ਆਸਟ੍ਰੇਲੀਆਈ ਪੁਲਸ ਦੀ ਮਦਦ ਨਾਲ ਫਿਲੀਪੀਨਜ਼ ''ਚ ਬਚਾਏ ਗਏ ਬਾਲ ਸ਼ੋਸ਼ਣ ''ਚ ਫਸੇ ਬੱਚੇ
Thursday, Feb 11, 2021 - 06:08 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਾਅਦ ਬੱਚਿਆਂ ਦੇ ਇਕ ਸਮੂਹ ਨੂੰ ਫਿਲੀਪੀਨਜ਼ ਵਿਚ ਬਦਸਲੂਕੀ ਕਰਨ ਵਾਲੇ ਗੈਂਗ ਤੋਂ ਬਚਾਇਆ ਗਿਆ ਹੈ। ਪਿਛਲੇ ਹਫਤੇ ਆਸਟ੍ਰੇਲੀਅਨ ਫੈਡਰਲ ਪੁਲਿਸ (AFP) ਵੱਲੋਂ ਫਿਲੀਪੀਨਜ਼ ਇੰਟਰਨੈੱਟ ਕ੍ਰਾਈਮਜ਼ ਅਗੇਨਸਟ ਚਿਲਡਰਨ ਸੈਂਟਰ (PICACC) ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ 2 ਸਾਲ ਤੋਂ 16 ਸਾਲ ਦੀ ਉਮਰ ਦੇ ਨੌਂ ਬੱਚਿਆਂ ਨੂੰ ਬਚਾਇਆ ਗਿਆ ਸੀ।ਬੱਚਿਆਂ ਨੂੰ ਕਥਿਤ ਤੌਰ 'ਤੇ ਮਨੀਲਾ ਦੇ ਉੱਤਰ ਵਿਚ ਐਂਜਲਸ ਸਿਟੀ ਵਿਚ ਰੱਖਿਆ ਗਿਆ ਸੀ ਅਤੇ ਬੱਚਿਆਂ ਨਾਲ ਬਦਸਲੂਕੀ ਵਾਲੀ ਸਮੱਗਰੀ ਤਿਆਰ ਕਰਨ ਲਈ ਵਰਤੋਂ ਕੀਤੀ ਜਾ ਰਹੀ ਸੀ, ਜਿਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਸੀ।
ਫਿਲੀਪੀਨਜ਼ ਵਿਚ ਇਕ 42 ਸਾਲਾ ਬੀਬੀ ਨੂੰ ਆਨਲਾਈਨ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮਗੱਰੀ ਉਪਲਬਧ ਕਰਾਉਣ ਵਾਲੀ ਕਥਿਤ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। 2019 ਵਿਚ ਇੱਕ ਵਿਕਟੋਰੀਅਨ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਸੀ, ਜੋ ਕਥਿਤ ਤੌਰ 'ਤੇ ਇਸ ਸਮੱਗਰੀ ਲਈ ਭੁਗਤਾਨ ਕਰ ਰਿਹਾ ਸੀ, ਨੇ ਆਖਰਕਾਰ ਇਹਨਾਂ ਬੱਚਿਆਂ ਦੀ ਖੋਜ ਵਿਚ ਮਦਦ ਕੀਤੀ। ਮੈਲਬੌਰਨ ਦੀ ਰਹਿਣ ਵਾਲੇ 61 ਸਾਲਾ ਸ਼ਖਸ 'ਤੇ ਨਵੰਬਰ 2019 ਵਿਚ ਆਸਟ੍ਰੇਲੀਆ ਤੋਂ ਬਾਹਰ ਜਿਨਸੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਇਕ ਬੱਚੇ ਨੂੰ ਖਰੀਦਣ ਦਾ ਦੋਸ਼ ਲਗਾਇਆ ਗਿਆ ਸੀ। ਏ.ਐਫ.ਪੀ. ਨੇ ਇਹ ਜਾਣਕਾਰੀ ਪੀ.ਆਈ.ਸੀ.ਏ.ਸੀ. ਨੂੰ ਭੇਜੀ, ਜਿਸ ਨੇ ਫਿਲੀਪੀਨਜ਼ ਨੈਸ਼ਨਲ ਪੁਲਸ ਨੂੰ ਸੂਚਿਤ ਕੀਤਾ ਅਤੇ ਫਿਰ ਉਹਨਾਂ ਨੇ ਛਾਪਾ ਮਾਰਿਆ।
ਪੜ੍ਹੋ ਇਹ ਅਹਿਮ ਖ਼ਬਰ- ਐਮਨੈਸਟੀ ਇੰਟਰਨੈਸ਼ਨਲ ਨੇ ਕਿਸਾਨਾਂ ਦੀ ਹਮਾਇਤ 'ਚ ਚੁੱਕੀ ਆਵਾਜ਼
ਏ.ਐਫ.ਪੀ. ਦੇ ਜਾਸੂਸ ਸੁਪਰਡੈਂਟ ਜੈੱਨ ਕਰਾਸਲਿੰਗ ਨੇ ਕਿਹਾ ਕਿ ਉਹਨਾਂ ਨੇ ਬੱਚਿਆਂ ਨੂੰ ਇਨ੍ਹਾਂ ਜੁਰਮਾਂ ਤੋਂ ਬਚਾਉਣ ਲਈ ਵਿਸ਼ਵ ਭਰ ਦੇ ਭਾਈਵਾਲਾਂ ਨਾਲ ਮਿਲ ਕੇ ਕੰਮ ਕੀਤਾ। ਜਾਸੂਸਾਂ ਦੇ ਸੁਪਰਡੈਂਟ ਕਰਾਸਲਿੰਗ ਨੇ ਕਿਹਾ ਕਿ ਭਾਵੇਂ ਬੱਚੇ ਆਸਟ੍ਰੇਲੀਆ ਵਿਚ ਹੋਣ ਜਾਂ ਵਿਦੇਸ਼ਾਂ ਵਿਚ, ਸਾਡੀਆਂ ਟੀਮਾਂ ਕਦੇ ਹਾਰ ਨਹੀਂ ਮੰਨਦੀਆਂ। ਫਿਲੀਪੀਨਜ਼ ਵਿਚ ਏ.ਐੱਫ.ਪੀ., ਫਿਲੀਪੀਨਜ਼ ਦੇ ਬੀਬੀਆਂ ਅਤੇ ਬੱਚਿਆਂ ਦੇ ਬਚਾਅ ਕੇਂਦਰ ਦੀ ਰਾਸ਼ਟਰੀ ਪੁਲਸ ਮੁਖੀ, ਬ੍ਰਿਗੇਡੀਅਰ ਜਨਰਲ ਅਲੇਸੈਂਡਰੋ ਅਬੇਲਾ ਨੇ ਕਿਹਾ,“ਇਹ ਜਾਂਚ ਆਸਟ੍ਰੇਲੀਆਈ ਸੰਘੀ ਪੁਲਸ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ। ਇਹ ਫਿਲਪੀਨਜ਼ ਅਤੇ ਵਿਦੇਸ਼ਾਂ ਵਿਚ ਬੱਚਿਆਂ ਦੀ ਸੁਰੱਖਿਆ ਅਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਉਣ ਵਿਚ ਸਾਡੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।