ਆਸਟ੍ਰੇਲੀਆਈ ਸੈਨਿਕ ਦਾ ਤਸਵੀਰ ਮਾਮਲਾ, ਚੀਨ ਦਾ ਮੁਆਫੀ ਮੰਗਣ ਤੋਂ ਇਨਕਾਰ

Wednesday, Dec 02, 2020 - 05:56 PM (IST)

ਆਸਟ੍ਰੇਲੀਆਈ ਸੈਨਿਕ ਦਾ ਤਸਵੀਰ ਮਾਮਲਾ, ਚੀਨ ਦਾ ਮੁਆਫੀ ਮੰਗਣ ਤੋਂ ਇਨਕਾਰ

ਬੀਜਿੰਗ (ਬਿਊਰੋ): ਆਸਟ੍ਰੇਲੀਆਈ ਸੈਨਿਕ ਦੀ ਵਿਵਾਦਿਤ ਤਸਵੀਰ ਪੋਸਟ ਕੀਤੇ ਜਾਣ ਸੰਬੰਧੀ ਆਸਟ੍ਰੇਲੀਆ ਦੀ ਸਰਕਾਰ ਨੇ ਚੀਨ ਨੂੰ ਮੁਆਫੀ ਮੰਗਣ ਦੀ ਮੰਗ ਕੀਤੀ ਸੀ। ਚੀਨ ਦੀ ਸਰਕਾਰ ਨੇ ਇਸ ਮੰਗ ਨੂੰ ਅਸਵੀਕਾਰ ਕਰਦਿਆਂ ਹੁਣ ਕਿਹਾ ਹੈ ਕਿ ਕੈਨਬਰਾ ਨੂੰ ਮੁਆਫੀ ਮੰਗਣ ਦੀ ਮੰਗ ਕਰਨ ਦੀ ਬਜਾਏ ਸ਼ਰਮਿੰਦਾ ਹੋਣਾ ਚਾਹੀਦਾ ਹੈ। ਅਸਲ ਵਿਚ ਚੀਨ ਵੱਲੋਂ ਆਸਟ੍ਰੇਲੀਆ ਦੇ ਸੈਨਿਕ ਦੀ ਇਕ ਵਿਵਾਦਿਤ ਤਸਵੀਰ ਟਵੀਟ ਕੀਤੀ ਗਈ ਸੀ ਜਿਸ ਵਿਚ ਦਿਸ ਰਿਹਾ ਹੈ ਕਿ ਸੈਨਿਕ ਨੇ ਅਫਗਾਨੀ ਬੱਚੇ ਦੀ ਗਰਦਨ 'ਤੇ ਚਾਕੂ ਰੱਖਿਆ ਹੋਇਆ ਹੈ।

PunjabKesari

ਇਸ ਟਵੀਟ ਦੀ ਨਿੰਦਾ ਕਰਦਿਆਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਚੀਨ ਦੀ ਸਰਕਾਰ ਤੋ ਮੁਆਫੀ ਮੰਗਣ ਦੀ ਮੰਗ ਕੀਤੀ ਸੀ। ਇਸ ਦੇ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਨੇ ਮੁਆਫੀ ਮੰਗਣ ਤੋਂ ਮਨਾ ਕਰ ਦਿੱਤਾ।ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਫਿੰਗ ਨੇਕਿਹਾ ਹੈ ਕਿ ਇਸ ਟਵੀਟ ਨੂੰ ਲੈ ਕੇ ਮੁਆਫੀ ਮੰਗਣ ਦੀ ਮੰਗ ਦੇ ਬਜਾਏ ਆਸਟ੍ਰੇਲੀਆ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ।ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆਈ ਪੱਖ ਉਹਨਾਂ ਦੇ ਸਾਥੀ ਦੇ ਟਵੀਟ ਨੂੰ ਲੈਕੇ ਮਜ਼ਬੂਤੀ ਨਾਲ ਪ੍ਰਤੀਕਿਰਿਆਵਾਂ ਦੇ ਰਿਹਾ ਹੈ। ਅਜਿਹਾ ਕਿਉਂ, ਕੀ ਉਹਨਾਂ ਨੂੰ ਲੱਗਦਾ ਹੈ ਕਿ ਅਫਗਾਨੀ ਸੈਨਿਕਾਂ ਦਾ ਕਤਲ ਕਰਨ ਦੀ ਨਿੰਦਾ ਨਹੀਂ ਹੋਵੇਗੀ। ਇਹ ਉਹਨਾਂ ਦੀ ਬੇਰਹਿਮੀ ਨਹੀਂ ਹੈ। ਅਫਗਾਨੀ ਲੋਕਾਂ ਦੀ ਜ਼ਿੰਦਗੀ ਅਹਿਮ ਹੈ। ਕੀ ਆਸਟ੍ਰੇਲੀਆ ਨੂੰ ਆਪਣੇ ਸੈਨਿਕਾਂ ਦੀ ਆਨ ਡਿਊਟੀ ਇਸ ਤਰ੍ਹਾਂ ਦੀ ਬੇਰਹਿਮੀ ਦੇ ਲਈ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੀ ਸੰਸਦ 'ਚ ਗੂੰਜਿਆ ਕਿਸਾਨੀ ਮੁੱਦਾ, ਸਾਂਸਦ ਨੇ ਕਹੀ ਇਹ ਗੱਲ (ਵੀਡੀਓ)

ਇਸ ਵਿਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੀਜਿੰਗ ਵੱਲੋਂ ਕੀਤੀ ਗਈ ਇਸ ਪੋਸਟ 'ਤੇ ਚਿੰਤਾ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਕੋਰੋਨਾ ਦੀ ਉਤਪੱਤੀ ਨੂੰ ਲੈਕੇ ਬਿਨਾਂ ਚੀਨ ਨਾਲ ਗੱਲ ਕੀਤੇ ਅੰਤਰਰਾਸ਼ਟਰੀ ਪੱਧਰ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਦੇ ਬਾਅਦ ਤੋਂ ਲਗਾਤਾਰ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ।


author

Vandana

Content Editor

Related News