ਆਸਟ੍ਰੇਲੀਆ ਹਾਈਕੋਰਟ ਨੇ ਪੱਛਮੀ ਆਸਟ੍ਰੇਲੀਆ ਦੀ ਸਰਹੱਦ ਚੁਣੌਤੀ ਕੀਤੀ ਰੱਦ

Friday, Nov 06, 2020 - 04:56 PM (IST)

ਆਸਟ੍ਰੇਲੀਆ ਹਾਈਕੋਰਟ ਨੇ ਪੱਛਮੀ ਆਸਟ੍ਰੇਲੀਆ ਦੀ ਸਰਹੱਦ ਚੁਣੌਤੀ ਕੀਤੀ ਰੱਦ

ਪਰਥ (ਜਤਿੰਦਰ ਗਰੇਵਾਲ): ਆਸਟ੍ਰੇਲੀਆ ਹਾਈਕੋਰਟ ਨੇ ਪੱਛਮੀ ਆਸਟ੍ਰੇਲੀਆ ਦੀ ਸਰਹੱਦ ਚੁਣੌਤੀ ਨੂੰ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਆਸਟ੍ਰੇਲੀਆਈ ਖਣਿਜ ਅਰਬਪਤੀ ਕਲਾਈਵ ਪਾਮਰ ਦੀ ਦਲੀਲ ਨੂੰ ਮਹਾਮਾਰੀ ਕਾਰਨ ਗੈਰ ਸੰਵਿਧਾਨਕ ਮੰਨਦੇ ਹੋਏ ਖਾਰਿਜ ਕੀਤਾ। ਪਾਮਰ ਨੂੰ ਕਾਨੂੰਨੀ ਖਰਚੇ ਅਦਾ ਕਰਨੇ ਪੈਣਗੇ। ਹਾਈਕੋਰਟ ਦੇ ਪੂਰੇ ਬੈਂਚ ਨੇ ਇਸ ਹਫਤੇ ਦੇ ਸ਼ੁਰੂ ਵਿਚ ਦੋ ਦਿਨਾਂ ਦੀ ਸੁਣਵਾਈ ਤੋਂ ਬਾਅਦ ਅੱਜ ਸ਼ੁੱਕਰਵਾਰ ਸਵੇਰੇ ਆਪਣਾ ਫ਼ੈਸਲਾ ਸੁਣਾਇਆ। ਅਦਾਲਤ ਬਾਅਦ ਵਿਚ ਤਾਰੀਖ਼ 'ਤੇ ਆਪਣੇ ਫ਼ੈਸਲੇ ਲਈ ਤਰਕ ਪ੍ਰਦਾਨ ਕਰੇਗੀ। ਸੂਬਾ ਮੁਖੀ ਮਾਰਕ ਮੈਕਗਵਾਨ ਨੇ ਇਸ ਫੈ਼ਸਲੇ ਨੂੰ ਪੱਛਮੀ ਆਸਟ੍ਰੇਲੀਆ (ਡਬਲਯੂ.ਏ.) ਲਈ 'ਮਹੱਤਵਪੂਰਨ ਜਿੱਤ' ਦੱਸਿਆ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੀ ਨਵੀਂ ਕੈਬਨਿਟ ਨੇ ਅਧਿਕਾਰਤ ਤੌਰ 'ਤੇ ਚੁੱਕੀ ਸਹੁੰ 

ਰਾਜਾਂ ਅਤੇ ਪ੍ਰਦੇਸ਼ਾਂ ਵੱਲੋਂ ਇਸ ਸਾਲ ਕੋਰੋਨਾਵਾਇਰਸ ਕਾਰਨ ਸਰਹੱਦਾਂ ਬੰਦ ਕੀਤੀਆਂ ਗਈਆਂ, ਜਿਸ ਕਾਰਨ ਕਲਾਈਵ ਨੇ ਮਈ ਵਿੱਚ ਡਬਲਯੂ.ਏ ਵਿੱਚ ਦਾਖਲ ਹੋਣ ਤੋਂ ਇਨਕਾਰ ਹੋਣ ਤੋਂ ਬਾਅਦ ਸੂਬਾ ਸਰਕਾਰ ਦੇ ਸਰਹੱਦ ਬੰਦ ਕਰਨ ਦੇ ਫ਼ੈਸਲੇ ਨੂੰ ਆਸਟ੍ਰੇਲੀਆ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਸਰਹੱਦ ਬੰਦ ਹੋਣ ਦੀ ਸ਼ੁਰੂਆਤ ਕਰਨਾ ਠੀਕ ਸੀ, ਜਦੋਂ ਮੁੱਦੇ ਸੁਧਾਰੇ ਜਾਣ ਤੋਂ ਬਾਅਦ ਇਸ ਨੂੰ ਰੱਦ ਨਹੀਂ ਕੀਤਾ ਗਿਆ ਤਾਂ ਮੁੱਦੇ ਉੱਠਦੇ ਸਨ। ਉਹਨਾਂ ਨੇ ਦਲੀਲ ਦਿੱਤੀ ਕਿ ਸਰਹੱਦ ਨੂੰ ਲੰਮਾ ਸਮਾਂ ਬੰਦ ਰੱਖਣਾ ਸੰਵਿਧਾਨ ਵਿਚ ਦਰਜ ਅੰਤਰਰਾਜੀ ਆਜ਼ਾਦੀ ਦੀ ਉਲੰਘਣਾ ਹੈ। ਡਬਲਯੂ.ਏ ਨੇ ਅਦਾਲਤ 'ਚ ਆਪਣਾ ਪੱਖ ਰੱਖਦੇ ਕਿਹਾ ਕਿ ਸਰਹੱਦ ਬੰਦ ਕਰਨਾ ਰਾਜ ਵਿਚ ਕੋਰੋਨਾਵਾਇਰਸ ਦੇ ਦਾਖਲ ਹੋਣ ਅਤੇ ਫ਼ੈਲਣ ਦੇ ਜੋਖਮ ਨੂੰ ਘਟਾਉਣ ਲਈ ਮੁਨਾਸਿਬ ਤੌਰ 'ਤੇ ਜ਼ਰੂਰੀ ਸੀ। ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਤੋਂ ਇਲਾਵਾ ਹੋਰ ਕੋਈ ਗੰਭੀਰ ਕਾਰਨ ਨਹੀਂ ਸੀ।


author

Vandana

Content Editor

Related News