ਮੈਲਬੋਰਨ ''ਚ ਆਸਟਰੇਲੀਆਈ ਸੀਨੇਟਰ ਹੋਏ ਨਸਲੀ ਦੁਰਵਿਹਾਰ ਦਾ ਸ਼ਿਕਾਰ

11/09/2017 10:40:07 PM

ਮੈਲਬੋਰਨ— ਮੈਲਬੋਰਨ 'ਚ ਇਕ ਸਮੂਹ ਵੱਲੋਂ ਨਸਲੀ ਦੁਰਵਿਹਾਰ ਦਾ ਸ਼ਿਕਾਰ ਹੋਣ ਤੋਂ ਬਾਅਦ ਈਰਾਨੀ ਮੂਲ ਦੇ ਆਸਟਰੇਲੀਆਈ ਸੀਨੇਟਰ ਨੇ ਵੀਰਵਾਰ ਨੂੰ 'ਕੱਟੜਵਾਦ' ਅਧਿਕਾਰ ਵਧਣ ਦੀ ਆਲੋਚਨਾ ਕੀਤੀ। ਕੱਟੜਵਾਦੀਆਂ ਨੇ ਉਨ੍ਹਾਂ ਨੂੰ 'ਅੱਤਵਾਦੀ' ਤਕ ਕਹਿ ਦਿੱਤਾ। ਇਕ ਰਿਪੋਰਟ ਮੁਤਾਬਕ ਈਰਾਨ 'ਚ ਜੰਮੇ ਸੀਨੇਟਰ ਸੈਮ ਦਾਸਤਾਯਾਰੀ ਨੂੰ ਬੁੱਧਵਾਰ ਰਾਤ ਇਕ ਪਬ 'ਚ ਕੁਝ ਵਿਅਕਤੀਆਂ ਨੇ 'ਅੱਤਵਾਦੀ' ਤੇ 'ਲਿਟਿਲ ਮੰਕੀ' ਕਿਹਾ।
ਇਸ ਘਟਨਾ ਨੂੰ ਇਕ ਸਮੂਹ ਵੱਲੋਂ ਰਿਕਾਰਡ ਕਰ ਲਿਆ ਗਿਆ ਤੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ ਗਿਆ, ਪੋਸਟ ਕਰਨ ਵਾਲੇ ਨੇ ਖੁਦ ਨੂੰ 'ਚਿੰਤਿਤ ਦੇਸ਼ਭਗਤਾਂ' ਦੇ ਰੂਪ 'ਚ ਦੱਸਿਆ ਹੈ। ਵੀਡੀਓ 'ਚ ਸੀਨੇਟਰ ਨੂੰ ਇਕ ਵਿਅਕਤੀ 'ਈਰਾਨ ਵਾਪਸ ਜਾਓ', 'ਤੁਸੀਂ ਅੱਤਵਾਦੀ ਹੋ' ਕਹਿੰਦਾ ਦਿਖ ਰਿਹਾ ਹੈ। ਦਾਸਤਾਯਾਰੀ ਨੇ ਕਿਹਾ, ''ਮੈਨੂੰ ਲੱਗਦਾ ਹੈ ਤੁਸੀਂ ਨਸਲਵਾਦੀ ਹੋ। ਤੁਸੀਂ ਖੁਦ ਨੂੰ ਸ਼ਰਮਿੰਦਾ ਕਰ ਰਹੇ ਹੋ।''
ਵੀਡੀਓ 'ਚ ਦਿਖ ਰਿਹਾ ਹੈ ਕਿ ਜਿਥੇ ਸੀਨੇਟਰ ਆਪਣੇ ਦੋਸਤਾਂ ਨਾਲ ਬੈਠੇ ਹਨ ਉਥੇ ਇਨ੍ਹਾਂ ਵਿਅਕਤੀਆਂ ਦਾ ਝੁੰਡ ਆ ਕੇ ਖੜ੍ਹਾ ਹੋ ਗਿਆ। ਦਾਸਤਾਯਾਰੀ ਨਾਲ ਦੁਰਵਿਹਾਰ ਕਰਨ ਵਾਲੇ ਵਿਅਕਤੀਆਂ 'ਚੋਂ ਇਕ ਨੀਲ ਐਰਿਕਸਨ ਨੇ ਆਲਟਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ ਕਿ ਸੀਨੇਟਰ ਨੇ ਸਾਨੂੰ 'ਰੇਡਨੇਕਸ' ਕਿਹਾ ਸੀ ਜੋ ਇਕ ਨਸਲੀ ਟਿੱਪਣੀ ਹੈ। ਐਰਿਕਸਨ ਸਤੰਬਰ 'ਚ ਵੀ ਮੁਸਲਮਾਨਾਂ ਨੂੰ ਬਦਨਾਮ ਕਰਨ ਤੇ ਉਕਸਾਉਣ ਦੀ ਇਕ ਘਟਨਾ 'ਚ ਮੈਜਿਸਟ੍ਰੇਟ ਵੱਲੋਂ ਦੋਸ਼ੀ ਠਹਿਰਾਏ ਗਏ ਤਿੰਨ ਲੋਕਾਂ 'ਚ ਸ਼ਾਮਲ ਸੀ।


Related News