ਆਸਟ੍ਰੇਲੀਆਈ ਯੂਨੀਵਰਸਿਟੀ ਦਾ ਦਾਅਵਾ: 20 ਮਿੰਟ 'ਚ ਕੋਵਿਡ-19 ਦਾ ਪਤਾ ਲਾਉਣ ਦੀ ਨਵੀਂ ਤਕਨੀਕ ਵਿਕਸਿਤ

07/18/2020 5:35:16 PM

ਮੈਲਬੋਰਨ (ਭਾਸ਼ਾ) : ਇੱਥੋ ਦੀ ਮੰਨੀ-ਪ੍ਰਮੰਨੀ ਮੋਨਾਸ਼ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਖੂਨ ਦੀ ਜਾਂਚ ਦਾ ਇਕ ਨਵਾਂ ਤਰੀਕਾ ਵਿਕਸਿਤ ਕਰਣ ਦਾ ਦਾਅਵਾ ਕੀਤਾ ਹੈ ਜੋ ਸਿਰਫ਼ 20 ਮਿੰਟ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਪਤਾ ਲਗਾ ਸਕਦਾ ਹੈ। ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਸਾਰਸ-ਸੀਓਵੀ-2 ਇਨਫੈਕਸ਼ਨ ਵਿਰੁੱਧ ਪੈਦਾ ਹੋਏ ਐਂਟੀਬਾਡੀ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਖ਼ੂਨ ਵਿਚ ਇਕ ਤੱਤ ਦੀ ਮੌਜੂਦਗੀ ਅਤੇ ਉਸ ਦੀ ਮਾਤਰਾ ਦਾ ਪਤਾ ਲਗਾਉਣ ਲਈ ਜ਼ਰੂਰੀ ਵਿਸ਼ਲੇਸ਼ਣ ਦਾ ਤਰੀਕਾ ਤਿਆਰ ਕੀਤਾ।

ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਖੋਜ ਦੇ ਤਹਿਤ ਵਿਗਿਆਨੀਆਂ ਦੇ ਦਲ ਨੇ ਖ਼ੂਨ ਦੇ ਨਮੂਨਿਆਂ ਤੋਂ 25 ਮਾਈਕ੍ਰੋਲੀਟਰ ਪਲਾਜਮਾ ਲੈ ਕੇ ਕੋਵਿਡ-19 ਦੇ ਮਾਮਲਿਆਂ ਦੀ ਪਛਾਣ ਕੀਤੀ। ਬਿਆਨ ਵਿਚ ਦੱਸਿਆ ਗਿਆ, 'ਕੋਵਿਡ-19 ਦੇ ਪੁਸ਼ਟੀ ਕੀਤੇ ਮਾਮਲਿਆਂ ਵਿਚ ਲਾਲ ਖ਼ੂਨ ਦੇ ਸੈੱਲਾਂ ਦੇ ਗੁੱਛੇ ਬਨਣ ਲੱਗੇ, ਜੋ ਅੱਖਾਂ ਨਾਲ ਸਾਧਾਰਨ ਤਰੀਕੇ ਨਾਲ ਵੇਖੇ ਜਾ ਸਕਦੇ ਹਨ। ਇਸ ਤਰੀਕੇ ਨਾਲ ਵਿਗਿਆਨੀ ਕਰੀਬ 20 ਮਿੰਟ ਵਿਚ ਕੋਰੋਨਾ ਵਾਇਰਸ ਹੋਣ ਅਤੇ ਨਾ ਹੋਣ ਦੇ ਮਾਮਲਿਆਂ ਦਾ ਪਤਾ ਲਗਾ ਸਕੇ।'


cherry

Content Editor

Related News