀ ਪਰਵਾਹ ਵੀ ਨਹੀਂ ਕਰਦੇ। 

ਇਹ ਵੀ ਪੜ੍ਹੋ- ਭਾਰਤੀ ਟੀਮ ਨੇ ਰਚਿਆ ਇਤਿਹਾਸ, ਟੈਸਟ ਕ੍ਰਿਕਟ 'ਚ ਇਹ ਸਭ ਤੋਂ ਵੱਡਾ ਰਿਕਾਰਡ ਕੀਤਾ ਆਪਣੇ ਨਾਂ  

ਆਪਣੀ ਕਰਜ਼ੇ ਦੀ ਫਿਲਾਸਫੀ 'ਚ ਕਿਓਸਕੀ ਨੇ ਜਾਇਦਾਦਾਂ ਅਤੇ ਦੇਣਦਾਰੀਆਂ 'ਚ ਫਰਕ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਲੋਕ ਕਰਜ਼ੇ ਦੇ ਪੈਸੇ ਦੀ ਵਰਤੋਂ ਚੀਜ਼ਾਂ ਲੈਣ ਲਈ ਕਰਦੇ ਹਨ, ਪਰ ਉਹ ਖ਼ੁਦ ਕਰਜ਼ੇ ਦੇ ਪੈਸੇ ਦੀ ਵਰਤੋਂ ਨਿਵੇਸ਼ ਲਈ ਕਰਦਾ ਹੈ। ਕਿਓਸਕੀ ਨੇ ਪੈਸੇ ਬਚਾਉਣ ਦੀ ਪਰੰਪਰਾਗਤ ਸੋਚ ਨੂੰ ਵੀ ਗਲਤ ਦੱਸਿਆ ਹੈ। 

ਇਹ ਵੀ ਪੜ੍ਹੋ- ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਆਂਗਣਵਾੜੀ ਸੈਂਟਰਾਂ 'ਚ ਕੀਤਾ ਛੁੱਟੀਆਂ ਦਾ ਐਲਾਨ

ਉਸ ਨੇ ਕਿਹਾ ਕਿ ਉਹ ਪੈਸੇ ਨੂੰ ਨਕਦੀ ਦੇ ਰੂਪ 'ਚ ਰੱਖਣਾ ਪਸੰਦ ਨਹੀਂ ਕਰਦਾ, ਸਗੋਂ ਉਹ ਉਸ ਪੈਸੇ ਨਾਲ ਸੋਨਾ ਖਰਦੀਦਾ ਹੈ ਤੇ ਹੋਰ ਮਹਿੰਗੀਆਂ ਚੀਜ਼ਾਂ ਖਰੀਦਦਾ ਹੈ, ਜੋ ਭਵਿੱਖ 'ਚ ਜਾ ਕੇ ਫਾਇਦਾ ਦਿਵਾ ਸਕਣ। ਉਨਾਂ ਅੱਗੇ ਕਿਹਾ ਕਿ ਜੇਕਰ ਮੈਂ ਅਸਫਲ ਹੁੰਦਾ ਹਾਂ ਤਾਂ ਬੈਂਕ ਵੀ ਨਾਲ ਹੀ ਨੁਕਸਾਨ ਉਠਾਵੇਗੀ। ਉਨ੍ਹਾਂ ਕਿਹਾ, ''ਮੈਂ ਬਿਲੀਅਨ ਡਾਲਰ ਦੇ ਕਰਜ਼ੇ ਹੇਠ ਹਾਂ, ਕਿਉਂਕਿ ਕਰਜ਼ਾ ਪੈਸਾ ਹੀ ਤਾਂ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News