ਆਸਟ੍ਰੀਆ ਨੂੰ ਕਰੋੜਾਂ ਦਾ ਚੂਨਾ ਲਾ ਗਿਆ ਪਾਕਿਸਤਾਨੀ ਅਧਿਕਾਰੀ ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
Saturday, Jul 12, 2025 - 03:54 PM (IST)

ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਆਸਟ੍ਰੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਥਿਤ ਪਾਕਿਸਤਾਨੀ ਦੂਤਾਵਾਸ ਦੇ ਇੱਕ ਅਧਿਕਾਰੀ ਨੇ ਸਰਕਾਰੀ ਖਾਤਿਆਂ 'ਚੋਂ ਲਗਭਗ 16.6 ਕਰੋੜ ਪਾਕਿਸਤਾਨੀ ਰੁਪਏ (442,256 ਯੂਰੋ ਅਤੇ 134,291 ਡਾਲਰ) ਆਪਣੇ ਤੇ ਆਪਣੀ ਪਤਨੀ ਦੇ ਨਿੱਜੀ ਖਾਤਿਆਂ 'ਚ ਟਰਾਂਸਫਰ ਕਰ ਲਏ ਤੇ ਇਸ ਮਗਰੋਂ ਉਹ ਦੋਵੇਂ ਫਰਾਰ ਹੋ ਗਏ ਹਨ।
ਜਾਣਕਾਰੀ ਅਨੁਸਾਰ ਸਾਲ 2020 ‘ਚ ਉਸ ਅਧਿਕਾਰੀ ਨੇ ਸਰਕਾਰੀ ਦਸਤਾਵੇਜ਼ਾਂ ਤੇ ਅਧਿਕਾਰੀਆਂ ਦੇ ਦਸਤਖ਼ਤਾਂ ਦੀ ਜਾਅਲਸਾਜ਼ੀ ਕੀਤੀ ਸੀ ਤੇ ਉਹ ਹੁਣ ਸਰਕਾਰੀ ਫੰਡਾਂ ਨੂੰ ਆਪਣੇ ਅਤੇ ਆਪਣੀ ਪਤਨੀ ਦੇ ਖਾਤਿਆਂ ‘ਚ ਟਰਾਂਸਫਰ ਕੀਤਾ ਤੇ ਹੁਣ ਆਸਟ੍ਰੀਆ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; SI ਤੇ ASI ਸਣੇ 4 ਪੁਲਸ ਮੁਲਾਜ਼ਮ ਸਸਪੈਂਡ
ਆਡਿਟ ਰਿਪੋਰਟ ਮੁਤਾਬਕ ਨਵੰਬਰ 2023 ਤੋਂ ਹੀ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਰਕਮ ਦੀ ਬਰਾਮਦਗੀ ਦੀਆਂ ਅਪੀਲਾਂ ਕੀਤੀਆਂ ਗਈਆਂ ਹਨ, ਪਰ ਇਸ ਦੇ ਬਾਵਜੂਦ ਕੋਈ ਸਫ਼ਲਤਾ ਨਹੀਂ ਮਿਲੀ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਵੀ ਮਾਮਲੇ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਮਗਰੋਂ ਇਹ ਅੰਦਾਜ਼ੇ ਲਗਾਏ ਜਾਣ ਲੱਗ ਪਏ ਕਿ ਆਸਟ੍ਰੀਅਨ ਅੰਬੈਸੀ ਵੀ ਇਸ ਕਾਂਡ 'ਚ ਮਿਲੀ ਹੋਈ ਹੈ।
ਇਸ ਤੋਂ ਬਾਅਦ ਫਰਵਰੀ 2024 'ਚ ਇਕ ਵਾਰ ਫ਼ਿਰ ਤੋਂ ਧਿਆਨ 'ਚ ਲਿਆਂਦਾ ਗਿਆ, ਜਿਸ 'ਚ ਕਿਹਾ ਗਿਆ ਕਿ ਅੰਬੈਸੀ ਦੇ ਮੁਖੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਪਰੋਕਤ ਰਕਮ ਵੀ ਬਰਾਮਦ ਕਰਵਾਈ ਜਾਵੇ। ਇਸ ਮਗਰੋਂ ਮੈਨੇਜਮੈਂਟ ਨੇ ਦੱਸਿਆ ਕਿ ਉਕਤ ਅਧਿਕਾਰੀ ਤੋਂ 17,328 ਯੂਰੋ ਬਰਾਮਦ ਕਰ ਲਏ ਗਏ ਹਨ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਕਿ ਘਪਲਾ ਕਰਨ ਵਾਲੇ ਅਧਿਕਾਰੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੈਨਸ਼ਨਾਂ 'ਚ ਤਿੰਨ ਗੁਣਾ ਵਾਧਾ ! CM ਨੇ ਕਰ ਦਿੱਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e