ਆਸਟ੍ਰੇਲੀਆਈ ਸੰਸਥਾ ਭਾਰਤ ਨੂੰ ਦੇਵੇਗੀ 3.32 ਕਰੋੜ ਰੁਪਏ ਦੀ ਗ੍ਰਾਂਟ

09/25/2019 4:50:44 PM

ਮੈਲਬੌਰਨ (ਭਾਸ਼ਾ)— ਭਾਰਤ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਸਟ੍ਰੇਲੀਆਈ ਸਰਕਾਰ ਦੀ ਇਕ ਸੰਸਥਾ ਨੇ 11 ਨਵੇਂ ਪ੍ਰਾਜੈਕਟਾਂ ਲਈ 3.32 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਮਹਿਲਾ ਸਮਾਜਿਕ ਉੱਦਮੀਆਂ 'ਤੇ ਵਰਕਸ਼ਾਪਾਂ ਅਤੇ ਸਕੂਲੀ ਬੱਚਿਆਂ 'ਤੇ ਇਕ ਨਵਾਂ ਪ੍ਰੋਗਰਾਮ ਸ਼ਾਮਲ ਹੈ। ਸਰਕਾਰੀ ਸੰਸਥਾ 'ਆਸਟ੍ਰੇਲੀਆ ਇੰਡੀਆ ਕੌਂਸਲ' (AIC) ਦਾ ਕੰਮ ਦੋਹਾਂ ਦੇਸ਼ਾਂ ਦੇ ਲੋਕਾਂ ਅਤੇ ਸੰਸਥਾਵਾਂ ਵਿਚ ਜਾਗਰੂਕਤਾ ਅਤੇ ਸਮਝ ਤਿਆਰ ਕਰਨੀ ਹੈ। ਏ.ਆਈ.ਸੀ. ਵੈਸਟਰਨ ਸਿਡਨੀ ਯੂਨੀਵਰਸਿਟੀ (WSU) ਅਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ANU) ਨੂੰ 6,89,000 ਆਸਟ੍ਰੇਲੀਆਈ ਡਾਲਰ (3,32,18,374 ਰੁਪਏ) ਦੀ ਗ੍ਰਾਂਟ ਦੇਵੇਗੀ। 

ਦੋਵੇਂ ਸੰਸਥਾਵਾਂ ਭਾਰਤੀ ਸੰਗਠਨਾਂ ਦੇ ਨਾਲ ਮਿਲ ਕੇ ਪ੍ਰਾਜੈਕਟਾਂ ਦਾ ਸੰਚਾਲਨ ਕਰਨਗੀਆਂ। ਆਸਟ੍ਰੇਲੀਆਈ ਵਿਦੇਸ਼ ਮੰਤਰੀ ਮਾਰਿਸ ਪਾਇਨੇ ਨੇ ਪਿਛਲੇ ਹਫਤੇ ਗ੍ਰਾਂਟ ਦਾ ਐਲਾਨ ਕੀਤਾ ਸੀ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਸੀ ਕਿ ਗ੍ਰਾਂਟ ਨਾਲ ਨਵੇਂ ਸੰਪਰਕ ਸਥਾਪਿਤ ਕਰਨ ਅਤੇ ਆਸਟ੍ਰੇਲੀਆ ਅਤੇ ਭਾਰਤ ਵਿਚ ਸਥਾਈ ਸਹਿਯੋਗ ਵਿਚ ਮਦਦ ਮਿਲੇਗੀ। ਡਬਲਊ.ਐੱਸ.ਯੂ. ਆਸਟ੍ਰੇਲੀਆਈ ਅਤੇ ਭਾਰਤੀ ਮਹਿਲਾ ਸਮਾਜਿਕ ਉੱਦਮੀਆਂ ਲਈ ਨਵੇਂ ਅਤੇ ਸਥਿਰ ਸਮਾਜਿਕ ਵਪਾਰ ਮਾਡਲ 'ਤੇ ਵਰਕਸ਼ਾਪਾਂ ਦੀ ਸੀਰੀਜ ਆਯੋਜਿਤ ਕਰੇਗਾ। ਉੱਥੇ ਏ.ਐੱਨ.ਯੂ. ਸਕੂਲੀ ਵਿਦਿਆਰਥੀਆਂ ਲਈ ਪ੍ਰੋਗਰਾਮ ਸ਼ੁਰੂ ਕਰੇਗਾ।


Vandana

Content Editor

Related News