ਆਸਟ੍ਰੇਲੀਆ ਚੋਣਾਂ : PM ਅਤੇ ਵਿਰੋਧੀ ਨੇਤਾ ਪ੍ਰਚਾਰ ਦੌਰਾਨ ਮੰਦਰ-ਗੁਰਦੁਆਰਿਆਂ 'ਚ ਹੋ ਰਹੇ ਨਤਮਸਤਕ (ਤਸਵੀਰਾਂ)

Wednesday, May 18, 2022 - 11:22 AM (IST)

ਆਸਟ੍ਰੇਲੀਆ ਚੋਣਾਂ : PM ਅਤੇ ਵਿਰੋਧੀ ਨੇਤਾ ਪ੍ਰਚਾਰ ਦੌਰਾਨ ਮੰਦਰ-ਗੁਰਦੁਆਰਿਆਂ 'ਚ ਹੋ ਰਹੇ ਨਤਮਸਤਕ (ਤਸਵੀਰਾਂ)

ਸਿਡਨੀ (ਬਿਊਰੋ): ਆਸਟ੍ਰੇਲੀਆ 'ਚ 21 ਮਈ ਨੂੰ ਵੋਟਿੰਗ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਨੂੰ ਲੇਬਰ ਉਮੀਦਵਾਰ ਐਂਥਨੀ ਅਲਬਾਨੀਜ਼ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ। ਆਸਟ੍ਰੇਲੀਆ ਵਿਚ ਸੱਤਾ ਦੀ ਕੁੰਜੀ ਭਾਰਤੀ ਲੋਕਾਂ ਦੇ ਹੱਥਾਂ ਵਿਚ ਹੈ। ਦਰਅਸਲ, ਬ੍ਰਿਟਿਸ਼ ਭਾਈਚਾਰੇ ਤੋਂ ਬਾਅਦ ਭਾਰਤੀ ਭਾਈਚਾਰਾ ਦੂਜਾ ਅਜਿਹਾ ਭਾਈਚਾਰਾ ਹੈ, ਜਿਸ ਦੀ ਆਬਾਦੀ ਆਸਟ੍ਰੇਲੀਆ ਵਿਚ ਦੂਜੇ ਦੇਸ਼ਾਂ ਦੇ ਲੋਕਾਂ ਨਾਲੋਂ ਜ਼ਿਆਦਾ ਹੈ। ਦੇਸ਼ ਭਰ ਵਿੱਚ ਸੱਤ ਲੱਖ ਤੋਂ ਵੱਧ ਭਾਰਤੀ ਮੂਲ ਦੇ ਆਸਟ੍ਰੇਲੀਅਨ ਰਹਿੰਦੇ ਹਨ।

PunjabKesari

ਇਸ ਲਈ ਭਾਰਤੀ ਮੂਲ ਦੇ ਆਸਟ੍ਰੇਲੀਅਨ ਨਾਗਰਿਕ ਕਿਸੇ ਵੀ ਨੇਤਾ ਅਤੇ ਪਾਰਟੀ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਕਰ ਸਕਦੇ ਹਨ। ਇਨ੍ਹੀਂ ਦਿਨੀਂ ਮੌਰੀਸਨ ਅਤੇ ਅਲਬਾਨੀਜ਼ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਜਾ ਕੇ ਵੋਟ ਮੰਗ ਰਹੇ ਹਨ। ਹੋਰਨਾਂ ਪਾਰਟੀਆਂ ਦੇ ਉਮੀਦਵਾਰ ਵੀ ਭਾਰਤੀ ਭਾਈਚਾਰੇ ਵਿੱਚ ਘੁੰਮ-ਘੁੰਮ ਕੇ ਵੋਟਾਂ ਮੰਗ ਰਹੇ ਹਨ। ਦੋਵਾਂ ਪ੍ਰਮੁੱਖ ਪਾਰਟੀਆਂ ਨੇ ਇਸ ਫੈਡਰਲ ਚੋਣ ਵਿੱਚ 100 ਤੋਂ ਵੱਧ ਗੈਰ-ਅੰਗਰੇਜ਼ੀ ਦੇਸ਼ਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਿਹਾਈ ਟਿਕਟਾਂ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਹਨ।

