ਆਸਟ੍ਰੇਲੀਆ : ਨੌਜਵਾਨਾਂ ਦੇ ਸਮੂਹ 'ਚ ਝੜਪ, 4 ਗੰਭੀਰ ਜ਼ਖਮੀ

Sunday, Jun 28, 2020 - 11:57 AM (IST)

ਆਸਟ੍ਰੇਲੀਆ : ਨੌਜਵਾਨਾਂ ਦੇ ਸਮੂਹ 'ਚ ਝੜਪ, 4 ਗੰਭੀਰ ਜ਼ਖਮੀ

ਸਿਡਨੀ (ਬਿਊਰੋ): ਆਸਟ੍ਰੇਸੀਆ ਦੇ ਸਿਡਨੀ ਸ਼ਹਿਰ ਦੇ ਪੱਛਮ ਵਿਚ ਨੌਜਵਾਨਾਂ ਦੇ ਸਮੂਹ ਵਿਚ ਝੜਪ ਹੋ ਗਈ।ਝੜਪ ਦੌਰਾਨ ਕੁਝ ਨੌਜਵਾਨਾਂ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਇਸ ਜਾਨਲੇਵਾ ਹਮਲੇ ਵਿਚ 4 ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਭਾਰਤ ਤੋਂ ਪਰਤੇ 250 ਆਸਟ੍ਰੇਲੀਆਈ ਲੋਕ, ਕੋਰੋਨਾ ਮਾਮਲੇ ਵਧਣ ਦਾ ਖਦਸ਼ਾ

20 ਪੁਰਸ਼ਾਂ ਦੇ ਸਮੂਹ ਵਿਚ ਝਗੜਾ ਹੋਣ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਔਰਬਰਨ ਰੋਡ 'ਤੇ ਔਰਬਰਨ ਵਿਖੇ ਬੁਲਾਇਆ ਗਿਆ। ਔਰਬਰਨ ਪੁਲਸ ਏਰੀਆ ਕਮਾਂਡ ਦੇ ਅਧਿਕਾਰੀਆਂ ਦੇ ਘਟਨਾਸਥਲ 'ਤੇ ਪਹੁੰਚਣ ਤੋਂ ਪਹਿਲਾਂ ਸਮੂਹ ਇਲਾਕੇ ਵਿਚੋਂ ਭੱਜ ਗਿਆ। ਚਸ਼ਮਦੀਦਾਂ ਨੇ ਕਿਹਾ ਹੈ ਕਿ ਲੜਾਈ ਮੈਡੀਟੇਰੀਅਨ ਰੈਸਟੋਰੈਂਟ ਵਿਚ ਸ਼ੁਰੂ ਹੋਈ ਅਤੇ ਫਿਰ ਉਹ ਸੜਕ 'ਤੇ ਆ ਗਏ।

PunjabKesari

ਹਮਲੇ ਵਿਚ ਤਿੰਨ ਨੌਜਵਾਨ-ਜਿਹਨਾਂ ਵਿਚੋਂ ਦੋ ਦੀ ਉਮਰ 14 ਸਾਲ ਅਤੇ ਇਕ ਦੀ 15 ਸਾਲ ਦੱਸੀ ਗਈ ਹੈ ਗੰਭੀਰ ਜ਼ਖਮੀ ਪਾਏ ਗਏ। ਇਕ ਚੌਥਾ ਨੌਜਵਾਨ ਮਾਮੂਲੀ ਰੂਪ ਨਾਲ ਪੀੜਤ ਪਾਇਆ ਗਿਆ।

PunjabKesari

ਇਹਨਾਂ ਸਾਰਿਆਂ ਨੂੰ ਗੈਰ ਜਾਨਲੇਵਾ ਸੱਟਾਂ ਦੇ ਨਾਲ ਵੈਸਟਮੇਡ ਹਸਪਤਾਲ ਲਿਜਾਇਆ ਗਿਆ। ਫਿਲਹਾਲ ਪੁਲਸ ਨੇ ਔਰਬਰਨ ਰੋਡ 'ਤੇ ਘਟਨਾਸਥਲ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮਾਮਲੇ ਸੰਬੰਧੀ ਜਾਣਕਾਰੀ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ।


author

Vandana

Content Editor

Related News