ਆਸਟ੍ਰੇਲੀਆ : ਸੀਵਰ 'ਚ ਡਿੱੱਗਿਆ ਸ਼ਖਸ, ਗੰਭੀਰ ਜ਼ਖਮੀ

Monday, Dec 03, 2018 - 12:29 PM (IST)

ਆਸਟ੍ਰੇਲੀਆ : ਸੀਵਰ 'ਚ ਡਿੱੱਗਿਆ ਸ਼ਖਸ, ਗੰਭੀਰ ਜ਼ਖਮੀ

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਦੱਖਣ-ਪੂਰਬ ਵਿਚ ਇਕ ਨੌਜਵਾਨ ਇਮਾਰਤ ਦੇ ਬਾਹਰ ਖੁੱਲ੍ਹੇ ਪਏ ਸੀਵਰ ਵਿਚ ਡਿੱਗ ਪਿਆ। ਇਸ ਹਾਦਸੇ ਦੀ ਜਾਣਕਾਰੀ ਤੁਰੰਤ ਪੈਰਾ ਮੈਡੀਕਲ ਅਧਿਕਾਰੀਆਂ ਨੂੰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਲੱਗਭਗ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਸੀਵਰ ਵਿਚ ਫਸਿਆ ਰਿਹਾ। 

PunjabKesari

ਜਾਣਕਾਰੀ ਮੁਤਾਬਕ ਨੌਜਵਾਨ ਡਾਂਡੇਨੌਂਗ ਰੋਡ, ਮੈਨਟੋਨ 'ਤੇ ਇਕ ਰਿਹਾਇਸ਼ੀ ਇਮਾਰਤ ਦੇ ਖੁੱਲ੍ਹੇ ਪਏ ਸੀਵਰ ਵਿਚ ਡਿੱਗ ਪਿਆ ਸੀ। ਮੌਕੇ 'ਤੇ ਪਹੁੰਚੇ ਪੈਰਾ ਮੈਡੀਕਲ ਅਧਿਕਾਰੀਆਂ ਤੇ ਫਾਇਰ ਫਾਈਟਰਜ਼ਾਂ ਨੇ ਬਚਾਅ ਮੁਹਿੰਮ ਜ਼ਰੀਏ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਨੌਜਵਾਨ ਦੀਆਂ ਲੱਤਾਂ ਅਤੇ ਸਰੀਰ ਦੇ ਹੇਠਲੇ ਹਿੱਸੇ ਵਿਚ ਗੰਭੀਰ ਸੱਟਾਂ ਲੱਗੀਆਂ ਸਨ। ਉਸ ਨੂੰ ਤੁਰੰਤ ਐਲਫਰਡ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਸ ਦੀ ਹਾਲਤ ਸਥਿਰ ਹੈ।


author

Vandana

Content Editor

Related News