ਜਾਨਵਰਾਂ ਦੀ ਬਜਾਏ ਇਨਸਾਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਕੋਰੋਨਾ : ਆਸਟ੍ਰੇਲੀਆਈ ਖੋਜ ਕਰਤਾ

05/19/2020 5:57:04 PM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਖੋਜ ਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਆਦਰਸ਼ ਰੂਪ ਨਾਲ ਜਾਨਵਰਾਂ ਦੀ ਬਜਾਏ ਮਨੁੱਖੀ ਸੈੱਲਾਂ ਨੂੰ ਜ਼ਿਆਦਾ ਇਨਫੈਕਟਿਡ ਕਰਦਾ ਹੈ। ਇਸ ਸ਼ੋਧ ਨਾਲ ਵਾਇਰਸ ਦੀ ਉਤਪੱਤੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਇਸ ਜਾਨਲੇਵਾ ਵਾਇਰਸ ਕਾਰਨ ਮੰਗਲਵਾਰ ਤੱਕ 3.18 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵਿਸ਼ਵ ਵਿਚ 4.8 ਮਿਲੀਅਨ ਲੋਕ ਪ੍ਰਭਾਵਿਤ ਹਨ।

'ਇਨ ਸਿਲਿਕੋ ਜਾਂ ਕੰਪਿਊਟਰ ਸਿਮੁਲੇਸ਼ਨ ਵਿਧੀ' ਦੇ ਜ਼ਰੀਏ ਖੋਜ ਕਰਤਾਵਾਂ ਨੂੰ ਜਿਹੜਾ ਡਾਟਾ ਮਿਲਿਆ, ਉਸ ਤੋਂ ਪਤਾ ਚੱਲਦਾ ਹੈ ਕਿ ਸਾਰਸ-ਕੋਵ 2 (Sars-Cove-2) ਵਿਸ਼ੇਸ਼ ਰੂਪ ਨਾਲ ਮਨੁੱਖਾਂ ਨੂੰ ਇਨਫੈਕਟਿਡ ਕਰਨ ਲਈ ਅਨੁਕੂਲਿਤ ਵਾਇਰਸ ਹੈ।ਇਸ ਨਾਲ ਇਸ ਗੱਲ ਨੂੰ ਲੈਕੇ ਸਵਾਲ ਖੜ੍ਹੇ ਹੋ ਗਏ ਹਨ ਕੀ ਇਹ ਕੁਦਰਤ ਤੋਂ ਪੈਦਾ ਹੋਇਆ ਹੈ ਜਾਂ ਫਿਰ ਇਸ ਦੀ ਉਤਪੱਤੀ ਕਿਤੋਂ ਹੋਰ ਹੋਈ ਹੈ। ਭਾਰਤ ਦੇ 2 ਟ੍ਰੇਨਰਾਂ (ਸਾਕਸ਼ੀ ਪਿਪਲਾਨੀ ਅਤੇ ਪੁਨੀਤ ਸਿੰਘ) ਸਮੇਤ 4 ਖੋਜ ਕਰਤਾਵਾਂ ਦੀ ਇਕ ਟੀਮ ਨੇ ਮਨੁੱਖਾਂ ਅਤੇ ਪੈਂਗੋਲਿਨ ਸਮੇਤ ਕਈ ਜਾਨਵਰਾਂ 'ਤੇ ਕੋਵਿਡ-19 ਵਾਇਰਸ ਦੇ ਸਪਾਈਕ ਪ੍ਰੋਟੀਨ ਦੇ ਸੰਬੰਧ ਦਾ ਪਰੀਖਣ ਕੀਤਾ।

ਸ਼ੋਧ ਵਿਚ ਪਤਾ ਚੱਲਿਆ ਕਿ ਵਿਸ਼ੇਸ਼ ਤੌਰ 'ਤੇ ਸਾਰਸ-ਕੋਵ-2 ਸਪਾਈਕ ਪ੍ਰੋਟੀਨ ਵਿਚ ਮਨੁੱਖੀ ਏ.ਸੀ.ਈ.2 (ਸੈੱਲਾਂ ਦਾ ਇਕ ਰਿਸੈਪਟਰ) ਲਈ ਸਭ ਤੋਂ ਜ਼ਿਆਦਾ ਊਰਜਾ ਮੌਜੂਦ ਹੈ ਜੋ ਚਮਗਾਦੜ ਸਮੇਤ ਹੋਰ ਸਾਰੀਆਂ ਪਰੀਖਣ ਪ੍ਰਜਾਤੀਆਂ ਨਾਲੋਂ ਜ਼ਿਆਦਾ ਹਨ। ਹੁਣ ਤੱਕ ਚਮਗਾਦੜਾਂ ਨੂੰ ਇਸ ਵਾਇਰਸ ਦਾ ਕਾਰਨ ਮੰਨਿਆ ਜਾਂਦਾ ਹੈ। ਇਹ ਇਸ ਵੱਲ ਸੰਕੇਤ ਦਿੰਦਾ ਹੈ ਕਿ ਸਾਰਸ-ਕੋਵ-2 ਇਕ ਬਹੁਤ ਹੀ ਮਨੁੱਖੀ ਅਨੁਕੂਲ ਬਿਮਾਰੀ ਹੈ। ਅਧਿਐਨ ਹਾਲੇ ਤੱਕ peer review ਹੈ ਅਤੇ ਹੁਣ ਤੱਕ ਇਹ ਅਮਰਿਕਾ ਆਧਾਰਿਤ ਕਾਰਨੇਲ ਯੂਨੀਵਰਸਿਟੀ ਦੇ ਪ੍ਰੀ-ਪ੍ਰਿੰਟ ਸਰਵਰ 'ਤੇ ਉਪਲਬਧ ਹੈ। 

