ਸਕੂਲਾਂ ''ਚ ਕਿਰਪਾਨ ''ਤੇ ਪਾਬੰਦੀ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਆਸਟ੍ਰੇਲੀਅਨ ਮੰਤਰੀਆਂ ਨਾਲ ਗੱਲ-ਬਾਤ ਜਾਰੀ

Thursday, May 20, 2021 - 07:06 PM (IST)

ਸਕੂਲਾਂ ''ਚ ਕਿਰਪਾਨ ''ਤੇ ਪਾਬੰਦੀ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਆਸਟ੍ਰੇਲੀਅਨ ਮੰਤਰੀਆਂ ਨਾਲ ਗੱਲ-ਬਾਤ ਜਾਰੀ

ਸਿਡਨੀ (ਸਨੀ ਚਾਂਦਪੁਰੀ/ਮਨਦੀਪ ਸੈਣੀ): ਸਿਡਨੀ ਦੇ ਸਕੂਲਾਂ ਵਿੱਚ ਕਿਰਪਾਨ 'ਤੇ ਲੱਗੀ ਪਾਬੰਦੀ ਨੂੰ ਲੈ ਕੇ ਸਮੂਹ ਸਿੱਖ ਭਾਈਚਾਰੇ ਦੇ ਨੁਮਾਇੰਦੇ ਆਸਟ੍ਰੇਲੀਅਨ ਸਰਕਾਰ ਦੇ ਮੰਤਰੀਆਂ ਨਾਲ ਗੱਲ-ਬਾਤ ਕਰ ਰਹੇ ਹਨ। ਇਸ ਦੀ ਜਾਣਕਾਰੀ 'ਜਗਬਾਣੀ ਦੇ' ਪੱਤਰਕਾਰ ਨੂੰ  ਫ਼ੋਨ 'ਤੇ ਅਮਨਦੀਪ ਸਿੰਘ ਸਿੱਧੂ ਨੇ ਦਿੱਤੀ। ਉਹਨਾਂ ਗੱਲ-ਬਾਤ ਰਾਹੀਂ ਦੱਸਿਆ ਕਿ ਇਹ ਅਸਥਾਈ ਪਾਬੰਦੀ ਹੈ। ਸਰਕਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦੀ ਹੈ ਅਤੇ ਸਿੱਖ ਧਰਮ ਵਿੱਚ ਕਿਰਪਾਨ ਦੀ ਮਹੱਤਤਾ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਹ ਕਿਰਪਾਨ ਸਿੱਖ ਧਰਮ ਵਿੱਚ ਵਿਸ਼ਵਾਸ ਕਰਨ ਵਾਲ਼ਿਆਂ ਨੂੰ ਨਿਮਰਤਾ ਅਤੇ ਨੈਤਿਕਤਾ ਪ੍ਰਦਾਨ ਕਰਦੀ ਹੈ ਜੋ ਕਿ ਸਿੱਖ ਧਰਮ ਦੇ ਲੋਕਾਂ ਲਈ ਮਹੱਤਵ ਰੱਖਦੀ ਹੈ।

ਸਕੂਲਾਂ ਵਿੱਚ ਕਿਰਪਾਨ 'ਤੇ ਪਾਬੰਦੀ ਦਾ ਕੀ ਹੈ ਮਾਮਲਾ :
ਸਕੂਲ ਵਿੱਚ ਕਿਰਪਾਨ ਉੱਤੇ ਪਾਬੰਦੀ ਪਿਛਲੇ ਦਿਨੀਂ ਹੋਈ ਘਟਨਾ ਤੋਂ ਬਾਅਦ ਲਗਾਈ ਗਈ ਸੀ। 6 ਮਈ ਨੂੰ ਸਿਡਨੀ ਦੇ ਇੱਕ ਸਬਰਬ ਗਲੈਨਵੁੱਡ ਵਿੱਚ ਜਿਸ ਨੂੰ ਕਿ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਦੇ ਹਾਈ ਸਕੂਲ ਵਿਖੇ ਇਕ ਅੰਮਿ੍ਤਧਾਰੀ 9ਵੀਂ 'ਚ ਪੜ੍ਹਦੇ ਬੱਚੇ ਨੇ ਦੂਸਰੇ ਵਿਦਿਆਰਥੀ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਕਿ ਬੱਚਾ ਜ਼ਖਮੀ ਹੋ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਦੂਜੇ ਵਿਦਿਆਰਥੀਆਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਭੇਦ ਭਾਵ ਕਰ ਕੇ ਸਿੱਖ ਬੱਚੇ ਨੇ ਇਹ ਕਦਮ ਚੁੱਕਿਆ।  