PunjabKesari

ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਤਰਜੀਹ
ਆਸਟ੍ਰੇਲੀਆ ਦੇ  ਦੋ ਸਭ ਤੋਂ ਵੱਡੇ ਰਾਜ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਭਾਰਤੀ ਭਾਈਚਾਰੇ ਦੀ ਆਬਾਦੀ ਸਭ ਤੋਂ ਵੱਧ ਹੈ। ਇੱਥੇ ਦੋ ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ। ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਸਿਡਨੀ ਦੇ ਪੱਛਮੀ ਹਿੱਸੇ 'ਚ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਹੈ। ਲਿਬਰਲ ਪਾਰਟੀ ਨੇ ਇੱਥੋਂ ਦੀ ਗ੍ਰੀਨਵੇਅ ਸੀਟ ਤੋਂ ਪ੍ਰਦੀਪ ਪਾਠੀ ਨੂੰ ਟਿਕਟ ਦਿੱਤੀ ਹੈ। ਲਿਬਰਲ ਪਾਰਟੀ ਨੇ ਦੋਵਾਂ ਰਾਜਾਂ ਵਿੱਚ ਭਾਰਤੀ ਮੂਲ ਦੇ ਪਰਮੇਟਾ ਗ੍ਰੀਨਵੇਅ, ਲੇਲੋਰ, ਚਿਫਲੇ, ਹੋਥਮ ਅਤੇ ਮੈਰੀਬਿਓਂਗ ਵਿੱਚ ਭਾਰਤੀ ਮੂਲ ਦੇ ਉਮੀਦਵਾਰ ਖੜ੍ਹੇ ਕੀਤੇ ਹਨ।

PunjabKesari

ਲੇਬਰ ਪਾਰਟੀ ਨੇ ਹਿਗਿੰਸ, ਲਾ ਟਰੋਬ, ਸਵਾਨ ਅਤੇ ਵੇਰਾਵਾ ਖੇਤਰਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਪ੍ਰਮੁੱਖਤਾ ਦਿੱਤੀ ਹੈ। ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਸੋਸ਼ਲ ਇੰਸਟੀਚਿਊਟ ਦੀ ਡਾ: ਸੁਖਮਨੀ ਖੁਰਾਣਾ ਦਾ ਕਹਿਣਾ ਹੈ ਕਿ ਉਹ 20 ਸਾਲ ਪਹਿਲਾਂ ਆਸਟ੍ਰੇਲੀਆ ਆਈ ਸੀ ਅਤੇ ਅੱਜ ਤੱਕ ਉਨ੍ਹਾਂ ਨੇ ਆਸਟ੍ਰੇਲੀਆ ਵਿਚ ਰਹਿੰਦੇ ਭਾਰਤੀ ਭਾਈਚਾਰੇ ਪ੍ਰਤੀ ਸਥਾਨਕ ਆਗੂਆਂ ਦਾ ਇੰਨਾ ਝੁਕਾਅ ਨਹੀਂ ਦੇਖਿਆ।

PunjabKesari

ਪੀ.ਐੱਮ. ਮੋਦੀ ਨਾਲ ਦੋਸਤੀ ਦੀਆਂ ਕਹਾਣੀਆਂ ਸੁਣਾਉਂਦੇ ਹਨ ਮੌਰੀਸਨ
ਮੌਰੀਸਨ ਨੇ ਕੁਝ ਦਿਨ ਪਹਿਲਾਂ ਹਿੰਦੂ ਪ੍ਰੀਸ਼ਦ ਦੇ ਇੱਕ ਸਮਾਗਮ ਵਿੱਚ ਭਗਵਾ ਸਕਾਰਫ਼ ਪਹਿਨ ਕੇ ਸ਼ਿਰਕਤ ਕੀਤੀ ਸੀ। ਪ੍ਰਵਾਸੀਆਂ ਵਿੱਚ ਭਾਰਤ ਦੇ ਪੀ.ਐੱਮ. ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਮੋਦੀ ਨਾਲ ਆਪਣੀ ਦੋਸਤੀ ਦਾ ਵਰਣਨ ਕੀਤਾ। ਉਨ੍ਹਾਂ ਕੌਂਸਲ ਨੂੰ ਸਾਢੇ 13 ਕਰੋੜ ਰੁਪਏ ਦੇਣ ਦਾ ਵਾਅਦਾ ਵੀ ਕੀਤਾ। ਲੇਬਰ ਉਮੀਦਵਾਰ ਐਂਥਨੀ ਵੀ ਬਾਅਦ ਵਿੱਚ ਕੌਂਸਲ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