ਇਕ ਸੁਤੰਤਰ ਮਾਹਰ ਨੇ ਕਿਹਾ ਹੈ ਕਿ ਸ਼ੋਧ ਤਾਰੀਫ ਦੇ ਕਾਬਲ ਹੈ ਪਰ ਇਸ ਦਾ ਸਮਰਥਨ ਕਰਨ ਲਈ ਦਿੱਤੇ ਗਏ ਸਬੂਤ ਹਲਕੇ ਹਨ। ਉੱਥੇ ਚੀਨ ਲਗਾਤਾਰ ਉਸ ਅੰਤਰਰਾਸ਼ਟਰੀ ਸ਼ੋਧ ਨੂੰ ਖਾਰਿਜ ਕਰਦਾ ਰਿਹਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਵਾਇਰਸ ਦੀ ਉਤਪੱਤੀ ਵੁਹਾਨ ਇੰਸਟੀਚਿਊਟ ਆਫ ਵਾਯਰੋਲੌਜ਼ੀ ਵਿਚ ਇਕ ਹਾਈ-ਸਿਕਓਰਿਟੀ ਬਾਇਓਲੌਜ਼ੀ ਲੈਬ ਵਿਚ ਹੋਈ ਸੀ। ਇੱਥੇ ਦੱਸ ਦਈਏ ਕਿ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦਾ ਮਾਮਲਾ ਚੀਨ ਦੇ ਵੁਹਾਨ ਵਿਚ ਸਾਹਮਣੇ ਆਇਆ ਸੀ। ਭਾਵੇਂਕਿ ਚਾਰੇ ਖੋਜ ਕਰਤਾ ਵਾਇਰਸ ਦੇ ਮਨੁੱਖਾਂ ਦੇ ਅਨੁਕੂਲ ਹੋਣ ਦੀ ਦਰ ਨਾਲ ਹੈਰਾਨ ਹਨ।ਇਸ ਸ਼ੋਧ ਵਿਚ ਸ਼ਾਮਲ ਤੀਜੇ ਖੋਜ ਕਰਤਾ ਦਾ ਨਾਮ ਡੇਵਿਡ ਵਿੰਕਲਰ ਹੈ।

ਮੁੱਖ ਖੋਜ ਕਰਤਾ, ਡਾਕਟਰ ਅਤੇ ਵੈਕਸੀਨੋਲੌਜੀਸਟ ਨਿਕੋਲਾਈ ਪੇਤਰੋਵਸਕੀ ਨੇ ਕਿਹਾ,''ਆਮਤੌਰ 'ਤੇ ਵਾਇਰਸ ਆਪਣੀ ਸਧਾਰਨ ਹੋਸਟ ਪ੍ਰਜਾਤੀਆਂ ਦੇ ਸੈੱਲਾਂ ਨੂੰ ਕੱਸਕੇ ਫੜ ਲੈਂਦਾ ਹੈ ਅਤੇ ਪਹਿਲਾਂ ਤੋਂ ਇਨਫੈਕਟਿਡ ਨਾ ਹੋਈਆਂ ਪ੍ਰਜਾਤੀਆਂ 'ਤੇ ਉਸ ਦੀ ਪਕੜ ਢਿੱਲੀ ਹੁੰਦੀ ਹੈ। ਕੋਵਿਡ-19 ਦੇ ਨਾਲ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਿਸੇ ਵੀ ਹੋਰ ਪ੍ਰਜਾਤੀ ਦੀ ਤੁਲਨਾ ਵਿਚ ਮਨੁੱਖੀ ਸੈੱਲਾਂ ਨੂੰ ਕੱਸ ਕੇ ਫੜੀ ਰੱਖਦਾ ਹੈ। ਜਾਂ ਤਾਂ ਇਹ ਇਕ ਵੱਡਾ ਸੰਜੋਗ ਹੈ ਜਾਂ ਫਿਰ ਅਤੀਤ ਵਿਚ ਕੋਵਿਡ-19 ਕਿਸੇ ਵੀ ਤਰ੍ਹਾਂ ਨਾਲ ਮਨੁੱਖੀ ਸੈੱਲਾਂ ਦੇ ਅਨੁਕੂਲ ਰਿਹਾ ਹੈ।'' 


Vandana

Content Editor

Related News