ਆਸਟ੍ਰੇਲੀਆਈ ਪੁਲਸ ਅਧਿਕਾਰੀਆਂ ਨੇ ਬਚਾਈ 10 ਹਫਤੇ ਦੇ ਮਾਸੂਮ ਦੀ ਜਾਨ

10/15/2020 6:28:09 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਪੁਲਸ ਅਧਿਕਾਰੀਆਂ ਵੱਲੋਂ ਇਕ 10 ਹਫਤੇ ਦੇ ਬੇਬੀ ਬੁਆਏ ਨੂੰ ਬਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਬੱਚੇ ਦਾ ਸਾਹ ਰੁੱਕ ਗਿਆ ਸੀ। ਕੁਈਨਜ਼ਲੈਂਡ ਦੇ ਪੁਲਸ ਅਧਿਕਾਰੀਆਂ ਨੇ ਸਮਝਦਾਰੀ ਦਿਖਾਈ ਅਤੇ ਬੱਚੇ ਨੂੰ ਸਾਹ ਰੋਕਣ ਤੋਂ ਬਾਅਦ ਮੁੜ ਜਿਉਂਦਾ ਕੀਤਾ।

PunjabKesari

ਬੱਚੇ ਦੀ ਮਾਂ, ਜੋ ਕਿ ਰੌਕੈਮਪਟਨ ਦੇ ਦੱਖਣ ਵਿਚ ਗ੍ਰੇਸਮੇਅਰ ਵਿਚ ਰਹਿੰਦੀ ਹੈ, 2 ਸਤੰਬਰ ਨੂੰ ਸ਼ਾਮ 4 ਵਜੇ ਦੇ ਕਰੀਬ ਆਪਣੇ ਬੇਟੇ ਦੇ ਸਾਹ ਲੈਣਾ ਬੰਦ ਕਰਨ ਦੇ ਬਾਅਦ ਸਥਾਨਕ ਪੁਲਸ ਸਟੇਸ਼ਨ ਦੇ ਕਾਊਂਟਰ 'ਤੇ ਪਹੁੰਚੀ। ਤਿੰਨ ਪੁਲਸ ਅਧਿਕਾਰੀਆਂ ਨੇ ਤੁਰੰਤ ਲਿਊਕਸ ਨਾਂ ਦੇ ਬੇਬੀ ਬੁਆਏ 'ਤੇ ਸਿਰਫ ਦੋ ਉਂਗਲਾਂ ਦੇ ਵਰਤੋਂ ਕਰਕੇ ਸੀ.ਪੀ.ਆਰ. ਦੇਣੀ ਸ਼ੁਰੂ ਕੀਤੀ ਪਰ ਬੱਚਾ ਤੁਰੰਤ ਜ਼ਿੰਦਗੀ ਦੇ ਕੋਈ ਸੰਕੇਤ ਨਹੀਂ ਪ੍ਰਦਰਸ਼ਿਤ ਕਰ ਰਿਹਾ ਸੀ। ਸਾਹ ਨਾ ਲੈਣ ਕਾਰਨ ਬੱਚੇ ਦਾ ਚਿਹਰਾ ਆਪਣਾ ਰੰਗ ਗੁਆ ਚੁੱਕਾ ਸੀ।

PunjabKesari

ਪੁਲਸ ਦੁਆਰਾ ਜਾਰੀ ਕੀਤੇ ਗਏ ਵੀਡੀਓ ਅਤੇ ਤਸਵੀਰਾਂ ਵਿਚ, ਅਧਿਕਾਰੀ ਲਗਭਗ ਤਿੰਨ ਮਿੰਟ ਦੀ ਮਿਆਦ ਵਿਚ ਸ਼ਾਂਤ ਢੰਗ ਨਾਲ ਬੇਬੀ ਬੁਆਏ ਦੀ ਛਾਤੀ ਨੂੰ ਦਬਾਉਂਦੇ ਹੋਏ ਦਿਖਾਈ ਦੇ ਰਹੇ ਹਨ। ਥੋੜ੍ਹੀ ਦੇਰ ਬਾਅਦ ਰਿਕਵਰੀ ਦੀ ਸਥਿਤੀ ਵਿਚ ਆਉਂਦਾ ਹੈ ਉਹ ਰੋਣ ਦੀ ਕੋਸ਼ਿਸ਼ ਕਰਦਾ ਹੈ। ਮੁੜ ਹੋਸ਼ ਵਿਚ ਆਉਣ ਅਤੇ ਦੁਬਾਰਾ ਸਾਹ ਲੈਣਾ ਸ਼ੁਰੂ ਕਰਨ ਤੋਂ ਬਾਅਦ, ਬੇਬੀ ਬੁਆਏ ਦਾ ਚਿਹਰਾ ਆਪਣੇ ਸਧਾਰਣ ਰੰਗ ਵਿਚ ਵਾਪਸ ਆ ਜਾਂਦਾ ਹੈ। ਜਦੋਂ ਤੱਕ ਕੁਈਨਜ਼ਲੈਂਡ ਐਂਬੂਲੈਂਸ ਪੈਰਾਮੇਡਿਕਸ ਨਹੀਂ ਆਈ ਅਤੇ ਉਸ ਨੂੰ ਰੌਕੈਮਪਟਨ ਬੇਸ ਹਸਪਤਾਲ ਲੈ ਨਹੀਂ ਗਈ, ਉਦੋਂ ਤੱਕ ਪੁਲਸ ਅਧਿਕਾਰੀ ਬੇਬੀ ਬੁਆਏ ਦੀ ਦੇਖਭਾਲ ਕਰਦੇ ਰਹੇ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਚੋਣਾਂ : ਅਰਡਰਨ ਅਤੇ ਕੋਲਿੰਸ ਆਹਮੋ-ਸਾਹਮਣੇ

ਬਾਅਦ ਵਿਚ ਉਸ ਨੂੰ ਵਿਸ਼ੇਸ਼ ਇਲਾਜ ਲਈ ਕੁਈਨਜ਼ਲੈਂਡ ਚਿਲਡਰਨਜ਼ ਹਸਪਤਾਲ ਲਿਜਾਇਆ ਗਿਆ ਅਤੇ ਹਾਈਪੋਥਾਇਰਾਇਡਿਜਮ ਦਾ ਇਲਾਜ ਕੀਤਾ ਗਿਆ, ਇਕ ਅਜਿਹੀ ਸਥਿਤੀ ਜਿਸ ਵਿਚ ਥਾਈਰਾਇਡ ਗ੍ਰੰਥੀ ਲੋੜੀਂਦਾ ਹਾਰਮੋਨ ਨਹੀਂ ਪੈਦਾ ਕਰਦੀ।ਇਲਾਜ ਦੇ ਬਾਅਦ ਲਿਊਕਸ ਗ੍ਰੇਸਮੀਰ ਵਿਚ ਆਪਣੇ ਮਾਤਾ-ਪਿਤਾ ਨਾਲ ਘਰ ਜਾ ਚੁੱਕਾ ਹੈ ਅਤੇ ਉਹ ਚੰਗਾ ਮਹਿਸੂਸ ਕਰ ਰਿਹਾ ਹੈ।


Vandana

Content Editor

Related News