ਪੁਲਸ ਨੂੰ ਧਮਕੀ ਦੇਣ ''ਤੇ ਆਸਟਰੇਲੀਆਈ ਨਾਗਰਿਕ ''ਤੇ ਅੱਤਵਾਦ ਦਾ ਮਾਮਲਾ ਦਰਜ

01/03/2018 10:22:38 PM

ਕੈਨਬਰਾ— ਸਿਡਨੀ 'ਚ ਪੁਲਸ ਕਰਮੀਆਂ ਨੂੰ ਚਾਕੂ ਮਾਰਨ ਦੀ ਧਮਕੀ ਦੇਣ ਕਾਰਨ ਜੂਨ 2017 'ਚ ਗ੍ਰਿਫਤਾਰ ਇਕ ਵਿਅਕਤੀ ਨੂੰ ਹੁਣ ਅੱਤਵਾਦ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊ ਸਾਊਥ ਵੈਲਜ਼ ਪੁਲਸ ਦਾ ਕਹਿਣਾ ਹੈ ਕਿ ਬਲੈਕ ਪੈਂਡਰ (26) ਨੇ ਕਥਿਤ ਤੌਰ 'ਤੇ ਪੁਲਸ ਨੂੰ ਮਾਰਨ ਦੀਆਂ ਕਈ ਧਮਕੀਆਂ ਦਿੱਤੀ ਸਨ ਤੇ ਸ਼ਹੀਦ ਹੋਣ ਦੀ ਇੱਛਾ ਜਤਾਈ ਸੀ। ਪੈਂਡਰ 'ਤੇ ਪਹਿਲਾਂ ਪੁਲਸ 'ਤੇ ਹਮਲੇ ਦੇ ਇਰਾਦੇ ਨਾਲ ਹਥਿਆਰ ਚੁੱਕਣ ਤੇ ਚੋਰੀ ਦਾ ਦੋਸ਼ ਲਗਾਇਆ ਗਿਆ ਸੀ। ਅੱਗੇ ਦੀ ਜਾਂਚ 'ਚ ਪੈਂਡਰ ਖਿਲਾਫ ਅੱਤਵਾਦ ਨਾਲ ਸੰਬੰਧਿਤ ਸਾਮਾਨ ਰੱਖਣ ਤੇ ਯੋਜਨਾ ਬਣਾਉਣ ਨੂੰ ਲੈ ਕੇ ਉਸ 'ਤੇ ਅੱਤਵਾਦ ਦੇ ਦੋਸ਼ ਲਗਾਏ ਗਏ। ਨਿਊਜ਼ ਏਜੰਸੀ ਮੁਤਾਬਕ ਸ਼ੱਕੀ ਹਿਰਾਸਤ 'ਚ ਰਹੇਗਾ ਤੇ ਉਸ ਨੂੰ ਫਰਵਰੀ 'ਚ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਐੱਨ.ਐੱਸ.ਡਬਲਿਊ ਦੇ ਪੁਲਸ ਕਮਿਸ਼ਨਰ ਮਿਕ ਵਿਲਿੰਗ ਦੇ ਹਵਾਲੇ ਤੋਂ ਕਿਹਾ ਗਿਆ, ਦੋਸ਼ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਨੂੰ ਬੰਦੀ ਬਣਾਉਣ ਦੇ ਮਹੱਤਵ ਨੂੰ ਹਾਈਲਾਈਟ ਕਰਦੇ ਹਨ।


Related News