ਸਾਡੀ ਸਰਕਾਰ ਕਾਰਜਕਾਲ ਪੂਰਾ ਕਰੇਗੀ : ਆਸਟ੍ਰੇਲੀਆਈ ਪ੍ਰਧਾਨ ਮੰਤਰੀ
Sunday, Oct 21, 2018 - 12:20 PM (IST)

ਸਿਡਨੀ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਐਤਵਾਰ ਨੂੰ ਕਿਹਾ ਕਿ ਸਿਡਨੀ ਉਪ ਚੋਣਾਂ 'ਚ ਵੋਟਰਾਂ ਦੀ ਸਾਹਮਣੇ ਆਈ ਨਾਰਾਜ਼ਗੀ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ, ਭਾਵੇਂ ਕਿ ਇਹ ਬਹੁਮਤ ਗੁਆ ਰਹੀ ਹੈ। ਦੇਸ਼ ਦੇ ਸੱਤਾ ਸੰਭਾਲਣ ਵਾਲੀ ਲਿਬਰਲ ਰਾਸ਼ਟਰੀ ਗਠਜੋੜ ਨੂੰ ਸੰਸਦ 'ਚ ਇਕ ਸੀਟ ਤੋਂ ਬਹੁਮਤ ਮਿਲਿਆ ਹੋਇਆ ਹੈ ਅਤੇ ਹੁਣ ਅਜਿਹਾ ਲੱਗ ਰਿਹਾ ਹੈ ਕਿ ਉਹ ਘੱਟ ਵੋਟਾਂ ਵੱਲ ਵਧ ਗਈ ਹੈ।
ਮੌਰੀਸਨ ਨੇ ਸਵੀਕਾਰ ਕੀਤਾ ਕਿ ਵੋਟਰਾਂ ਦੀ ਉਨ੍ਹਾਂ ਪ੍ਰਤੀ ਨਾਰਾਜ਼ਗੀ ਹੈ ਪਰ ਉਹ ਸਰਕਾਰ 'ਚ ਬਣੇ ਰਹਿਣਗੇ ਚਾਹੇ ਉਨ੍ਹਾਂ ਦਾ ਗਠਜੋੜ ਘੱਟ ਗਿਣਤੀ ਦੀ ਸਰਕਾਰ ਹੀ ਕਿਉਂ ਨਾ ਬਣ ਜਾਵੇ। ਮੌਰੀਸਨ ਨੇ ਕਿਹਾ,''ਆਸਟ੍ਰੇਲੀਅਨ ਲੋਕ ਆਸ ਰੱਖਦੇ ਹਨ ਕਿ ਉਨ੍ਹਾਂ ਦਾ ਗਠਜੋੜ ਆਪਣਾ ਕਾਰਜਕਾਲ ਪੂਰਾ ਕਰੇਗਾ। ਅਸੀਂ ਆਪਣਾ ਕਾਰਜਕਾਲ ਪੂਰਾ ਕਰਾਂਗੇ। ਅਸੀਂ ਆਪਣਾ ਕਾਰਜਕਾਲ ਪੂਰਾ ਕਰਨ ਲਈ ਚੁਣੇ ਗਏ ਹਾਂ ਅਤੇ ਅਸੀਂ ਅਜਿਹਾ ਹੀ ਕਰਨ ਜਾ ਰਹੇ ਹਾਂ।''