ਦੱਸਣਯੋਗ ਹੈ ਕਿ ਦਸਤਾਰਧਾਰੀ ਬੱਚੇ ਨੂੰ ਦਸਤਾਰ ਤੇ ਦਾੜ੍ਹੀ 'ਤੇ ਨਸਲੀ ਟਿੱਪਣੀਆਂ ਦਾ ਸ਼ਿਕਾਰ ਵੀ ਹੋਣਾ ਪਿਆ।ਜ਼ਖ਼ਮੀ ਵਿਦਿਆਰਥੀ ਖ਼ਤਰੇ ਤੋਂ ਬਾਹਰ ਹੈ। ਸੂਬੇ ਦੀ ਸਿੱਖਿਆ ਮੰਤਰੀ ਸਾਰਾ ਮਿਸ਼ੈਲ ਨੇ ਕਿਹਾ ਕਿ ਇਹ ਸਖ਼ਤ ਕਦਮ ਉਨ੍ਹਾਂ ਨੂੰ ਤਦ ਚੁੱਕਣਾ ਪਿਆ ਤਾਂ ਜੋ ਦੁਬਾਰਾ ਅਜਿਹੀਆਂ ਘਟਨਾਵਾਂ ਨਾ ਹੋਣ। ਦੂਸਰੇ ਪਾਸੇ ਪੰਜਾਬੀ ਭਾਈਚਾਰੇ ਵਿਚ ਇਸ ਪਾਬੰਦੀ ਨੂੰ ਲੈ ਕੇ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਹਾਈ ਕਮਿਸ਼ਨ ਦੀ ਕੈਨੇਡਾ ਨੂੰ ਅਪੀਲ, 'ਸ਼ਾਹਮੁਖੀ' ਨੂੰ ਮਰਦਮਸ਼ੁਮਾਰੀ 'ਚ ਕਰੇ ਸ਼ਾਮਲ

ਸਿੱਖ ਭਾਈਚਾਰੇ ਦੇ ਨੁਮਾਂਇੰਦਿਆ ਅਤੇ ਸਰਕਾਰ ਦੇ ਮੰਤਰੀਆਂ ਵਿੱਚ ਲਗਾਤਾਰ ਹੋ ਰਹੀਆਂ ਹਨ ਮੀਟਿੰਗਾਂ
ਸਕੂਲਾਂ ਵਿੱਚ ਕਿਰਪਾਨ ਦੀ ਪਾਬੰਦੀ ਨੂੰ ਲੈ ਕੇ ਸਰਕਾਰ ਦੇ ਮੰਤਰੀਆਂ ਅਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਵਿੱਚ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ। ਬੀਤੀ ਸ਼ਾਮ ਨੂੰ ਹੋਈ ਇੱਕ ਆਨਲਾਈਨ ਮੀਟਿੰਗ ਵਿੱਚ ਸਾਰਾ ਮਿਸ਼ੇਲ (ਸਿੱਖਿਆ ਮੰਤਰੀ), ਜੈਫ ਲੀ (ਬਹੁਸਭਿਆਚਾਰਕ ਮੰਤਰੀ), ਗੁਰਮੇਸ਼ ਸਿੰਘ (ਐਮ ਐਲ ਏ ਕੌਫਸ ਹਾਰਬਰ), ਮਾਰਕ ਟੇਲਰ (ਐਮ ਐਲ ਏ ਸੈਵਨ ਹਿੱਲ),ਕੇਵਿਨ ਕੌਲੋਨੀ (ਐਮ ਐਲ ਏ ਰਿਵਰਸਟਨ) ਅਤੇ 30 ਤੋਂ ਵੱਧ ਕਮਿਉਨਿਟੀ ਲੀਡਰਾਂ ਅਤੇ ਅਧਿਕਾਰੀਆਂ ਨੇ ਮੌਜੂਦਾ ਮੁੱਦੇ 'ਤੇ ਮੀਟਿੰਗ ਕੀਤੀ। ਇਹ ਮੀਟਿੰਗ ਲੱਗਭੱਗ ਇੱਕ ਘੰਟੀ ਚੱਲੀ। ਸੂਬਾ ਸਰਕਾਰ ਨੇ ਇੱਕ ਯੋਜਨਾ ਤਿਆਰ ਕਰਨ ਲਈ ਸਿੱਖ ਕੌਮ ਨਾਲ ਇੱਕ ਵਿਸਥਾਰਤ ਪੜਤਾਲ ਅਤੇ ਨਿਰੰਤਰ ਸਲਾਹ ਮਸ਼ਵਰੇ ਦਾ ਭਰੋਸਾ ਦਿੱਤਾ ਹੈ ਜੋ ਭਾਈਚਾਰੇ ਦੀ ਸੁਰੱਖਿਆ ਅਤੇ ਸਿੱਖ ਧਰਮ ਦੇ ਮਾਣ ਨੂੰ ਯਕੀਨੀ ਬਣਾਏਗੀ।

ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਬਾਡੀ ਬਿਲਡਿੰਗ ਮੁਕਾਬਲਿਆਂ 'ਚ ਪੰਜਾਬੀ ਨੌਜਵਾਨ ਸੰਦੀਪ ਕੁਮਾਰ ਨੇ ਗੱਡੇ ਜਿੱਤ ਦੇ ਝੰਡੇ

ਸਮੂਹ ਸਿੱਖ ਜਥੇਬੰਦੀਆਂ ਇੱਕ ਮੰਚ 'ਤੇ ਕਰ ਰਹੀਆਂ ਨੇ ਯਤਨ : 
ਇਸ ਮੁੱਦੇ ਨੂੰ ਲੈ ਕੇ ਆਸਟ੍ਰੇਲੀਆ ਦੀਆਂ ਸਮੂਹ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਅਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਇੱਕ ਮੰਚ 'ਤੇ ਇਕੱਠੇ ਹੋ ਕੇ ਸਾਰਥਕ ਯਤਨ ਕਰ ਰਹੇ ਹਨ ਅਤੇ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਹੋਰ ਧਰਮਾਂ ਦੇ ਲੋਕ ਵੀ ਸਿੱਖ ਭਾਈਚਾਰੇ ਦੇ ਲੋਕਾਂ ਦੀ ਹਮਾਇਤ ਵਿੱਚ ਉੱਤਰ ਆਏ ਹਨ।


author

Vandana

Content Editor

Related News