ਆਸਟ੍ਰੇਲੀਅਨ ਪੁਲਸ ਕਾਰਨ ਗੁਰਦੁਆਰਾ ਗਲੇਨਵੁੱਡ ਸਾਹਿਬ ਦੇ ਬਾਹਰ ਦੋ ਗੁੱਟਾਂ ਵਿਚਾਲੇ ਟਕਰਾਅ ਟਲਿਆ

Monday, Feb 15, 2021 - 04:37 PM (IST)

ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਵਿਚ ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਸਥਿਤੀ ਉਦੋਂ ਤਨਾਅ ਪੂਰਨ ਬਣ ਗਈ ਜਦੋਂ ਕੁਝ ਸ਼ਰਾਰਤੀ ਅਨਸਰ ਗੁਰਦੁਆਰਾ ਸਾਹਿਬ ਵਿਖੇ ਵਿਦਰੋਹ ਕਰਨ ਦੀ ਮੰਸ਼ਾਂ ਨਾਲ ਆ ਰਹੇ ਸਨ। ਜਾਣਕਾਰੀ ਮੁਤਾਬਕ ਪੈਰਾਮੈਟਾ ਦੇ ਇਲਾਕੇ ਤੋਂ ਕੁਝ ਵਿਅਕਤੀ ਕਾਰਾਂ ਦੇ ਕਾਫ਼ਲੇ ਨਾਲ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਗੁਰਦੁਆਰਾ ਗਲੇਨਵੁੱਡ ਸਾਹਿਬ ਵੱਲ ਕੂਚ ਕਰ ਰਹੇ ਸਨ।

PunjabKesari

ਉਹਨਾਂ ਦਾ ਮਨਸੂਬਾ ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਜਾਣ ਦਾ ਸੀ ਪਰ ਪੁਲਸ ਦੀ ਮੁਸਤੈਦੀ ਨੇ ਇਹਨਾਂ ਨੂੰ ਇੰਝ ਨਹੀਂ ਕਰਨ ਦਿੱਤਾ ਅਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਨੂੰ ਜਾਂਦੇ ਸਨੀ ਹਾਲਟ ਰੋਡ ਉੱਤੇ ਰੋਕ ਦਿੱਤਾ। ਜਦੋਂ ਸਿੱਖ ਸੰਗਤਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਸਿੱਖ ਸੰਗਤ ਭਾਰੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈ ਪਰ ਪੁਲਸ ਨੇ ਦੋਨਾਂ ਧਿਰਾਂ ਨੂੰ ਕਿਸੇ ਵੱਡੀ ਘਟਨਾ ਵੱਲ ਜਾਣ ਤੋਂ ਰੋਕਿਆ। ਮੰਨਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਲੋਕ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਕ ਸਨ ਅਤੇ ਉਹ ਕਿਸਾਨ ਸਮਰਥਕਾਂ ਦੇ ਵਿਰੋਧ ਵਿੱਚ ਇਕੱਤਰਤ ਹੋਏ ਸਨ।

PunjabKesari

ਗੁਰੂ ਘਰ ਵਿੱਚ ਵਿਰੋਧ ਕਰਨ ਆਉਣਾ ਮੰਦਭਾਗਾ : ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ
ਸਿੱਖ ਆਸਟ੍ਰੇਲੀਅਨ ਐਸੋਸੀਏਸ਼ਨ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਅਤੇ ਮੰਦਭਾਗਾ ਕਿਹਾ ਹੈ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਲਿਮਟਿਡ (ਏ.ਐਸ.ਏ.) ਐਨਐਸਡਬਲਊ ਪੁਲਸ ਨੂੰ ਉਨ੍ਹਾਂ ਦੇ ਤੁਰੰਤ ਅਤੇ ਕੁਸ਼ਲ ਜਵਾਬ ਲਈ ਧੰਨਵਾਦ ਕੀਤਾ।ਜਿਸ ਤੋਂ ਬਿਨਾਂ ਇਹ ਸਥਿਤੀ ਇਕ ਬਦਸੂਰਤ ਘਟਨਾ ਵਿਚ ਬਦਲ ਸਕਦੀ ਸੀ। ਬਦਲੇ ਦੀ ਭਾਵਨਾ ਵਿਚ ਅਜਿਹੇ ਲੋਕ ਸਧਾਰਣ ਸ਼ਾਂਤੀਪੂਰਵਕ ਭਾਰਤੀ ਪ੍ਰਵਾਸੀਆਂ ਦੇ ਅਕਸ ਨੂੰ ਢਾਹ ਲਗਾ ਰਹੇ ਹਨ।ਆਸਟ੍ਰੇਲੀਆ ਵਿਚ ਏਐਸਏ ਨੂੰ ਉਨ੍ਹਾਂ ਦੁਖਦਾਈ ਘਟਨਾਵਾਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ।

