ਆਸਟ੍ਰੇਲੀਆਈ ਪੱਤਰਕਾਰ ਦਾ ਦਾਅਵਾ: ਚੀਨ ''ਚ ਹਰ ਵਿਦੇਸ਼ੀ ਪੱਤਰਕਾਰ ਨਿਗਰਾਨੀ ਹੇਠ

Friday, Sep 25, 2020 - 06:32 PM (IST)

ਆਸਟ੍ਰੇਲੀਆਈ ਪੱਤਰਕਾਰ ਦਾ ਦਾਅਵਾ: ਚੀਨ ''ਚ ਹਰ ਵਿਦੇਸ਼ੀ ਪੱਤਰਕਾਰ ਨਿਗਰਾਨੀ ਹੇਠ

ਕੈਨਬਰਾ (ਬਿਊਰੋ): ਚੀਨ ਵਿਚ ਮੀਡੀਆ ਬਿਲਕੁੱਲ ਸੁਤੰਤਰ ਨਹੀਂ ਹੈ ਅਤੇ ਉੱਥੇ ਮੌਜੂਦ ਹਰੇਕ ਵਿਦੇਸ਼ੀ ਪੱਤਰਕਾਰ ਦੀ ਨਿਗਰਾਨੀ ਕੀਤੀ ਜਾਂਦੀ ਹੈ। ਇਹ ਦਾਅਵਾ 2016 ਤੋਂ 2018 ਤੱਕ ਆਸਟ੍ਰੇਲੀਆ ਦੇ ਨਿਊਜ਼ ਨੈੱਟਵਰਕ ਏ.ਬੀ.ਸੀ. ਦੇ ਚਾਈਨਾ ਬਿਊਰੋ ਪ੍ਰਮੁੱਖ ਰਹੇ ਮੈਥਿਊ ਕਾਰਨੇ ਨੇ ਇਕ ਲੇਖ ਵਿਚ ਕੀਤਾ। ਲੇਖ ਵਿਚ ਉਹਨਾਂ ਨੇ ਚੀਨ ਵਿਚ ਰਹਿਣ ਦੌਰਾਨ ਉੱਥੋਂ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਪਰੇਸ਼ਾਨ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਹੈ।

ਚੀਨੀ ਅਧਿਕਾਰੀਆਂ ਵੱਲੋਂ ਤਿੰਨ ਮਹੀਨੇ ਤੱਕ ਪਰੇਸ਼ਾਨ ਕੀਤੇ ਜਾਣ ਦੇ ਬਾਅਦ ਪਰਿਵਾਰ ਸਮੇਤ ਆਸਟ੍ਰੇਲੀਆ ਪਰਤੇ ਕਾਰਨੇ ਨੇ ਦੱਸਿਆ ਕਿ ਉਹਨਾਂ 'ਤੇ ਨਿਗਰਾਨੀ ਰੱਖਣ ਦਾ ਕੰਮ ਸਾਲ 2018 ਵਿਚ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਸੈਂਟਰਲ ਸਾਈਬਰ ਅਫੇਅਰਜ਼ ਕਮਿਸ਼ਨ ਤੋਂ ਇਕ ਵਿਅਕਤੀ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਜਿਸ ਤਰ੍ਹਾਂ ਦੀ ਉਹਨਾਂ ਵੱਲੋਂ ਰਿਪੋਟਿੰਗ ਕੀਤੀ ਜਾ ਰਹੀ ਹੈ, ਉਹ ਚੀਨ ਦੇ ਨਿਯਮਾਂ ਦੇ ਖਿਲਾਫ਼ ਹੈ। ਇਸ ਨਾਲ ਦੇਸ਼ ਦੀ ਸੁਰੱਖਿਆ ਅਤੇ ਰਾਸ਼ਟਰੀ ਮਾਣ ਨੂੰ ਨੁਕਸਾਨ ਪਹੁੰਚ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ PoK 'ਚ ਕਰ ਰਿਹਾ ਅੱਤਿਆਚਾਰ, ਨੌਜਵਾਨਾਂ ਦਾ ਕਰ ਰਿਹੈ ਬ੍ਰੇਨ ਵਾਸ਼ : ਸੱਜਾਦ ਰਾਜਾ

