ਬਹੁਤ ਸਾਰੇ ਅਮੀਰ ਆਸਟ੍ਰੇਲੀਅਨ ਨਹੀਂ ਭਰਦੇ ਟੈਕਸ : ਰਿਪੋਰਟ

03/30/2019 3:35:34 PM

ਸਿਡਨੀ—  ਆਸਟ੍ਰੇਲੀਆ ਦੇ ਟੈਕਸ ਵਿਭਾਗ ਵਲੋਂ ਪੇਸ਼ ਹੋਈ ਸੂਚੀ 'ਚ ਪਤਾ ਲੱਗਾ ਹੈ ਕਿ ਇੱਥੇ ਰਹਿ ਰਹੇ ਮਿਲੇਨੀਅਰ ਵੀ ਟੈਕਸ ਦੀ ਅਦਾਇਗੀ ਨਹੀਂ ਕਰਦੇ। ਉਹ ਸਰਕਾਰ ਕੋਲੋਂ ਆਪਣੀ ਜਾਇਦਾਦ ਸਬੰਧੀ ਜਾਣਕਾਰੀ ਛੁਪਾ ਕੇ ਮੋਟੀ ਕਮਾਈ ਕਰ ਰਹੇ ਹਨ। ਲੋਕਾਂ ਤੋਂ ਇਕੱਠੇ ਕੀਤੇ ਗਏ ਟੈਕਸ ਦੀ ਰਾਸ਼ੀ ਹਰ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਉਂਦੀ ਹੈ। ਜੇਕਰ ਲੋਕ ਟੈਕਸ ਦੀ ਅਦਾਇਗੀ ਨਹੀਂ ਕਰਦੇ ਤਾਂ ਇਸ ਨਾਲ ਦੇਸ਼ ਦੇ ਵਿਕਾਸ 'ਚ ਰੁਕਾਵਟ ਆਉਂਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ 69 ਆਸਟ੍ਰੇਲੀਅਨ ਅਜਿਹੇ ਅਮੀਰ ਵਿਅਕਤੀ ਹਨ ਜੋ 2016-17 'ਚ 1 ਮਿਲੀਅਨ ਡਾਲਰ ਕਮਾ ਚੁੱਕੇ ਹਨ ਅਤੇ ਇਹ ਸਭ ਕੁੱਝ ਟੈਕਸ ਫਰੀ ਰੱਖ ਕੇ ਬੈਠੇ ਹਨ। ਉਨ੍ਹਾਂ ਨੇ ਮੈਡੀਕਲ ਲੈਵੀ ਲਈ ਵੀ ਜਾਣਕਾਰੀ ਨਹੀਂ ਦਿੱਤੀ ਹੋਈ। ਇਨ੍ਹਾਂ 69 ਲੋਕਾਂ ਦੀ ਔਸਤ ਆਮਦਨ 3.7 ਮਿਲੀਅਨ ਡਾਲਰ ਹੈ। ਅਧਿਕਾਰੀਆਂ ਨੇ ਕਿਹਾ ਕਿ ਕੁੱਝ ਲੋਕਾਂ ਕਾਰਨ ਕਈ ਹੋਰ ਲੋਕ ਬਦਨਾਮ ਹੁੰਦੇ ਹਨ।
ਹੁਣ ਮਈ ਮਹੀਨੇ ਆਸਟ੍ਰੇਲੀਆ 'ਚ ਆਮ ਚੋਣਾਂ ਹੋਣ ਵਾਲੀਆਂ ਹਨ ਅਤੇ ਇਸ ਲਈ ਟੈਕਸ ਵੀ ਚੋਣਾਂ ਦਾ ਮੁੱਦਾ ਬਣਿਆ ਹੋਇਆ ਹੈ। ਲੇਬਰ ਪਾਰਟੀ ਦਾ ਕਹਿਣਾ ਹੈ ਕਿ ਉਹ ਇਸ 'ਤੇ ਕੰੰਮ ਕਰਨਗੇ।


Related News