ਆਸਟਰੇਲੀਆਈ PM ਨੇ ਅਲੈਕਸੀ ਨਵਲਨੀ ਦੀ ਮੌਤ ਲਈ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਠਹਿਰਾਇਆ ਜ਼ਿੰਮੇਵਾਰ

Saturday, Feb 17, 2024 - 03:05 PM (IST)

ਸਿਡਨੀ- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਰੂਸੀ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਦੀ ਮੌਤ ਲਈ ਵਲਾਦੀਮੀਰ ਪੁਤਿਨ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਵਿਸ਼ਵ ਭਰ ਦੀਆਂ ਪੱਛਮੀ ਸਰਕਾਰਾਂ ਵਿੱਚ ਸ਼ਾਮਲ ਹੋ ਗਏ ਹਨ। ਇੱਥੇ ਦੱਸ ਦੇਈਏ ਕਿ ਰੂਸ ਦੀ ਫੈਡਰਲ ਜੇਲ੍ਹ ਸੇਵਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁੱਕਰਵਾਰ ਨੂੰ ਸੈਰ ਕਰਨ ਤੋਂ ਬਾਅਦ ਨਵਲਨੀ ਨੂੰ ਸਿਹਤ ਸਬੰਧੀ ਸਮੱਸਿਆ ਮਹਿਸੂਸ ਹੋਈ ਅਤੇ ਉਹ ਬੇਹੋਸ਼ ਹੋ ਗਿਆ। ਇਸ ਮਗਰੋਂ ਇੱਕ ਐਂਬੂਲੈਂਸ ਨਵਲਨੀ ਦੀ ਮਦਦ ਲਈ ਪਹੁੰਚੀ, ਪਰ ਉਸਦੀ ਮੌਤ ਹੋ ਗਈ। ਨਵਲਨੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਭ ਤੋਂ ਮਜ਼ਬੂਤ ਘਰੇਲੂ ਵਿਰੋਧੀ ਸੀ।

ਇਹ ਵੀ ਪੜ੍ਹੋ: ਨਿਊਜਰਸੀ 'ਚ ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਬੇਘਰ ਹੋਏ ਦਰਜਨਾਂ ਲੋਕਾਂ 'ਚ Indians ਵੀ ਸ਼ਾਮਲ

PunjabKesari

ਅਲਬਾਨੀਜ਼ ਨੇ ਸ਼ਨੀਵਾਰ ਨੂੰ ਨਿਊਕੈਸਲ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਆਸਟ੍ਰੇਲੀਆ ਇਸ ਖ਼ਬਰ ਤੋਂ ਹੈਰਾਨ ਅਤੇ ਦੁਖੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜੇਲ੍ਹ ਵਿੱਚ ਹੋਈ ਇਸ ਮੌਤ ਲਈ ਵਲਾਦੀਮੀਰ ਪੁਤਿਨ ਅਤੇ ਰੂਸੀ ਸ਼ਾਸਨ ਨੂੰ ਜ਼ਿੰਮੇਵਾਰ ਮੰਨਦੇ ਹਾਂ। ਵਲਾਦੀਮੀਰ ਪੁਤਿਨ ਇੱਕ ਤਾਨਾਸ਼ਾਹ ਹੈ। ਸਰਕਾਰ ਨੂੰ ਵਲਾਦੀਮੀਰ ਪੁਤਿਨ ਵਰਗੇ ਤਾਨਾਸ਼ਾਹੀ ਦੇ ਵਿਵਹਾਰ 'ਤੇ ਰੋਕ ਲਗਾਉਣ ਦੀ ਜ਼ਰੂਰਤ ਹੈ। ਸਾਡੇ ਵਿਚਾਰ ਉਸ ਦੇ ਪਰਿਵਾਰ ਅਤੇ ਰੂਸ ਦੇ ਲੋਕਾਂ ਨਾਲ ਹਨ।

ਇਹ ਵੀ ਪੜ੍ਹੋ: 30 ਸਾਲ ਪਹਿਲਾਂ ਕੀਤਾ ਸੀ 2 ਬੱਚਿਆਂ ਦੀ ਮਾਂ ਦਾ ਕਤਲ, ਵਾਲਾਂ ਦੇ ਗੁੱਛੇ ਨੇ ਕਸੂਤਾ ਫਸਾਇਆ ਭਾਰਤੀ ਵਿਅਕਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News