ਆਸਟ੍ਰੇਲੀਆਈ ਵਿਗਿਆਨੀਆਂ ਦਾ ਦਾਅਵਾ, ਕੋਵਿਡ-19 ਦੇ ਇਲਾਜ ਲਈ ਖੋਜੀ ਐਂਟੀ ਵਾਇਰਲ ਦਵਾਈ

Thursday, Jun 25, 2020 - 09:44 AM (IST)

ਸਿਡਨੀ (ਬਿਊਰੋ): ਵਿਸ਼ਵ ਪੱਧਰ 'ਤੇ ਵਿਗਿਆਨੀ ਕੋਰੋਨਾਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਉਸ ਦਾ ਇਲਾਜ ਲੱਭਣ ਵਿਚ ਜੁਟੇ ਹੋਏ ਹਨ। ਫਿਲਹਾਲ ਹਾਲੇ ਤੱਕ ਉਹਨਾਂ ਨੂੰ ਕੋਈ ਵੱਡੀ ਸਫਲਤਾ ਹਾਸਲ ਨਹੀਂ ਹੋਈ ਹੈ।ਇਸ ਦੌਰਾਨ ਆਸਟ੍ਰੇਲੀਆ ਦੇ ਸ਼ੋਧ ਕਰਤਾਵਾਂ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਐਂਟੀ ਵਾਇਰਲ ਦਵਾਈ ਲੱਭਣ ਦਾ ਦਾਅਵਾ ਕੀਤਾ ਹੈ। ਇਕ ਸੁਪਰ ਕੰਪਿਊਟਰ ਦੀ ਮਦਦ ਨਾਲ ਇਹ ਦਵਾਈ ਖੋਜੀ ਗਈ ਹੈ।

ਸਾਲ ਦੇ ਅਖੀਰ ਤੱਕ ਆਵੇਗੀ ਮਾਰਕੀਟ 'ਚ
ਮੋਨਾਸ਼ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦਵਾਈ ਦੇ ਇਨਫੈਕਸ਼ਨ ਤੋਂ ਬਚਾਅ ਲਈ ਸਫਲ ਹੋਣ ਦਾ ਦਾਅਵਾ ਕੀਤਾ ਹੈ।ਉਹਨਾਂ ਨੇ ਸੁਪਰ ਕੰਪਿਊਟਰ ਦੀ ਮਦਦ ਨਾਲ ਕੀਤੀ ਗਈ ਗਣਿਤ ਦੇ ਮਾਡਲਿੰਗ ਦੀ ਮਦਦ ਨਾਲ ਪਾਇਆ ਕਿ ਇਸ ਦਵਾਈ ਵਿਚ ਇਨਫੈਕਸ਼ਨ ਦੇ ਲਈ ਜ਼ਿੰਮੇਵਾਰ ਸਾਰਸ-ਕੋਵਿ-2 ਨੂੰ ਬਲਾਕ ਕਰਨ ਦੀ ਤਾਕਤ ਹੁੰਦੀ ਹੈ। ਸ਼ੋਧ ਕਰਤਾਵਾਂ ਨੂੰ ਆਸ ਹੈ ਕਿ ਇਨਹੇਲਰ ਨਾਲ ਲਈ ਜਾਣ ਵਾਲੀ ਇਸ ਦਵਾਈ ਨੂੰ ਸਾਲ ਦੇ ਅਖੀਰ ਤੱਕ ਬਾਜ਼ਾਰ ਵਿਚ ਉਤਾਰਿਆ ਜਾ ਸਕੇਗਾ।

ਪ੍ਰੋਟੀਨ ਕਰਦੀ ਹੈ ਬਲਾਕ
ਮੋਨਾਸ਼ ਯੂਨੀਵਰਸਿਟੀ ਦੇ ਸੀਨੀਅਰ ਵਿਦਵਾਨ ਟਾਮ ਕਾਰਾਗਿਯਾਨਿਸ ਨੇ ਦੱਸਿਆ ਕਿ ਏ-ਕੇਟੋਮਾਈਡ ਮੌਲੀਕਿਊਲ ਮੌਲੀਕਿਊਲ ਸਾਰਸ-ਕੋਵਿ-2 ਵਾਇਰਸ ਦੇ ਲਗਾਤਾਰ ਕਈ ਮਾਡਲ ਬਣਦੇ ਜਾਣ ਲਈ ਜ਼ਰੂਰੀ ਪ੍ਰੋਟੀਨ ਨੂੰ ਬਲਾਕ ਕਰ ਦਿੰਦਾ ਹੈ। ਟਾਮ ਮੁਤਾਬਕ,''ਇਹ ਹੈਂਡਬ੍ਰੇਕ ਦਾ ਕੰਮ ਕਰਦ ਹੈ। ਰੈਪਲੀਕੇਸ਼ਨ ਰੋਕਣ ਨਾਲ ਨਵੇਂ ਵਾਇਰਸ ਨਹੀਂ ਬਣਦੇ ਹਨ ਅਤੇ ਦੂਜੇ ਸੈੱਲਾਂ ਵਿਚ ਇਨਫੈਕਸਨ ਵੀ ਰੋਕੀ ਜਾ ਸਕਦੀ ਹੈ।''

ਬਿਹਤਰ ਅਸਰ ਦਾ ਦਾਅਵਾ
ਪਿਛਲੇ ਮਹੀਨੇ ਜਰਮਨੀ ਦੇ ਖੋਜੀਆਂ ਨੇ ਏ-ਕੇਟੋਮਾਈਡ ਦੇ ਨਵੇਂ ਐਡੀਸ਼ਨ ਨੂੰ ਲੈਕੇ ਡਾਟਾ ਪ੍ਰਕਾਸ਼ਿਤ ਕਰਦਿਆਂ ਦਾਅਵਾ ਕੀਤਾ ਸੀ ਕਿ ਇਹ ਇਨਸਾਨਾਂ 'ਤੇ ਬਿਹਤਰ ਅਸਰ ਕਰਦਾ ਹੈ। ਡਾਕਟਰ ਟਾਮ ਨੇ ਕਿਹਾ ਹੈ ਕਿ ਉਹਨਾਂ ਦੀ ਟੀਮ ਨੇ ਸੁਪਰ ਕੰਪਿਊਟਰ ਦੀ ਮਦਦ ਨਾਲ ਇਸ ਅਣੂ ਦਾ ਅਧਿਐਨ ਕਰ ਕੇ ਇਹ ਪਤਾ ਲਗਾਇਆ ਕਿ ਇਹ ਕਿਸ ਤਰ੍ਹਾਂ ਵਾਇਰਸ ਨੂੰ ਰੈਪਲੀਕੇਸ਼ਨ ਮਤਲਬ ਇਕ ਦੇ ਬਾਅਦ ਇਕ ਕਰਕੇ ਮਾਡਲ ਬਣਾਉਣ ਤੋਂ ਰੋਕਦਾ ਹੈ।


Vandana

Content Editor

Related News