PunjabKesari

ਪੈਰਾਮਾਟਾ ਦੀ ਸੀਟ ਲਈ ਆਪਣੀ ਛੇਵੀਂ ਪ੍ਰਚਾਰ ਯਾਤਰਾ ਵਿੱਚ ਮੌਰੀਸਨ ਨੇ ਭਾਰਤੀ ਆਸਟ੍ਰੇਲੀਅਨ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਤਾਂ ਜੋ ਇੱਕ ਚੋਣ ਵਾਅਦੇ ਵਿੱਚ ਬੇਘਰ ਲੋਕਾਂ ਲਈ ਖਾਣਾ ਮੁਹੱਈਆ ਕਰਵਾਉਣ ਵਾਲੇ ਰਸੋਈ ਪ੍ਰੋਗਰਾਮ ਲਈ 250,000 ਡਾਲਰ ਦੇਣ ਦਾ ਐਲਾਨ ਕੀਤਾ।ਮੌਰੀਸਨ 2022 ਦੀ ਸੰਘੀ ਚੋਣ ਮੁਹਿੰਮ ਦੇ 34ਵੇਂ ਦਿਨ ਮੈਲਬੌਰਨ ਦੇ ਪਾਕਨਹੈਮ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਿੱਖ ਟੈਂਪਲ ਪਹੁੰਚੇ ਅਤੇ ਸੇਵਾ ਕੀਤੀ। ਤਸਵੀਰ ਵਿਚ ਮੌਰੀਸਨ ਦਾਲ ਹਿਲਾਉਂਦੇ ਹੋਏ ਨਜ਼ਰ ਆ ਰਹੇ ਹਨ।ਮੌਰੀਸਨ ਨੇ ਸਿੱਖ ਭਾਈਚਾਰੇ ਨੂੰ ਸੰਬੋਧਿਤ ਕੀਤਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ ਨੇ ਪੁਤਿਨ ਅਤੇ ਲੱਗਭਗ 1000 ਰੂਸੀ ਨਾਗਰਿਕਾਂ 'ਤੇ ਲਗਾਈ ਪਾਬੰਦੀ, ਆਸਟ੍ਰੇਲੀਆ ਨੇ ਚੁੱਕਿਆ ਇਹ ਕਦਮ

ਇਕ-ਦੋ ਫੀਸਦੀ ਵੋਟ ਕਰ ਦਿੰਦੇ ਹਨ ਤਖ਼ਤਾ ਪਲਟ
2019 ਦੀਆਂ ਚੋਣਾਂ ਵਿਚ ਵੀ ਭਾਰਤੀ ਮੂਲ ਦੇ 21 ਉਮੀਦਵਾਰ ਮੈਦਾਨ ਵਿੱਚ ਸਨ। ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ ਦੀਆਂ ਕਈ ਫੈਡਰਲ ਚੋਣਾਂ ਵਿਚ ਕਿਸੇ ਇਕ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਸਰਕਾਰ ਬਣਾਉਣ ਲਈ ਗੱਠਜੋੜ ਦਾ ਸੰਮੇਲਨ ਹੈ। ਅਜਿਹੀਆਂ ਬਹੁਤ ਸਾਰੀਆਂ ਸੀਟਾਂ ਹਨ ਜਿੱਥੇ ਸਿਰਫ਼ 1 ਜਾਂ 2% ਵੋਟਾਂ ਹੀ ਸਰਕਾਰ ਦਾ ਤਖ਼ਤਾ ਪਲਟ ਸਕਦੀਆਂ ਹਨ।

 

 
 
 
 
 
 
 
 
 
 
 
 
 
 
 
 

A post shared by Scott Morrison (@scottmorrisonmp)

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News