ਆਸਟਰੇਲੀਆਈ ਟੈਕਸ ਅਧਿਕਾਰੀ ''ਤੇ ਲੱਗੇ ਧੋਖਾਧੜੀ ਦੇ ਦੋਸ਼, ਪੁਲਸ ਨੇ ਕੀਤਾ ਗ੍ਰਿਫਤਾਰ

05/18/2017 12:23:05 PM

ਕੈਨਬਰਾ— ਆਸਟਰੇਲੀਆ ਦੇ ਇਕ ਸੀਨੀਅਰ ਟੈਕਸ ਅਧਿਕਾਰੀ ਅਤੇ ਉਸ ਦੇ ਪੁੱਤਰ ਸਮੇਤ 10 ਲੋਕਾਂ ਵਿਰੁੱਧ ਇਕ ਸਾਲ ਦੇ ਅੰਦਰ 12 ਕਰੋੜ 30 ਲੱਖ ਡਾਲਰ ਦੀ ਟੈਕਸ ਧੋਖਾਧੜੀ ਕਰਨ ਦੇ ਦੋਸ਼ ਲਾਏ ਗਏ ਹਨ। ਆਸਟਰੇਲੀਆਈ ਸੰਘੀ ਪੁਲਸ ਦੇ ਡਿਪਟੀ ਕਮਿਸ਼ਨਰ ਲਿਏਨੇ ਕਲੋਜ ਨੇ ਕਿਹਾ ਕਿ ਆਸਟਰੇਲੀਆਈ ਆਬਕਾਰੀ ਦਫਤਰ ਦੇ ਡਿਪਟੀ ਕਮਿਸ਼ਨਰ ਮਾਈਕਲ ਕਰੈਨਸਟਨ ''ਤੇ ਸੂਚਨਾਵਾਂ ਨੂੰ ਆਪਣੇ ਪੁੱਤਰ ਐਡਮ ਤੱਕ ਪਹੁੰਚਾ ਕੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਜੇਕਰ ਸਿੱਧ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ 5 ਸਾਲ ਦੀ ਕੈਦ ਹੋ ਸਕਦੀ ਹੈ।
ਮਾਈਕਲ ਦੇ ਪੁੱਤਰ ਐਡਮ ਕਰੈਨਸਟਨ (30) ਸਿਡਨੀ ਦੀ ਵਿੱਤੀ ਸੇਵਾ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਨ। ਪੁਲਸ ਨੇ ਬੁੱਧਵਾਰ ਨੂੰ ਨਿਊ ਸਾਊਥ ਵੇਲਜ਼ ਸੂਬੇ ''ਚ ਘਰਾਂ ''ਚ ਛਾਪੇਮਾਰੀ ਦੌਰਾਨ ਇਸ ਧੋਖਾਧੜੀ ''ਚ ਸ਼ਾਮਲ 10 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਤੋਂ ਬੰਦੂਕਾਂ, ਲਗਜ਼ਰੀ ਕਾਰਾਂ ਨੂੰ ਜ਼ਬਤ ਕਰ ਲਿਆ ਹੈ। ਪੁਲਸ ਨੇ ਐਡਮ ਕਰੈਨਸਟਨ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਾਈਕਲ ਨੂੰ 13 ਜੂਨ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦਾ ਨੋਟਿਸ ਦਿੱਤਾ ਹੈ।

Tanu

News Editor

Related News