ਆਸਟ੍ਰੀਆ 14 ਅਪ੍ਰੈਲ ਤੋਂ ਸ਼ੁਰੂ ਕਰ ਸਕਦੈ ਲਾਕਡਾਊਨ ''ਚ ਢਿੱਲ

04/06/2020 8:17:39 PM

ਵਿਏਨਾ (ਏ.ਐਫ.ਪੀ.)-ਆਸਟ੍ਰੀਆ ਦੇ ਚਾਂਸਲਰ ਸੇਬੇਸਟੀਅਨ ਕੁਰਜ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਵਿਚ ਲਾਗੂ ਲੌਕਡਾਊਨ ਵਿਚ ਅਗਲੇ ਹਫਤੇ ਤੋਂ ਢਿੱਲ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਚੇਤ ਕੀਤਾ ਕਿ ਇਹ ਇਕ-ਦੂਜੇ ਤੋਂ ਭੌਤਿਕ ਦੂਰੀ ਬਣਾਈ ਰੱਖਣ ਦੇ ਨਿਯਮ ਦਾ ਲੋਕਾਂ ਵਲੋਂ ਪਾਲਣ ਕੀਤੇ ਜਾਣ 'ਤੇ ਨਿਰਭਰ ਕਰਦਾ ਹੈ। ਕੁਰਜ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਯੋਜਨਾ ਇਹ ਹੈਕਿ 14 ਅਪ੍ਰੈਲ ਤੋਂ 400 ਵਰਗ ਮੀਟਰ ਤੱਕ ਦੇ ਆਕਾਰ ਦੀਆਂ ਛੋਟੀਆਂ ਦੁਕਾਨਾਂ, ਹਾਰਡਵੇਅਰ ਅਤੇ ਗਾਰਡਨ ਸਟੋਰ ਸਖ਼ਤ ਸੁਰੱਖਿਆ ਸ਼ਰਤਾਂ ਤਹਿਤ ਫਿਰ ਤੋਂ ਖੁੱਲ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਜੇਕਰ ਚੀਜਾਂ ਠੀਕ-ਠਾਕ ਰਹਿੰਦੀਆਂ ਹਨ ਤਾਂ ਵੱਡੀਆਂ ਦੁਕਾਨਾਂ ਇਕ ਮਈ ਤੋਂ ਅਤੇ ਹੋਟਲ, ਰੈਸਟੋਰੈਂਟ ਅਤੇ ਹੋਰ ਸੇਵਾਵਾਂ ਮੱਧ ਮਈ ਤੋਂ ਲੜੀਬੱਧ ਤਰੀਕੇ ਨਾਲ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ। ਕੁਰਜ ਨੇ ਹਾਲਾਂਕਿ ਕਿਹਾ ਕਿ ਕੋਵਿਡ-19 ਨਾਲ ਨਜਿੱਠਣ ਲਈ ਲਗਾਈਆਂ ਗਈਆਂ ਪਾਬੰਦੀਆਂ ਜਾਰੀ ਰਹਿਣਗੀਆਂ ਅਤੇ ਦੇਸ਼ ਦੇ ਲੋਕ ਆਪਣੇ ਘਰਾਂ ਦੇ ਬਾਹਰ ਇਕੱਠੇ ਹੋ ਕੇ ਈਸਟਰ ਨਾ ਮਨਾਉਣ। ਉਨ੍ਹਾਂ ਨੇ ਕਿਹਾ ਕਿ ਸਕੂਲ ਮੱਧ ਮਈ ਤੱਕ ਬੰਦ ਰਹਿਣਗੇ ਅਤੇ ਜਨਤਕ ਆਯੋਜਨਾਂ 'ਤੇ ਜੂਨ ਦੇ ਅਖੀਰ ਤੱਕ ਪਾਬੰਦੀ ਰਹੇਗੀ।


Sunny Mehra

Content Editor

Related News