PunjabKesari

ਅਜਿਹੀਆਂ ਹਿੰਸਕ ਅਤੇ ਫੁੱਟ ਪਾਉਣ ਵਾਲੀਆਂ ਘਟਨਾਵਾਂ ਇੱਥੇ ਭਾਰਤੀ ਪ੍ਰਵਾਸੀ ਨੂੰ ਸ਼ਰਮਿੰਦਾ ਕਰ ਸਕਦੀਆਂ ਹਨ ਕਿਉਂਕਿ ਇਹ ਸ਼ਾਂਤੀਪੂਰਨ ਅਤੇ ਉਦਾਰਵਾਦੀ ਲੋਕਤੰਤਰ ਦੀਆਂ ਆਸਟ੍ਰੇਲੀਆਈ ਕਦਰਾਂ ਕੀਮਤਾਂ ਦੇ ਵਿਰੁੱਧ ਹਨ। ਸਿੱਖ ਐਸੋਸੀਏਸ਼ਨ ਵੱਲੋਂ ਇਹਨਾਂ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਇਹੋ ਜਿਹੇ ਲੋਕਾਂ ਨੂੰ ਸਮਾਂ ਰਹਿੰਦੇ ਨੱਥ ਪਾਈ ਜਾਵੇ।

ਪੜ੍ਹੋ ਇਹ ਅਹਿਮ ਖਬਰ- ਕਿਸਾਨਾਂ ਦਾ ਸਮਰਥਨ ਕਰਨ ਵਾਲੀ ਮੀਨਾ ਹੈਰਿਸ ਨੂੰ ਵ੍ਹਾਈਟ ਹਾਊਸ ਦੇ ਵਕੀਲਾਂ ਨੇ ਕੀਤੀ ਤਾਕੀਦ 

ਹਿੰਦੂ ਧਰਮ ਦੇ ਲੋਕਾਂ ਨੇ ਵੀ ਕੀਤੀ ਇਸ ਘਟਨਾ ਦੀ ਨਿਖੇਧੀ 
ਗੁਰਦੁਆਰਾ ਸਾਹਿਬ ਵਿਖੇ ਵਿਰੋਧ ਕਰਨ ਦੀ ਮੰਸ਼ਾ ਨਾਲ ਜਾਣ ਵਾਲੇ ਸ਼ਰਾਰਤੀ ਅਨਸਰਾਂ ਦੀ ਹਿੰਦੂ ਭਾਈਚਾਰੇ ਨਾਲ ਸੰਬੰਧਤ ਲੋਕਾਂ ਨੇ ਵੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਹੋ ਜਿਹੇ ਲੋਕ ਭਾਰਤੀ ਭਾਈਚਾਰੇ ਦਾ ਵਿਦੇਸ਼ਾਂ ਵਿੱਚ ਘਾਣ ਕਰ ਰਹੇ ਹਨ ਅਤੇ ਸਿੱਖ ਹਿੰਦੂ ਭਾਈਚਾਰੇ ਦੇ ਵੈਰੀ ਹਨ ਜੋ ਕਿ ਨਾ ਸਹਿਨਯੋਗ ਹੈ।


Vandana

Content Editor

Related News