ਕਾਰਨੇ ਨੇ ਕਿਹਾ ਕਿ ਚੀਨ ਵਿਚ ਵਿਦੇਸ਼ੀ ਪੱਤਰਕਾਰਾਂ ਦੀ ਕਿਸ ਤਰ੍ਹਾਂ ਨਿਗਰਾਨੀ ਕੀਤੀ ਜਾਂਦੀ ਹੈ ਇਸ ਨੂੰ ਇਕ ਉਦਾਹਰਨ ਨਾਲ ਸਮਝਿਆ ਜਾ ਸਕਦਾ ਹੈ। ਅਸੀਂ ਲੋਕ ਸ਼ਿਨਜਿਆਂਗ ਸੂਬੇ ਵਿਚ ਸਥਿਤ ਹਿਰਾਸਤ ਕੈਂਪਾਂ ਦੇ ਸੰਬੰਧ ਵਿਚ ਰਿਪੋਟਿੰਗ ਕਰਨ ਗਏ ਸੀ। ਉੱਥੇ ਲੋਕਾਂ ਦੇ ਬਿਆਨ ਲਏ ਜਾ ਰਹੇ ਸਨ ਕਿ ਇਸੇ ਦੌਰਾਨ 20 ਪੁਲਸ ਵਾਲਿਆਂ ਨੇ ਸਾਨੂੰ ਸਾਰਿਆਂ ਨੂੰ ਘੇਰ ਲਆ। ਜਦੋਂ ਅਸੀਂ ਹੋਟਲ ਪਰਤੇ ਤਾਂ ਅੱਧੀ ਰਾਤ ਸਮੇਂ ਮੇਰੇ ਕਮਰੇ ਦਾ ਦਰਵਾਜਾ ਕਿਸੇ ਨੇ ਖੜਕਾਇਆ ਅਤੇ ਫਿਰ ਮੇਰੀ ਰੁਟੀਨ ਦੇ ਬਾਰੇ ਵਿਚ ਪੁੱਛਿਆ। ਇੱਥੇ ਵਿਦੇਸ਼ੀ ਪੱਤਰਕਾਰਾਂ ਦੀ ਸਾਈਬਰ ਨਿਗਰਾਨੀ ਵੀ ਕੀਤੀ ਜਾਂਦੀ ਹੈ। ਕਾਰਨੇ ਮੁਤਾਬਕ, ਇਕ ਰਾਤ ਜਦੋਂ ਮੇਰੀ ਨੀਂਦ ਖੁੱਲ੍ਹੀ ਤਾਂ ਮੈਂ ਦੇਖਿਆ ਕਿ ਕਿਸੇ ਨੇ ਮੇਰਾ ਮੋਬਾਇਲ ਫੋਨ ਹੈਕ ਕੀਤਾ ਹੋਇਆ ਹੈ ਅਤੇ ਉਹ ਮੇਰੇ ਈ-ਮੇਲ ਚੈੱਕ ਕਰ ਰਿਹਾ ਹੈ। 

ਕਾਰਨੇ  ਨੇ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਦੋ ਸਾਲ ਪਹਿਲਾਂ ਚੀਨ ਛੱਡਣ ਤੋਂ ਪਹਿਲਾਂ ਉਹਨਾਂ ਨੂੰ ਅਤੇ ਉਹਨਾਂ ਦੀ 14 ਸਾਲਾ ਬੇਟੀ ਨੂੰ ਹਿਰਾਸਤ ਵਿਚ ਲਏ ਜਾਣ ਦੀ ਧਮਕੀ ਵੀ ਦਿੱਤੀ ਗਈ ਸੀ।ਗੌਰਤਲਬ ਹੈ ਕਿ ਵਿਦੇਸ਼ੀ ਪੱਤਰਕਾਰਾਂ ਦੇ ਨਾਲ ਕੀਤਾ ਗਿਆ ਦੁਰਵਿਹਾਰ ਅਤੇ ਨਿਗਰਾਨੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਮਰੀਕੀ ਸਾਂਸਦ ਵੀ ਚੀਨੀ ਅਧਿਕਾਰੀਆਂ 'ਤੇ ਪੱਤਰਕਾਰਾਂ 'ਤੇ ਨਿਗਰਾਨੀ ਦਾ ਦੋਸ਼ ਲਗਾਉਂਦੇ ਰਹੇ ਹਨ। ਵਿਦੇਸ਼ੀ ਪੱਤਰਕਾਰਾਂ ਦੀ ਨਿਗਰਾਨੀ ਸਬੰਧੀ ਚੀਨ ਦੁਨੀਆ ਭਰ ਵਿਚ ਬਦਨਾਮ ਹੈ।


author

Vandana

Content Editor

Related News